ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 48ਵੀਂ ਮੌਤ, 152 ਨਵੇਂ ਕੇਸਾਂ ਦੀ ਪੁਸ਼ਟੀ

08/09/2020 10:16:47 PM

ਪਟਿਆਲਾ, (ਪਰਮੀਤ)- ਜ਼ਿਲੇ ’ਚ ਅੱਜ ਕੋਰੋਨਾ ਨਾਲ 48ਵੀਂ ਮੌਤ ਹੋ ਗਈ, ਜਦਕਿ ਪ੍ਰਾਈਵੇਟ ਅਤੇ ਸਰਕਾਰੀ ਖੇਤਰ ਦੇ 6 ਸਿਹਤ ਮੁਲਾਜ਼ਮਾਂ ਸਮੇਤ 152 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆ ਗਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 2729 ਹੋ ਗਈ ਹੈ, 1723 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ, 48 ਕੇਸਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 958 ਕੇਸ ਇਸ ਸਮੇਂ ਐਕਟਿਵ ਹਨ।

ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੀ ਕਾਰਖਾਸ ਕਾਲੋਨੀ ਦੀ ਰਹਿਣ ਵਾਲੀ 68 ਸਾਲਾ ਮਹਿਲਾ ਜੋ ਸ਼ੂਗਰ ਅਤੇ ਹਾਈਪਰਟੈਨਸ਼ਨ ਅਤੇ ਦਿਲ ਦੀਆਂ ਬੀਮਾਰੀਆਂ ਕਾਰਣ ਮੋਹਾਲੀ ਦੇ ਪ੍ਰਾਈਵੇਟ ਸਪਤਾਲ ’ਚ ਪਿਛਲੇ 15 ਦਿਨਾਂ ਤੋਂ ਦਾਖਲ ਸੀ, ਉਸ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਪਾਜ਼ੇਟਿਵ ਆਏ ਕੇਸਾਂ ਬਾਰੇ ਡਾ. ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ 152 ’ਚੋਂ 86 ਪਟਿਆਲਾ ਸ਼ਹਿਰ, 32 ਨਾਭਾ, 8 ਰਾਜਪੁਰਾ, 6 ਸਮਾਣਾ, ਸਨੌਰ ਤੋਂ 3 ਅਤੇ 17 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 48 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ ਕੰਟੇਨਮੈਂਟ ਜ਼ੋਨ ’ਚੋਂ ਲਏ ਸੈਂਪਲਾਂ ’ਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 102 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਅਤੇ 2 ਬਾਹਰੀ ਰਾਜਾਂ ਤੋਂ ਆਉਣ ਨਾਲ ਸਬੰਧਤ ਹਨ।

