ਪਟਿਆਲਾ ’ਚ ਡਾਇਰੀਆ ਨੇ ਫਿਰ ਦਿੱਤੀ ਦਸਤਕ, ਦੋ ਬੱਚਿਆਂ ਦੀ ਮੌਤ

Saturday, Aug 06, 2022 - 01:53 PM (IST)

ਪਟਿਆਲਾ ’ਚ ਡਾਇਰੀਆ ਨੇ ਫਿਰ ਦਿੱਤੀ ਦਸਤਕ, ਦੋ ਬੱਚਿਆਂ ਦੀ ਮੌਤ

ਪਟਿਆਲਾ (ਇੰਦਰਜੀਤ ਬਕਸ਼ੀ) : ਪਟਿਆਲਾ ਦੇ ਸੀ. ਆਈ. ਏ. ਸਟਾਫ ਦੇ ਨਜ਼ਦੀਕ ਪੈਂਦੀ ਨਿਊ ਇੰਦਰਾ ਕਲੋਨੀ ਵਿਚ ਸ਼ਨੀਵਾਰ ਨੂੰ ਡਾਇਰੀਆ ਦੀ ਬਿਮਾਰੀ ਨਾਲ ਦੋ ਬੱਚਿਆਂ ਦੀ ਮੌਤ ਹੋਣ ਕਰਕੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ। ਇਸ ਇਲਾਕੇ ਵਿਚ ਡਾਇਰੀਆ ਫੈਲਣ ਨਾਲ ਜਿਥੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ, ਉਥੇ ਹੀ ਚਾਲੀ ਤੋਂ ਵੱਧ ਮਰੀਜ਼ਾਂ ਨੂੰ ਹਾਲਤ ਵਿਗੜਨ ਤੋਂ ਬਾਅਦ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਡਾਇਰੀਆ ਦੀ ਬਿਮਾਰੀ ਨਾਲ ਮਰਨ ਵਾਲਿਆਂ ਵਿਚ ਇਕ ਢਾਈ ਸਾਲ ਦੀ ਬੱਚੀ ਮਹਿਕ ਅਤੇ ਇਕ ਪੰਜ ਸਾਲ ਦੀ ਬੱਚੀ ਨਕੁਲ ਸ਼ਾਮਲ ਹੈ। 

ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਸਤਿਸੰਗ ਘਰ ’ਚ ਸੇਵਾਦਾਰਾਂ ਨਾਲ ਵਾਪਰਿਆ ਵੱਡਾ ਹਾਦਸਾ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਉੱਥੇ ਹੀ ਮਹਿੰਦਰਾ ਕਲੋਨੀ ਵਿਖੇ ਡਾਇਰੀਆ ਦੇਕਰਕੇ ਦੋ ਬੱਚਿਆਂ ਦੀ ਮੌਤ ਹੋਣ ਤੋਂ ਬਾਅਦ ਨਗਰ ਨਿਗਮ ਦੀ ਟੀਮ ਅਤੇ ਸਿਹਤ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੀਤੀ ਅਤੇ ਪੂਰੇ ਇਲਾਕੇ ਦਾ ਜਾਇਜ਼ਾ ਲਿਆ। ਇਸ ਦੌਰਾਨ ਕੁਝ ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਸਿਹਤ ਵਿਭਾਗ ਆਪਣੇ ਵੱਲੋਂ ਪੂਰੇ ਇਹਤਿਆਤ ਵਰਤਣ ਦੀ ਗੱਲ ਤਾਂ ਕਹਿ ਰਿਹਾ ਹੈ ਪਰ ਇਥੇ ਇਹ ਵੀ ਜ਼ਿਕਰਯੋਗ ਹੈ ਇਕ ਮਹੀਨਾ ਪਹਿਲਾਂ ਵੀ ਪਟਿਆਲਾ ਵਿਖੇ ਡਾਇਰੀਆ ਫੈਲਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਡਾਇਰੀਏ ਦੀ ਬਿਮਾਰੀ ਨੇ ਪਟਿਆਲਾ ਵਿਖੇ ਦਸਤਕ ਦਿੱਤੀ ਹੈ ਜਿਸ ਕਾਰਣ ਦੋ ਬੱਚਿਆਂ ਦੀ ਮੌਤ ਵੀ ਹੋ ਗਈ ਹੈ। 

ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਦੌਲਤਪੁਰਾ ’ਚ ਗੁੰਡਾਗਰਦੀ ਦਾ ਨੰਗਾਨਾਚ, ਚੱਲੇ ਤੇਜ਼ਧਾਰ ਹਥਿਆਰ, ਅੰਨ੍ਹੇਵਾਹ ਕੀਤੇ ਫਾਇਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News