ਪਟਿਆਲਾ : ਫੌਜ ਦੀ ਵਰਦੀ ''ਚ ਦੇਖੇ ਗਏ 4 ਸ਼ੱਕੀ, ਅਲਰਟ ਜਾਰੀ
Monday, Oct 14, 2019 - 06:40 PM (IST)

ਪਟਿਆਲਾ (ਬਰਜਿੰਦਰ) : ਪਟਿਆਲਾ ਸ਼ਹਿਰ 'ਚ ਫੌਜ ਦੀ ਵਰਦੀ 'ਚ ਚਾਰ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਪੁਲਸ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ੱਕੀ ਇਕ ਯੂ. ਪੀ. ਨੰਬਰ ਦੀ ਫੀਗੋ ਫੋਰਡ ਕਾਰ ਵਿਚ ਦੇਖੇ ਗਏ ਸਨ। ਜਿਨ੍ਹਾਂ ਨੇ ਫੌਜ ਦੀ ਵਰਦੀ ਪਹਿਨੀ ਹੋਈ ਸੀ। ਸੂਚਨਾ ਮਿਲਣ ਤੋਂ ਬਾਅਦ ਤੁਰੰਤ ਹਰਕਤ ਵਿਚ ਆਈ ਪੁਲਸ ਨੇ ਸ਼ਹਿਰ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਪੁਲਸ ਵਲੋਂ ਪੂਰੇ ਸ਼ਹਿਰ ਵਿਚ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਪੁਲਸ ਵਲੋਂ ਸ਼ਹਿਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।