ਜਸਕਰਨ ਦੇ ਟੁਰ ਜਾਣ ਨਾਲ ਪਰਿਵਾਰ ਤੇ ਇਲਾਕੇ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ : ਬਧੌਛੀ
Thursday, Apr 18, 2019 - 04:33 AM (IST)
ਫਤਿਹਗੜ੍ਹ ਸਾਹਿਬ (ਬਖਸ਼ੀ)-ਨੌਜਵਾਨ ਜਸਕਰਨ ਸਿੰਘ ਢੰਡਾ ਦਾ ਗੁਰੂ ਚਰਨਾਂ ਵਿਚ ਜਾ ਬਿਰਾਜਣ ਦਾ ਸਦਮਾ ਉਸਦੇ ਪਰਿਵਾਰ ਨੂੰ ਹੀ ਨਹੀਂ, ਸਗੋਂ ਰਿਸ਼ਤੇਦਾਰਾਂ, ਦੋਸਤਾਂ, -ਮਿੱਤਰਾਂ ਅਤੇ ਇਲਾਕੇ ਨੂੰ ਵੀ ਲੱਗਾ ਹੈ ਕਿਉਂਕਿ ਸ. ਢੰਡਾ ਇਕ ਮਿਲਾਪਡ਼ੇ ਅਤੇ ਹਸਮੁੱਖ ਸੁਭਾਅ ਦਾ ਮਾਲਕ ਸੀ, ਜੋ ਕਿ ਹਰ ਇਕ ਦੇ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰਦਾ ਸੀ ਅਤੇ ਇਕ ਚੰਗਾ ਖਿਡਾਰੀ ਵੀ ਸੀ। ਇਹ ਗੱਲ ਅੱਜ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਜ਼ਿਲਾ ਚੇਅਰਮੈਨ ਭੁਪਿੰਦਰ ਸਿੰਘ ਬਧੌਛੀ ਨੇ ਜਸਕਰਨ ਸਿੰਘ ਢੰਡਾ ਦੀ ਅੰਤਿਮ ਅਰਦਾਸ ਉਪਰੰਤ ਕਹੀ। ਇਸ ਮੌਕੇ ਜਸਕਰਨ ਸਿੰਘ ਦੇ ਦਾਦਾ ਸੁਖਦੇਵ ਸਿੰਘ ਢੰਡਾ ਸਾਬਕਾ ਜ਼ਿਲਾ ਖੇਡ ਅਫ਼ਸਰ, ਪਿਤਾ ਹਰਲਾਲਵਿੰਦਰ ਸਿੰਘ ਢੰਡਾ, ਸੁਖਬੰਸ ਸਿੰਘ ਭਰਾ, ਰਘਵੀਰ ਸਿੰਘ ਢੰਡਾ, ਸੁਖਵੀਰ ਸਿੰਘ ਢੰਡਾ, ਪ੍ਰਣਵੀਰ ਸਿੰਘ ਢੰਡਾ, ਡਾ. ਪ੍ਰੇਮਪਾਲ ਸਿੰਘ ਢਿੱਲੋਂ , ਗੁਰਬਾਜ ਸਿੰਘ ਤੇ ਨਸੀਬ ਸਿੰਘ ਸੰਧੂ ਆਦਿ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਭੱਟੀ, ਐਡਵੋਕੇਟ ਲਖਵੀਰ ਸਿੰਘ ਰਾਏ, ਜਸ਼ਨ ਭੱਟੀ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਮਿਲਕ ਪਲਾਂਟ ਪਟਿਆਲਾ ਦੇ ਸਾਬਕਾ ਚੇਅਰਮੈਨ ਕੁਲਵੰਤ ਸਿੰਘ ਬਧੌਛੀ, ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ, ਅਜੈਪਾਲ ਸਿੰਘ , ਹੰਸ ਰਾਜ, ਪੰਜਾਬ ਕਾਂਗਰਸ ਸਕੱਤਰ ਸੰਦੀਪ ਬੱਲ, ਸੁਖਰਾਜ ਸਿੰਘ ਰਾਜਾ ਸੀਨੀਅਰ ਮੀਤ ਪ੍ਰਧਾਨ, ਸ਼ਾਹਬਾਜ ਸਿੰਘ ਨਾਗਰਾ, ਗੁਰਸ਼ਰਨ ਸਿੰਘ ਬਿੱਟੂ, ਜਗਜੀਤ ਸਿੰਘ ਡੇਰਾ, ਗੁਰਪ੍ਰੀਤ ਸਿੰਘ ਬਾਵਾ, ਗੁਰਵਿੰਦਰ ਸਿੰਘ ਢਿੱਲੋਂ, ਗੁਰਨਾਮ ਸਿੰਘ ਸੋਢੀ, ਸਰਪੰਚ ਬੂਟਾ ਸਿੰਘ ਅਤੇ ਇਲਾਕੇ ਦੇ ਹੋਰ ਸਰਪੰਚ-ਪੰਚ ਆਦਿ ਸ਼ਾਮਲ ਸਨ।