ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 2 ਹੋਰ ਮੌਤਾਂ, 141 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

Sunday, Aug 16, 2020 - 09:19 PM (IST)

ਪਟਿਆਲਾ,(ਪਰਮੀਤ)- ਜ਼ਿਲ੍ਹੇ ’ਚ ਕੋਰੋਨਾ ਨਾਲ 2 ਹੋਰ ਮੌਤਾਂ ਹੋਈਆਂ ਹਨ, ਜਿਸ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 77 ਹੋ ਗਈ ਹੈ। ਜਦਕਿ 12 ਪੁਲਸ ਮੁਲਾਜ਼ਮਾਂ ਅਤੇ 3 ਗਰਭਵਤੀ ਔਰਤਾਂ ਸਮੇਤ 141 ਨਵੇਂ ਕੋਰੋਨਾ ਮਰੀਜ਼ ਪਾਜ਼ੇਟਿਵ ਮਿਲੇ ਹਨ। ਜ਼ਿਲ੍ਹੇ ’ਚ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 3778 ਹੋ ਗਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ 2403 ਵਿਅਕਤੀ ਠੀਕ ਹੋ ਚੁੱਕੇ ਹਨ, ਜਦਕਿ 1298 ਕੇਸ ਐਕਟਿਵ ਹਨ।

ਇਨ੍ਹਾਂ ਦੀ ਗਈ ਜਾਨ

ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਧਰਮਪੁਰਾ ਬਾਜ਼ਾਰ ਦੀ ਰਹਿਣ ਵਾਲੀ 65 ਸਾਲਾ ਅੌਰਤ ਅਤੇ ਗੁਰਬਖਸ਼ ਕਾਲੋਨੀ ਦਾ ਰਹਿਣ ਵਾਲਾ 35 ਸਾਲਾ ਨੌਜਵਾਨ ਕੋਰੋਨਾ ਕਾਰਣ ਦਮ ਤੋਡ਼ ਗਏ ਹਨ। ਇਹ ਦੋਨੋਂ ਹੋਰ ਕਈ ਬੀਮਾਰੀਆਂ ਨਾਲ ਵੀ ਪੀਡ਼੍ਹਤ ਸਨ।

