ਇਕ ਘੰਟਾ ਬਾਥਰੂਮ ''ਚ ਵੜੀ ਰਹੀ ਕੁੜੀ, ਬਾਹਰ ਨਿਕਲੀ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ
Thursday, Jan 30, 2025 - 11:58 AM (IST)
ਬਨੂੜ (ਜ.ਬ.)- ਥਾਣਾ ਬਨੂੜ ਅਧੀਨ ਪੈਂਦੇ ਖੇਤਰ ’ਚ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਇਕ 15 ਸਾਲਾ ਨਾਬਾਲਿਗ ਲੜਕੀ ਨੇ 6 ਮਹੀਨੇ ਦੇ ਮ੍ਰਿਤਕ ਭਰੂਣ ਨੂੰ ਜਨਮ ਦਿੱਤਾ ਹੈ। ਲੜਕੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਇਸ ਮਾਮਲੇ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਪੋਕਸੋ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਮੋਬਾਈਲ 'ਤੇ ਧੀ ਦੀ 'ਗੰਦੀ' ਵੀਡੀਓ ਵੇਖ ਹੱਕਾ-ਬੱਕਾ ਰਹਿ ਗਿਆ ਪਿਓ... ਪੰਜਾਬ ਤੋਂ ਸਾਹਮਣੇ ਆਇਆ ਸ਼ਰਮਨਾਕ ਮਾਮਲਾ
ਥਾਣਾ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਲਿਖਾਏ ਬਿਆਨਾਂ ਅਨੁਸਾਰ ਇਕ ਵਿਅਕਤੀ ਨੇ ਦੱਸਿਆ ਕਿ ਉਸ ਦੀ 15 ਸਾਲ ਦੀ ਲੜਕੀ ਘਰ ਦੇ ਉੱਪਰ ਬਣੇ ਬਾਥਰੂਮ ’ਚ ਗਈ ਸੀ, ਜਿਸ ਨੇ ਇਕ ਘੰਟੇ ਬਾਅਦ ਬਾਹਰ ਆ ਕੇ ਕੱਪੜੇ ’ਚ ਲਪੇਟ ਕੇ ਕੁਝ ਸੁੱਟ ਦਿੱਤਾ ਅਤੇ ਬੇਹੋਸ਼ ਹੋ ਗਈ। ਲੜਕੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਪਤਾ ਲੱਗਾ ਕਿ ਉਸ ਦੀ ਡਿਲੀਵਰੀ ਹੋਈ ਹੈ ਅਤੇ ਉਸ ਨੇ ਬੱਚੇ ਨੂੰ ਜਨਮ ਦਿੱਤਾ ਹੈ। ਬਿਆਨਾਂ ਅਨੁਸਾਰ ਲੜਕੀ ਆਪਣੇ ਪਿੰਡ ਗਈ ਹੋਈ ਸੀ, ਜਿਥੇ ਕਿਸੇ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।
ਇਹ ਖ਼ਬਰ ਵੀ ਪੜ੍ਹੋ - Punjab: 150 ਰੁਪਏ 'ਚ ਜਿਸਮ ਦਾ ਸੌਦਾ... ਵੀਡੀਓ ਵਾਇਰਲ ਹੋਣ ਮਗਰੋਂ ਕੁੜੀ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ
ਥਾਣਾ ਮੁਖੀ ਅਨੁਸਾਰ ਸੂਚਨਾ ਮਿਲਦੇ ਸਾਰ ਹੀ ਪੁਲਸ ਪਾਰਟੀ ਮੌਕੇ ’ਤੇ ਪੁੱਜੀ ਪੀੜਤਾ ਵਲੋਂ ਕੱਪੜੇ ’ਚ ਲਪੇਟ ਕੇ ਸੁੱਟੇ ਭਰੂਣ ਨੂੰ ਬਰਾਮਦ ਕਰ ਕੇ ਹਸਪਤਾਲ ਪਹੁੰਚਾਇਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤਾ ਦੀ ਸਿਹਤ ’ਚ ਸੁਧਾਰ ਹੋਣ ਮਗਰੋਂ ਬਿਆਨ ਦਰਜ ਕਰ ਕੇ ਕਥਿਤ ਦੋਸ਼ੀ ਦਾ ਪਤਾ ਲਾਇਆ ਜਾਵੇਗਾ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8