ਸੂਬੇ ''ਚ ਕੜਾਕੇ ਦੀ ਪੈ ਰਹੀ ਠੰਡ ''ਚ ਪਟਿਆਲਾ ਸਭ ਤੋਂ ਠੰਡਾ

Friday, Dec 20, 2019 - 03:04 PM (IST)

ਸੂਬੇ ''ਚ ਕੜਾਕੇ ਦੀ ਪੈ ਰਹੀ ਠੰਡ ''ਚ ਪਟਿਆਲਾ ਸਭ ਤੋਂ ਠੰਡਾ

ਜਲੰਧਰ/ਪਟਿਆਲਾ— ਸੂਬੇ 'ਚ ਸਵੇਰੇ-ਸ਼ਾਮ ਪੈਣ ਵਾਲੇ ਕੋਹਰੇ ਦੇ ਕਾਰਨ ਪਾਰਾ ਲਗਾਤਾਰ ਡਿੱਗ ਰਿਹਾ ਹੈ। ਵੀਰਵਾਰ ਨੂੰ ਸ਼ਿਮਲਾ ਤੋਂ ਵਧ ਪਟਿਆਲਾ ਠੰਡਾ ਰਿਹਾ। ਪਟਿਆਲਾ 'ਚ ਘੱਟੋ-ਘੱਟ ਪਾਰਾ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਸ਼ਿਮਲਾ ਦਾ ਘੱਟੋ-ਘੱਟ ਪਾਰਾ 6.5 ਡਿਗਰੀ ਰਿਹਾ। ਉੱਥੇ ਹਰਿਆਣਾ ਦਾ ਨਾਰਨੌਲ ਸਭ ਤੋਂ ਠੰਡਾ ਰਿਹਾ, ਜਿੱਥੇ ਪਾਰਾ 3.5 ਡਿਗਰੀ ਰਿਹਾ। ਦੂਜੇ ਪਾਸੇ ਸਿੱਖਿਆ ਵਿਭਾਗ ਨੇ ਸੂਬੇ 'ਚ ਸਾਰੇ ਸਰਕਾਰੀ ਅਤੇ ਐਡਿਡ ਸਕੂਲਾਂ 'ਚ 25 ਤੋਂ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਕੁਝ ਇਲਾਕਿਆਂ 'ਚ ਬਾਰਸ਼ ਦੀ ਸੰਭਾਵਨਾ ਜਤਾਈ ਹੈ। ਇਸ ਨਾਲ ਕੋਹਰੇ 'ਚ ਕੁਝ ਕਮੀ ਹੋ ਸਕਦੀ ਹੈ, ਪਰ ਠੰਡਕ ਬਣੀ ਰਹੇ। ਦੂਜੇ ਪਾਸੇ ਹਿਮਾਚਲ 'ਚ ਉਚਾਈ ਵਾਲੇ ਖੇਤਰਾਂ 'ਚ ਬਰਫਬਾਰੀ ਜਾਰੀ ਹੈ। ਰੋਹਤਾਂਗ ਦਰਾਂ 'ਚ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

ਕਿੱਥੇ ਕਿੰਨਾ ਰਿਹਾ ਤਾਪਮਾਨ

ਸ਼ਹਿਰ ਘੱਟੋ-ਘੱਟੋ ਵੱਧ ਤੋਂ ਵੱਧ
ਪਟਿਆਲਾ 5.5 15.0
ਅੰਮ੍ਰਿਤਸਰ  8.0 12.8
ਜਲੰਧਰ  6.0 13.4
ਬਠਿੰਡਾ 5.8 15.6
ਲੁਧਿਆਣਾ 7.0 13.4

 


author

Shyna

Content Editor

Related News