ਵੱਡੀ ਖ਼ਬਰ : ਪਟਿਆਲਾ ਦੀ ਕੇਂਦਰੀ ਜੇਲ੍ਹ ’ਚੋਂ ਤਿੰਨ ਕੈਦੀ ਫਰਾਰ

Wednesday, Apr 28, 2021 - 02:43 PM (IST)

ਵੱਡੀ ਖ਼ਬਰ : ਪਟਿਆਲਾ ਦੀ ਕੇਂਦਰੀ ਜੇਲ੍ਹ ’ਚੋਂ ਤਿੰਨ ਕੈਦੀ ਫਰਾਰ

ਪਟਿਆਲਾ  (ਇੰਦਰਜੀਤ ਬਖਸ਼ੀ) : ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਤਿੰਨ ਕੈਦੀਆਂ ਦੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫਰਾਰ ਕੈਦੀ ਜਿਸ ਚੱਕੀ ਵਿਚ ਬੰਦ ਸਨ, ਉਥੇ ਪਾੜ ਵੀ ਲੱਗਿਆ ਹੋਇਆ ਹੈ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਜੇਲ੍ਹ ’ਚੋਂ ਬਾਹਰ ਕਿੱਥੋਂ ਅਤੇ ਕਿਵੇਂ ਨਿਕਲੇ। ਉਧਰ ਜ਼ਿਲ੍ਹਾ ਪੁਲਸ ਦੀ ਮਦਦ ਨਾਲ ਸਵੇਰ ਤੋਂ ਹੀ ਜੇਲ੍ਹ ਅਧਿਕਾਰੀਆਂ ਵੱਲੋਂ ਜੇਲ੍ਹ ਦੇ ਅੰਦਰ ਹੀ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਗੁਰਲਾਲ ਬਰਾੜ ਕਤਲ ਕਾਂਡ ’ਚ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਬੰਬੀਹਾ ਗਰੁੱਪ ਦਾ ਮੁੱਖ ਸ਼ੂਟਰ ਕਾਬੂ

ਇਥੇ ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਸ਼ੇਰ ਸਿੰਘ ਵਿਸ਼ੇਸ਼ ਸਮਝੌਤੇ ਤਹਿਤ ਯੂ. ਕੇ. ਤੋਂ ਤਬਦੀਲ ਹੋ ਕੇ ਆਇਆ ਹੋਇਆ ਹੈ, ਜਿਸ ਨੂੰ ਉਥੇ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਇਕ ਕੇਸ ’ਚ 22 ਸਾਲ ਕੈਦ ਦੀ ਸਜ਼ਾ ਕੀਤੀ ਹੋਈ ਹੈ। ਬਾਕੀ ਦੋ ਕੈਦੀਆਂ ’ਚ ਇੰਦਰਜੀਤ ਸਿੰਘ ਧਿਆਨਾ ਅਤੇ ਜਸਪ੍ਰੀਤ ਸਿੰਘ ਸ਼ਾਮਲ ਹਨ। ਜੇਲ੍ਹ ਅਧਿਕਾਰੀਆਂ ਨੇ ਇਨ੍ਹਾਂ ਤਿੰਨਾਂ ਕੈਦੀਆਂ ਦੇ ਆਪਣੀ ਬੈਰਕ ਵਿਚ ਨਾ ਹੋਣ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : ਨਿਗਮ ਸੁਪਰਡੈਂਟ ਨੂੰ ਲੋਕਲ ਬਾਡੀ ਮੰਤਰੀ ਬ੍ਰਹਮ ਮੋਹਿੰਦਰਾ ਦੇ ਪੁੱਤ ਦੀ ਫਲੈਕਸ ਉਤਾਰਨੀ ਪਈ ਮਹਿੰਗੀ

ਅਧਿਕਾਰੀਆਂ ਦਾ ਤਰਕ ਹੈ ਕਿ 27 ਅਪ੍ਰੈਲ ਦੀ ਸ਼ਾਮ ਨੂੰ ਇਨ੍ਹਾਂ ਤਿੰਨਾਂ ਨੂੰ ਵੀ ਹੋਰ ਕੈਦੀਆਂ ਦੇ ਨਾਲ ਹੀ ਬੰਦ ਕੀਤਾ ਸੀ, ਪਰ ਅੱਜ ਸਵੇਰੇ ਉਹ ਆਪਣੀ ਬੈਰਕ ’ਚ ਨਹੀਂ ਸਨ। ਇਸ ਦੇ ਨਾਲ ਹੀ ਜੇਲ੍ਹ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੋਈ ਵੀ ਜੇਲ੍ਹ ਅਧਿਕਾਰੀ ਇਸ ਸਬੰਧੀ ਕੈਮਰੇ ਸਾਹਮਣੇ ਪੁਸ਼ਟੀ ਨਹੀਂ ਕਰ ਰਿਹਾ।

ਇਹ ਵੀ ਪੜ੍ਹੋ : ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਦੇ ਮਾਮਲੇ ’ਚ ਪੰਜਾਬ-ਹਰਿਆਣਾ ਹਾਈਕੋਰਟ ਦੀ ਵੱਡੀ ਕਾਰਵਾਈ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News