ਲਾਸ਼ ਨੂੰ ਧੀ ਸਮਝ ਕੇ ਲਾਇਆ ਲਾਂਬੂ, ਵਾਪਸ ਆਇਆ ਤਾਂ ਉੱਡੇ ਹੋਸ਼

Thursday, Dec 20, 2018 - 01:05 PM (IST)

ਲਾਸ਼ ਨੂੰ ਧੀ ਸਮਝ ਕੇ ਲਾਇਆ ਲਾਂਬੂ, ਵਾਪਸ ਆਇਆ ਤਾਂ ਉੱਡੇ ਹੋਸ਼

ਪਟਿਆਲਾ—15 ਦਸੰਬਰ ਨੂੰ ਚਮਕੌਰ ਸਾਹਿਬ ਦੇ ਪਿੰਡ ਬੇਲਾ 'ਚ ਜਿਹੜੀ ਔਰਤ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਹੁਣ ਉਹ ਰਹੱਸਮਈ ਬਣ ਗਿਆ ਹੈ। ਉਹ ਲਾਸ਼ ਪਿੰਡ ਦੀ ਮਹਿਲਾ ਨੈਨਾ ਦੀ ਨਹੀਂ ਸੀ, ਸਗੋਂ ਕਿਸੇ ਹੋਰ ਦੀ ਸੀ। ਨੈਨਾ ਬੁੱਧਵਾਰ ਨੂੰ ਆਪਣੇ ਪ੍ਰੇਮੀ ਦੇ ਨਾਲ ਥਾਣੇ 'ਚ ਹਾਜ਼ਰ ਹੋ ਗਈ। ਹੁਣ ਪੁਲਸ ਦੇ ਸਾਹਮਣੇ ਸਵਾਲ ਖੜ੍ਹਾ ਹੋ ਗਿਆ ਹੈ ਕਿ ਜਿਹੜੇ ਪਰਿਵਾਰ ਦੇ ਲੋਕ ਨੈਨਾ ਦੱਸ ਰਹੇ ਸਨ ਆਖਿਰ ਉਹ ਕੌਣ ਹੈ। ਇਸ ਨੂੰ ਪੁਲਸ ਦੀ ਮੁਸਤੈਦੀ ਹੀ ਸਮਝ ਲਓ ਕਿ ਪੁਲਸ ਨੇ ਮਹਿਲਾ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਸ ਦੇ ਡੀ.ਐੱਨ.ਏ. ਨੂੰ ਸੁਰੱਖਿਅਤ ਰੱਖ ਲਿਆ ਸੀ ਨਹੀਂ ਤਾਂ ਉਕਤ ਮਹਿਲਾ ਦੀ ਕੋਈ ਪਛਾਣ ਨਹੀਂ ਹੋ ਸਕੀ। ਹੁਣ ਪੁਲਸ ਮਹਿਲਾ ਦੀ ਪਛਾਣ 'ਚ ਜੁਟ ਗਈ ਹੈ। ਬੁੱਧਵਾਰ ਨੂੰ ਅਚਾਨਕ ਨੈਨਾ ਆਪਣੇ ਪ੍ਰੇਮੀ ਬਿੱਲੂ ਦੇ ਨਾਲ ਚਮਕੌਰ ਸਾਹਿਬ ਪਹੁੰਚੀ। ਪੁਲਸ ਨੇ ਤਿੰਨਾਂ ਪਰਿਵਾਰਾਂ ਨੂੰ ਥਾਣੇ ਬੁਲਾਇਆ, ਪਰ ਨੈਨਾ ਦੇ ਸਹੁਰੇ ਅਤੇ ਪੇਕੇ ਪਰਿਵਾਰ ਦੇ ਲੋਕਾਂ ਨੇ ਇਹ ਕਹਿ ਕੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਕਿ ਚਾਹੇ ਨੈਨਾ ਜ਼ਿੰਦਾ ਹੈ ਪਰ ਉਨ੍ਹਾਂ ਦੇ ਲਈ ਉਹ ਮਰ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਬਿੱਲੂ ਦਾ ਪਤਾ ਚੱਲਿਆ ਕਿ ਉਸ 'ਤੇ ਨੈਨਾ ਦੇ ਕਤਲ ਦਾ ਕੇਸ ਦਰਜ ਹੋਣ ਦੇ ਕਾਰਨ ਉਸ ਦਾ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ ਹੈ ਤਾਂ ਦੋਵਾਂ ਨੇ ਘਰ ਵਾਪਸੀ ਦਾ ਫੈਸਲਾ ਲਿਆ।


author

Shyna

Content Editor

Related News