ਪਟਿਆਲਾ ਦੇ ਅਰਬਨ ਅਸਟੇਟ ਫੇਜ਼ ਦੋ ਤੋਂ 6, ਗੁਰਬਖਸ਼ ਕਾਲੋਨੀ, ਲਾਤੁਰਪੁਰਾ ਮੁਹੱਲਾ, ਤੋਂ 5-5, ਬੰਡੂਗਰ ਅਤੇ ਅਾਜ਼ਾਦ ਨਗਰ ਤੋਂ ਚਾਰ ਤੋਂ 4, ਨਿਉ ਯਾਦਵਿੰਦਰਾ ਕਾਲੋਨੀ ਤੋਂ 3, ਰਾਘੋਮਾਜਰਾ, ਗੁਰਦੀਪ ਕਾਲੋਨੀ, ਲਹਿਲ ਕਾਲੋਨੀ, ਡੀ. ਐੱਮ. ਡਬਲਿਉ, ਹਰੀ ਨਗਰ, ਨਿਉ ਮੇਹਰ ਸਿੰਘ ਕਾਲੋਨੀ, ਮਾਨਸਾਹੀਆ ਕਾਲੋਨੀ, ਅਜੀਤ ਨਗਰ, ਗੁਰੂ ਨਾਨਕ ਨਗਰ ਤੋਂ 2-2, ਗੁੱਡ ਅਰਥ ਕਾਲੋਨੀ, ਕ੍ਰਿਸ਼ਨਾ ਕਾਲੋਨੀ, ਮਹਿਤਾ ਕਾਲੋਨੀ, ਅਨੰਦ ਵਿਹਾਰ, ਬਾਬੂ ਸਿੰਘ ਕਾਲੋਨੀ, ਨਿੱਜੀ ਹਸਪਤਾਲ, ਨਿਉ ਮਜੀਠੀਆ ਐਨਕਲੇਵ, ਮਾਲਵਾ ਐਨਕਲੇਵ, ਚਰਨ ਬਾਗ, ਅਨੰਦ ਨਗਰ, ਪ੍ਰੇਮ ਨਗਰ, ਘੰੁਮਣ ਨਗਰ, ਵਿਕਾਸ ਕਾਲੋਨੀ, ਏਕਤਾ ਵਿਹਾਰ, ਰਣਜੀਤ ਵਿਹਾਰ, ਅੱਬਚਲ ਨਗਰ, ਫੁਲਕੀਆਂ ਐਨਕਲੇਵ, ਮਾਡਲ ਟਾਉਨ, ਅਰਬਨ ਅਸਟੇਟ ਫੇਜ਼-1, ਰਣਜੀਤ ਨਗਰ, ਐੱਸ. ਐੱਸ. ਟੀ. ਨਗਰ, ਅਰਬਨ ਅਸਟੇਟ ਫੇਜ਼-3, ਪ੍ਰਤਾਪ ਨਗਰ, ਕੱਟਡ਼ਾ ਸਾਹਿਬ ਐਨਕਲੇਵ, ਸੇਵਕ ਕਾਲੋਨੀ, ਗੋਬਿੰਦ ਨਗਰ, ਰਤਨ ਨਗਰ, ਸੁਦਨ ਸਟਰੀਟ, ਰਾਮ ਨਗਰ, ਡਾਕਟਰ ਹੋਸਟਲ, ਬੈਂਕ ਕਾਲੋਨੀ, ਰਿਸ਼ੀ ਕਾਲੋਨੀ, ਅਜੀਤ ਨਗਰ, ਕੱਚਾ ਪਟਿਆਲਾ, ਘੇਰ ਸੋਢੀਆਂ, ਆਰਿਆ ਸਮਾਜ ਚੌਕ, ਸੈਨਚੁਰੀ ਐਨਕਲੇਵ, ਪਿੱਪਲ ਵਾਲੀ ਗੱਲੀ, ਵਿਕਾਸ ਨਗਰ, ਖੱਟਾ ਕਾਲੋਨੀ, ਆਫੀਸਰ ਐਨਕਲੇਵ, ਸੀ. ਆਈ. ਏ. ਰੋਡ, ਤਫੱਜ਼ਲਪੁਰਾ ਤੋਂ 1-1, ਨਾਭਾ ਦੇ ਬੈਂਕ ਸਟਰੀਟ ਤੋਂ 5, ਅਜੀਤ ਨਗਰ ਅਤੇ ਸ਼ਿਵਾ ਐਨਕਲੇਵ ਤੋਂ 4-4, ਪਾਂਡੁਸਰ ਮੁਹੱਲਾ, ਭਿੱਖੀ ਮੋਡ਼, ਪੀ. ਐੱਸ. ਸਦਰ, ਹੀਰਾ ਮੁਹੱਲਾ ਤੋਂ 2-2, ਸੰਧੂ ਕਾਲੋਨੀ, ਹੀਰਾ ਐਨਕਲੇਵ, ਵਾਲਮੀਕਿ ਬਸਤੀ, ਪਟਿਆਲਾ ਗੇਟ, ਥਾਣਾ ਸਦਰ, ਨਾਭਾ, ਕਰਤਾਰਪੁਰਾ ਮੁਹੱਲਾ, ਤੇਜ਼ ਕਾਲੋਨੀ, ਚੌਕੀ ਰੋਹਟੀ ਪੁੱਲ, ਹਾਥੀ ਖਾਨਾ ਤੋਂ 1-1, ਰਾਜਪੁਰਾ ਦੇ ਗਉਸ਼ਾਲਾ ਰੋਡ ਤੋਂ 2, ਈਗਲ ਮੋਟਲ, ਸਤਨਾਮ ਨਗਰ, ਪੰਜਾਬ ਕਾਲੋਨੀ, ਗਰੀਨ ਸਿਟੀ, ਸਨਾਤਨ ਧਰਮ ਮੰਦਰ, ਰਾਜਪੁਰਾ ਤੋਂ 1-1, ਸਮਾਣਾ ਦੇ ਅਗਰਸੈਨ ਕਾਲੋਨੀ ਅਤੇ ਅਮਾਮਗਡ਼੍ਹ ਮੁਹੱਲਾ ਤੋਂ 2-2, ਜੈਨ ਸਟਰੀਟ ਅਤੇ ਨੇਡ਼ੇ ਪੋਸਟ ਆਫਿਸ ਤੋਂ 1-1, ਸਨੌਰ ਦੇ ਸੰਤ ਹਜਾਰਾ ਸਿੰਘ ਨਗਰ ਤੋਂ 3 ਅਤੇ 17 ਵੱਖ-ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਇਨ੍ਹਾਂ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਵਾਂ ’ਚ ਕੰਮ ਕਰਦੇ 6 ਸਿਹਤ ਕਰਮੀ ਵੀ ਸ਼ਾਮਲ ਹਨ।

5 ਹੋਰ ਮਾਈਕ੍ਰੋ ਕਨਟੇਨਮੈਂਟ ਜ਼ੋਨ ਬਣਾਏ

ਉਨ੍ਹਾਂ ਕਿਹਾ ਕਿ ਏਰੀਏ ’ਚੋਂ ਜ਼ਿਆਦਾ ਪਾਜ਼ੇਟਿਵ ਕੇਸ ਆਉਣ ’ਤੇ ਜ਼ਿਲੇ ਦੀਆਂ 5 ਹੋਰ ਥਾਵਾਂ ’ਤੇ ਮਾਈਕਰੋਕੰਟੇਨਮੈਂਟ ਲਾਇਆ ਗਿਆ ਹੈ, ਜਿਨ੍ਹਾਂ ’ਚ ਪਟਿਆਲਾ ਦੇ ਗੁਰੂ ਨਾਨਕ ਨਗਰ ਗਲੀ ਨੰਬਰ 13, ਬਾਜਵਾ ਕਾਲੋਨੀ ਗਲੀ ਨੰਬਰ 7, ਸੂਦਾਂ ਸਟਰੀਟ ਨੇਡ਼ੇ ਟੀ. ਬੀ. ਹਸਪਤਾਲ ਅਤੇ ਨਾਭਾ ਦੇ ਬੈਂਕ ਸਟਰੀਟ ਅਤੇ ਅਜੀਤ ਨਗਰ ਦਾ ਏਰੀਆ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮਾਈਕਰੋਕੰਟੇਨਮੈਂਟ ਵਾਲੇ ਏਰੀਏ ’ਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਵੇ ਵੀ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਆਪਣੀ ਕੋਵਿਡ ਸਬੰਧੀ ਜਾਂਚ ਕਰਵਾਉਣ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।


Bharat Thapa

Content Editor

Related News