ਸ਼੍ਰੀ ਰਾਮਚਰਿਤ ਮਾਨਸ ਦੇ ਸਮੂਹਿਕ ਪਾਠ ਦਾ ਯੱਗ ਸੰਪੂਰਨ

4/15/2019 4:04:40 AM

ਪਟਿਆਲਾ (ਜੈਨ)-ਸ਼੍ਰੀ ਸਨਾਤਨ ਧਰਮ ਸਭਾ ਮੰਦਰ ਭਵਨ ਵਿਖੇ ਆਯੋਜਿਤ 40 ਰੋਜ਼ਾ ਸ਼੍ਰੀ ਰਾਮਚਰਿਤ ਮਾਨਸ ਦੇ ਸਮੂਹਿਕ ਪਾਠ ਦਾ ਯੱਗ ਅੱਜ ਸ਼ਰਧਾ-ਪੂਰਵਕ ਸਮਾਪਤ ਹੋ ਗਿਆ। ਲਗਭਗ 300 ਤੋਂ ਵੱਧ ਰਾਮ ਭਗਤਾਂ ਨੇ ਪਾਠਾਂ ’ਚ ਹਿੱਸਾ ਲਿਆ। ਸਤਪਾਲ ਬਾਂਸਲ, ਅਮਨ ਗੁਪਤਾ, ਧਰਮਪਾਲ ਗੁਪਤਾ, ਚਮਨ ਲਾਲ ਮਿੱਤਲ, ਕੈਲਾਸ਼ ਸ਼ਰਮਾ, ਰਮਾ ਭੈਣ ਤੇ ਜਾਨਕੀ ਦੇਵੀ ਦੀ ਨਿਗਰਾਨੀ ’ਚ ਆਯੋਜਿਤ ਇਸ ਯੱਗ ਦੇ ਸਮਾਪਤ ਹੋਣ ਸਮੇਂ ਬ੍ਰਹਮਭੋਜ ਤੋਂ ਬਾਅਦ ਵਿਸ਼ਾਲ ਭੰਡਾਰਾ ਕੀਤਾ ਗਿਆ। ਇੰਝ ਹੀ ਮੋਤੀਪੁਰਾ ਸ਼ਿਵ ਮੰਦਰ ਡੇਰਾ ਵਿਖੇ ਯੱਗ ਹੋਇਆ। ਬਠਿੰਡੀਆ ਮੁਹੱਲਾ ਵਿਖੇ ਸ਼੍ਰੀ ਹਨੂੰਮਾਨ ਮੰਦਰ ’ਚ ਆਯੋਜਿਤ 9 ਰੋਜ਼ਾ ਰਾਮਾਇਣ ਯੱਗ ਅਮਰ ਚੰਦ ਕਥੂਰੀਆ ਤੇ ਰਾਜਿੰਦਰ ਕੁਮਾਰ ਬਜਰੰਗੀ ਦੀ ਨਿਗਰਾਨੀ ਹੇਠ ਸਮਾਪਤ ਹੋਇਆ। ਹਵਨ ਯੱਗ ਤੋਂ ਬਾਅਦ ਭੰਡਾਰਾ ਕੀਤਾ ਗਿਆ। ਪ੍ਰਾਚੀਨ ਤਪਿਆ ਮੰਦਰ ਡੇਰਾ ਵਿਖੇ ਮਹੰਤ ਅਵਧ ਬਿਹਾਰੀ ਦਾਸ ਤਪਿਆ, ਰਜਤ ਮੋਹਨ ਗੋਗਾ ਤੇ ਲਲਿਤ ਮਿੰਟਾ ਦੀ ਨਿਗਰਾਨੀ ਵਿਚ ਸ਼੍ਰੀ ਸੁੰਦਰਕਾਂਡ ਦਾ ਪਾਠ ਕੀਤਾ ਗਿਆ। ਰਿਆਸਤੀ ਨਗਰੀ ਵਿਚ ਸ਼੍ਰੀ ਰਾਮਨੌਮੀ ਉਤਸਵ ਸ਼ਰਧਾ ਨਾਲ ਮਨਾਇਆ ਗਿਆ। ਪ੍ਰਾਚੀਨ ਸ਼ਿਵ ਮੰਦਰ ਨਾਗਰਾ ਚੌਕ ਵਿਖੇ ਰਵਨੀਸ਼ ਗੋਇਲ ਦੀ ਨਿਗਰਾਨੀ ਹੇਠ ਸਮਾਗਮ ਕੀਤਾ ਗਿਆ। ਹੀਰਾ ਮਹਿਲਾ ਕਾਲੋਨੀ ਤੇ ਦਾਣਾ ਮੰਡੀ ਸਥਿਤ ਸ਼੍ਰੀ ਰਾਮ ਦਰਬਾਰ ਮੰਦਰ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਏ ਗਏ।