ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦੇ 108 ਮਰੀਜ਼ ਆਏ ਸਾਹਮਣੇ, 6 ਦੀ ਮੌਤ
Monday, Sep 14, 2020 - 09:55 PM (IST)
ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਨਵੇਂ ਕੋਰੋਨਾ ਕੇਸਾਂ ਦੇ ਵਾਧੇ ਦੇ ਮਾਮਲੇ ’ਚ ਪਟਿਆਲਾ ਸ਼ਹਿਰ ਤੇ ਦਿਹਾਤੀ ਇਲਾਕਿਆਂ ’ਚ ਇਹ ਕੇਸ ਬਰਾਬਰ ਦੇ ਹਿਸਾਬ ਨਾਲ ਹੀ ਵੱਧ ਰਹੇ ਹਨ। ਅੱਜਕਲ ਪਾਜ਼ੇਟਿਵ ਆਏ 220 ਕੇਸਾਂ ’ਚੋਂ 112 ਪਟਿਆਲਾ ਸ਼ਹਿਰ ਜਦਕਿ 108 ਦਿਹਾਤੀ ਇਲਾਕਿਆਂ ਤੋਂ ਪਾਜ਼ੇਟਿਵ ਆਏ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ 220 ਕੇਸ ਆਉਣ ਮਗਰੋਂ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 8888 ਹੋ ਗਈ ਹੈ, ਜਦਕਿ 6 ਹੋਰ ਮੌਤਾਂ ਹੋਣ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 248 ਹੋ ਗਈ ਹੈ। ਅੱਜ 129 ਹੋਰ ਮਰੀਜ਼ਾਂ ਦੇ ਠੀਕ ਹੋਣ ਨਾਲ ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 6788 ਹੋ ਗਈ ਹੈ, ਜਦਕਿ ਐਕਟਿਵ ਕੇਸਾਂ ਦੀ ਗਿਣਤੀ 1852 ਹੈ।
ਇਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼
ਪਾਜ਼ੇਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਨੇ ਦੱਸਿਆ ਕਿ ਅੱਦ ਮਿਲੇ 220 ਮਰੀਜ਼ਾਂ ’ਚੋਂ 112 ਪਟਿਆਲਾ ਸ਼ਹਿਰ, 11 ਸਮਾਣਾ, 35 ਰਾਜਪੁਰਾ, 12 ਨਾਭਾ, ਬਲਾਕ ਭਾਦਸੋਂ ਤੋਂ 2, ਬਲਾਕ ਕੋਲੀ ਤੋਂ 5, ਬਲਾਕ ਕਾਲੋਮਾਜਰਾ ਤੋਂ 5, ਬਲਾਕ ਹਰਪਾਲਪੁਰ ਤੋਂ 5, ਬਲਾਕ ਦੁਧਨਸਾਧਾਂ ਤੋਂ 7 ਅਤੇ ਬਲਾਕ ਸ਼ੁਤਰਾਣਾ ਤੋਂ 26 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 61 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ, 155 ਕੰਟਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ, 3 ਬਾਹਰੀ ਰਾਜਾਂ ਅਤੇ ਇਕ ਵਿਦੇਸ਼ ਤੋਂ ਆਉਣ ਕਾਰਣ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਕੇਸ ਪਟਿਆਲਾ ਸ਼ਹਿਰ ਦੇ ਧਾਲੀਵਾਲ ਕਾਲੋਨੀ, ਪਾਵਰ ਕਾਲੋਨੀ, ਸੈਨਚੁਰੀ ਐਨਕਲੇਵ, ਮਾਲਵਾ ਕਾਲੋਨੀ, ਰਾਘੋਮਾਜਰਾ, ਪੁਰਾਣਾ ਬਿਸ਼ਨ ਨਗਰ, ਬਗੀਚੀ ਮੰਗਲ ਦਾਸ, ਲਾਹੌਰੀ ਗੇਟ, ਕਰਤਾਰ ਕਾਲੋਨੀ, ਅਮਨ ਨਗਰ, ਦਰਸ਼ਨ ਸਿੰਘ ਨਗਰ, ਰਘਬੀਰ ਮਾਰਗ, ਜੋਡ਼ੀਆਂ ਭੱਠੀਆਂ, ਨਿਊ ਫਰੈਂਡਜ਼ ਐਨਕਲੇਵ, ਬਾਜਵਾ ਕਾਲੋਨੀ, ਜਰਨਲ ਚੰਦਾ ਸਿੰਘ ਕਾਲੋਨੀ, ਵੱਡਾ ਅਰਾਈਮਾਜਰਾ, ਘੁੰਮਣ ਨਗਰ, ਰਤਨ ਨਗਰ, ਅਰਬਨ ਅਸਟੇਟ ਫੇਸ ਇਕ ਅਤੇ ਦੋ, ਆਦਰਸ਼ ਨਗਰ, ਗੁਰੂ ਨਾਨਕ ਨਗਰ, ਲਾਹੋਰੀ ਗੇਟ, ਪ੍ਰੇਮ ਨਗਰ, ਐੱਸ. ਐੱਸ. ਟੀ. ਨਗਰ, ਸੇਵਕ ਕਾਲੋਨੀ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗਲੀ, ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ। ਇਸੇ ਤਰ੍ਹਾਂ ਰਾਜਪੁਰਾ ਦੇ ਪੁਰਾਣਾ ਮਿਰਚ ਮੰਡੀ, ਗੁਲਾਬ ਨਗਰ, ਦਸ਼ਮੇਸ਼ ਕਾਲੋਨੀ, ਸਨ ਸਿੱਟੀ ਕਾਲੋਨੀ, ਗਉਸ਼ਾਲਾ ਰੋਡ, ਧਰਮਪੁਰਾ ਕਾਲੋਨੀ, ਗਾਂਧੀ ਕਾਲੋਨੀ, ਨੇਡ਼ੇ ਦੁਰਗਾ ਮੰਦਿਰ, ਨੇਡ਼ੇ ਸ਼ਿਵ ਕਾਲੋਨੀ, ਰੌਸ਼ਨ ਕਾਲੋਨੀ, ਜਗਦੀਸ਼ ਕਾਲੋਨੀ, ਗੁਰੂ ਨਾਨਕ ਨਗਰ, ਪੁਰਾਣਾ ਰਾਜਪੁਰਾ, ਲੱਕਡ਼ ਮੰਡੀ, ਮਹਿੰਦਰਾ ਗੰਜ, ਸਮਾਣਾ ਦੇ ਅਗਰਸੈਨ ਕਾਲੋਨੀ, ਮੋਤੀਆ ਬਾਜ਼ਾਰ, ਟੈਲੀਫੋਨ ਕਾਲੋਨੀ, ਮੁਨਿਆਰ ਮੁਹੱਲਾ, ਅਜੀਤ ਨਗਰ, ਵਡ਼ੈਚ ਕਾਲੋਨੀ, ਨਾਭਾ ਦੇ ਨੋਹਰਾ, ਫਾਟਕ ਨੰਬਰ 40, ਨੇਡ਼ੇ ਰੈਸਟ ਹਾਊਸ, ਪੁਰਾਣਾ ਹਾਥੀ ਖਾਨਾ, ਸਦਰ ਬਾਜ਼ਾਰ, ਕੋਟ ਰੋਡ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ-ਵੱਖ ਕਾਲੋਨੀਆਂ, ਗਲੀਆਂ, ਮੁਹੱਲਿਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ। ਇਨ੍ਹਾਂ ’ਚ ਇਕ ਗਰਭਵਤੀ ਔਰਤ ਵੀ ਸ਼ਾਮਿਲ ਹੈ। ਇਨ੍ਹਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।
ਜਿਨ੍ਹਾਂ ਮਰੀਜ਼ਾਂ ਦੀ ਗਈ ਜਾਨ
– ਪਟਿਆਲਾ ਦੇ ਪ੍ਰਤਾਪ ਨਗਰ ਦਾ ਰਹਿਣ ਵਾਲਾ 62 ਸਾਲਾ ਪੁਰਸ਼ ਜੋ ਕਿ ਪੁਰਾਣਾ ਹਾਈਪਰਟੈਂਸ਼ਨ ਦਾ ਮਰੀਜ਼ ਸੀ।
