ਪਟਿਆਲਾ: ਮੰਡੀਆਂ 'ਚ ਰੁਲ ਰਿਹੈ ਕਿਸਾਨ

04/24/2019 4:23:08 PM

ਪਟਿਆਲਾ (ਬਖਸ਼ੀ)—ਜਿੱਥੇ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਗਰੂਰ 'ਚ ਕਿਸਾਨਾਂ ਦਾ ਹਾਲਚਾਲ ਜਾਨਣ ਪਹੁੰਚੇ, ਉੱਥੇ ਉਨ੍ਹਾਂ ਦੇ ਸ਼ਹਿਰ ਪਟਿਆਲਾ 'ਚ ਕਿਸਾਨ ਸਰਕਾਰੀ ਪ੍ਰਬੰਧਾਂ ਦੇ ਖਿਲਾਫ ਨਜ਼ਰ ਆਏ। ਇਸ ਸਬੰਧੀ ਜਦੋਂ ਪਟਿਆਲਾ ਦੀ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਕਿਸਾਨਾਂ ਨੇ ਦੱਸਿਆ ਕਿ ਨਾ ਤਾਂ ਇੱਥੇ ਪੀਣ ਲਈ ਪਾਣੀ ਹੈ ਅਤੇ ਨਾ ਹੀ ਇੱਥੇ ਕੋਈ ਬਾਥਰੂਮ ਦਾ ਪ੍ਰਬੰਧ ਹੈ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਦੱਸਣਯੋਗ ਹੈ ਕਿ ਅੱਜ ਕੈਪਟਨ ਵਲੋਂ ਅਚਾਨਕ ਸੰਗਰੂਰ ਦੀ ਮੰਡੀ 'ਚ ਅਚਨਚੇਤ ਛਾਪਾ ਮਾਰ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਮੁੱਖ ਮੰਤਰੀ ਨੇ ਮੰਡੀ 'ਚ ਮੌਜੂਦ ਕਿਸਾਨਾਂ ਅਤੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਮੁੱਖ ਮਤੰਰੀ ਨੇ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ.ਸੀ.ਆਈ.) ਦੇ ਅਧਿਕਾਰੀ ਨੂੰ ਹੁਕਮ ਦਿੱਤਾ ਕਿ 12 ਫੀਸਦੀ ਤੋਂ ਘੱਟ ਨਮੀ ਵਾਲੀ ਕਣਕ ਨੂੰ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਮੰਡੀਆਂ 'ਚੋਂ ਚੁੱਕਿਆ ਜਾਵੇ।


Shyna

Content Editor

Related News