ਇਹ ਆਏ ਨਵੇਂ ਕੇਸ

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਰੋਜ਼ ਐਵੀਨਿਊ ਤੋਂ 4, ਪੰਜਾਬੀ ਬਾਗ, ਲਾਹੋਰੀ ਗੇਟ, ਵਿਕਾਸ ਨਗਰ, ਤ੍ਰਿਪਡ਼ੀ, ਪ੍ਰੀਤ ਸਟਰੀਟ, ਅਰਬਨ ਅਸਟੇਟ ਫੇਜ਼-2, ਗੋਬਿੰਦ ਬਾਗ, ਡੀ. ਐੱਮ. ਡਬਲਿਊ, ਅਨੰਦ ਨਗਰ, ਦਸ਼ਮੇਸ ਕਾਲੋਨੀ, ਮਾਡਲ ਟਾਊਨ ਤੋਂ 2-2, ਅਜੀਤ ਨਗਰ, ਤਫੱਜਲਪੁਰਾ, ਗੋਪਾਲ ਕਾਲੋਨੀ, ਤੇਜ਼ ਬਾਗ ਕਾਲੋਨੀ, ਬਲੋਸਮ ਐਨਕਲੇਵ, ਸੈਨਚੁਰੀ ਐਨਕਲੇਵ, ਅਰਬਨ ਅਸਟੇਟ ਫੇਜ ਇੱਕ, ਹੀਰਾ ਬਾਗ, ਗਰੀਨ ਐਨਕਲੇਵ, ਸਿਵਲ ਲਾਈਨ, ਭਾਖਡ਼ਾ ਐਨਕਲੇਵ, ਬਿਸ਼ਨ ਨਗਰ, ਵਿਕਾਸ ਰੈਜੀਡੈਨਸ਼ੀਅਲ ਕੰਪਲੈਕਸ, ਵਿਕਾਸ ਕਾਲੋਨੀ, ਪ੍ਰੀਤ ਨਗਰ, ਦਰਸ਼ਨ ਕਾਲੋਨੀ, ਕੈਰੀਅਰ ਐਨਕਲੇਵ ,ਨਿਉ ਗਰੀਨ ਪਾਰਕ, ਐਸ.ਐਸ.ਟੀ ਨਗਰ, ਸੁਦਨ ਮੁਹੱਲਾ, ਗੁਰੂ ਨਾਨਕ ਨਗਰ ਕਾਲੋਨੀ, ਨੋਰਥ ਐਵੀਨਿਉ, ਗੁਰਬਖਸ਼ ਕਾਲੋਨੀ, ਢਿੱਲੋ ਕਾਲੋਨੀ, ਨਿਹਾਲ ਬਾਗ, ਜਗਦੀਸ਼ ਐਨਕਲੇਵ, ਸਰਹੰਦ ਰੋਡ, ਬਸੰਤ ਵਿਹਾਰ, ਸਫਾਬਾਦੀ ਗੇਟ, ਘੁੰਮਣ ਨਗਰ, ਗਰਿਡ ਕਾਲੋਨੀ, ਧਰਮਪੁਰਾ ਬਜਾਰ ਅਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਜਗਦੀਸ਼ ਕਾਲੋਨੀ ਅਤੇਂ ਗੁਰੂਦੁਆਰਾ ਰੋਡ ਤੋਂ ਤਿੰਨ-ਤਿੰਨ, ਪੁਰਾਨਾ ਰਾਜਪੁਰਾ ਤੋਂ ਦੋ, ਗਉਸ਼ਾਲਾ ਰੋਡ, ਦਸ਼ਮੇਸ਼ ਨਗਰ, ਡਾਲੀਮਾ ਵਿਹਾਰ, ਨਿਉ ਅਨਾਜ ਮੰਡੀ, ਗੁਰੂ ਨਾਨਕ ਕਾਲੋਨੀ, ਬਿਕਰਮ ਕਾਲੋਨੀ,ਸ਼ੀਤਲ ਕਾਲੋਨੀ, ਏਕਤਾ ਕਾਲੋਨੀ,ਮਹਿੰਦਰਗੰਜ ਆਦਿ ਏਰੀਏ ਵਿਚੋ ਇੱਕ-ਇੱਕ, ਨਾਭਾ ਦੇ ਬਸੰਤਪੁਰਾ ਮੁਹੱਲਾ ਤੋਂ ਚਾਰ, ਬਾਜੀਗਰ ਬਸਤੀ ਅਤੇ ਮੋਤੀ ਬਾਗ ਏਰੀਏ ਤੋਂ ਤਿੰਨ-ਤਿੰਨ, ਕੈਲਾਸ਼ ਕਾਲੋਨੀ, ਦੋਜੀਆਂ ਸਟਰੀਟ, ਪ੍ਰੀਤ ਵਿਹਾਰ, ਆਸ਼ਾ ਕਾਲੋਨੀ, ਹੀਰਾ ਐਨਕਲੇਵ, ਕੈਲਾਸ਼ਪੁਰੀ ਆਦਿ ਤੋਂ ਇੱਕ-ਇੱਕ, ਸਮਾਣਾ ਤੋਂ ਕੰਨੁਗੋ ਮੁਹੱਲਾ ਤੋਂ ਚਾਰ, ਦਰਦੀ ਕਾਲੋਨੀ, ਅਮਾਮਗਡ਼ ਮੁੱਹਲਾ, ਪ੍ਰਤਾਪ ਕਾਲੋਨੀ ਆਦਿ ਤੋਂ ਇੱਕ-ਇੱਕ, ਘੱਗਾ ਦੇ ਵਾਰਡ ਨੰਬਰ 3,4 ਅਤੇ 9 ਤੋਂ ਇੱਕ-ਇੱਕ ਅਤੇ 29 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਤਿੰਨ ਗਰਭਵੱਤੀ ਮਾਂਵਾ ਅਤੇ 12 ਪੁਲਿਸ ਮੁਲਾਜਮ ਵੀ ਸ਼ਾਮਲ ਹਨ।


Bharat Thapa

Content Editor

Related News