– ਰਿਸ਼ੀ ਕਾਲੋਨੀ ਦਾ 30 ਸਾਲਾ ਵਿਅਕਤੀ ਜੋ ਕਿ ਸਾਹ ਦੀ ਤਕਲੀਫ ਹੋਣ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ।
– ਤ੍ਰਿਪਡ਼ੀ ਦਾ ਰਹਿਣ ਵਾਲਾ 69 ਸਾਲਾ ਪੁਰਸ਼ ਜੋ ਕਿ ਪੁਰਾਣਾ ਸ਼ੂਗਰ ਦਾ ਮਰੀਜ਼ ਸੀ।
– ਸਰਹੰਦੀ ਬਾਜ਼ਾਰ ਦੀ 64 ਸਾਲਾ ਅੌਰਤ ਜੋ ਕਿ ਐੱਸ. ਏ. ਐੱਸ. ਨਗਰ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ।
– ਪਿੰਡ ਰੱਤੀਆ ਬਲਾਕ ਦੁਧਨਸਾਧਾਂ ਦਾ ਰਹਿਣ ਵਾਲਾ 35 ਸਾਲਾ ਵਿਅਕਤੀ ਜੋ ਕਿ ਪੁਰਾਣਾ ਸ਼ੂਗਰ ਦਾ ਮਰੀਜ਼ ਅਤੇ ਲੀਵਰ ਦੀ ਬੀਮਾਰੀ ਨਾਲ ਪੀਡ਼੍ਹਤ ਸੀ।
– ਪਿੰਡ ਬਿਸ਼ਨਪੁਰਾ ਚੰਨਾ ਬਲਾਕ ਕੋਲੀ ਦੀ ਰਹਿਣ ਵਾਲੀ 45 ਸਾਲਾ ਅੌਰਤ ਜੋ ਕਿ ਪੁਰਾਣਾ ਹਾਈਪਰਟੈਂਸ਼ਨ ਅਤੇ ਗੁਰਦਿਆਂ ਦੀ ਬਿਮਾਰੀ ਦੀ ਮਰੀਜ਼ ਸੀ ਅਤੇ ਐੱਸ. ਏ. ਐੱਸ. ਨਗਰ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ।
ਹੁਣ ਤੱਕ ਲਏ ਸੈਂਪਲ 1,20,033
ਪਾਜ਼ੇਟਿਵ 8888
ਮੌਤਾਂ 248
ਐਕਟਿਵ 1852
ਤੰਦਰੁਸਤ ਹੋਏ 6788
ਰਿਪੋਰਟ ਪੈਂਡਿੰਗ 1650
ਲੱਛਣ ਪਾਏ ਜਾਣ ’ਤੇ ਐਂਟੀਜਨ ਟੈਸਟ ਦੀ ਰਿਪੋਰਟ ਅੰਤਿਮ ਨਹੀਂ : ਡਾ. ਮਲਹੋਤਰਾ
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਕੋਵਿਡ ਟੈਸਟਾਂ ਦੇ ਨਤੀਜੇ ਦੇ ਆਉਣ ਵਾਲੇ ਐੱਸ. ਐੱਮ. ਐੱਸ. ਸਬੰਧੀ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਐਂਟੀਜਨ ਟੈਸਟਾਂ ਦੀ ਨਿਯਮਾਵਲੀ ਅਨੁਸਾਰ ਲੱਛਣ ਵਾਲੇ ਮਰੀਜ਼ ਅਤੇ ਪਾਜ਼ੇਟਿਵ ਕੇਸਾਂ ਦੇ ਕੰਟੈਕਟ ’ਚ ਆਏ ਕੇਸਾਂ ’ਚ ਰੈਪਿਡ ਐਂਟੀਜਨ ਟੈਸਟ ਨੈਗੇਟਿਵ ਆਉਣ ਦੇ ਬਾਵਜੂਦ ਕੰਨਫਰਮੇਟਰੀ ਲਈ ਪੀ. ਸੀ. ਆਰ. ਟੈਸਟ ਲਈ ਭੇਜਿਆ ਜਾਂਦਾ ਹੈ। ਇਸ ਲਈ ਅਜਿਹੇ ਕੇਸਾਂ ’ਚ ਐਂਟੀਜਨ ਦੇ ਨੈਗੇਟਿਵ ਆਏ ਨਤੀਜੇ ਨੂੰ ਅੰਤਿਮ ਨਾ ਸਮਝਿਆ ਜਾਵੇ। ਵਿਭਾਗ ਵੱਲੋਂ ਆਰ. ਟੀ. ਪੀ. ਸੀ. ਆਰ. ਦੀ ਅੰਤਿਮ ਰਿਪੋਰਟ ਹੀ ਪ੍ਰਮਾਨਿਤ ਮੰਨੀ ਜਾਵੇ।
ਅੱਜ ਵੀ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 3200 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।