ਸੀਨੀ. ਡਿਪਟੀ ਮੇਅਰ ਯੋਗੀ ਦੇ ਆਈਸੋਲੇਸ਼ਨ ਵਾਰਡ ''ਚ ਦਾਖਲ ਹੋਣ ਦੀ ਸੂਚਨਾ ਨੇ ਪਾਇਆ ਭੜਥੂ, ਰਿਪੋਰਟ ਨੈਗੇਟਿਵ

Friday, Apr 17, 2020 - 06:36 PM (IST)

ਪਟਿਆਲਾ (ਰਾਜੇਸ਼, ਪੰਜੋਲਾ, ਜੋਸਨ, ਪਰਮੀਤ):  ਪਿਛਲੇ ਕੁੱਝ ਦਿਨਾਂ ਤੋਂ ਪਟਿਆਲਾ 'ਚ 'ਕੋਰੋਨਾ' ਦੇ ਮਾਮਲੇ ਵਧਣ ਦੌਰਾਨ ਵੀਰਵਾਰ ਨੂੰ ਸੀ.ਐੱਮ.ਸਿਟੀ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਅਤੇ ਉਨ੍ਹਾਂ ਦੇ ਸਪੁੱਤਰ ਖੁਦ ਆਈਸੋਲੇਸ਼ਨ ਵਾਰਡ 'ਚ ਜਾ ਕੇ ਦਾਖਲ ਹੋ ਗਏ। ਇਸ ਦੀ ਖਬਰ ਪਟਿਆਲਾ 'ਚ ਅੱਗ ਵਾਂਗ ਫੈਲ ਗਈ, ਜਿਸ ਕਰਕੇ ਸ਼ਾਮ 5 ਵਜੇ ਤੱਕ ਭੜਥੂ ਪਿਆ ਰਿਹਾ ਪਰ ਬਾਅਦ 'ਚ ਜਦੋਂ ਸਿਵਲ ਸਰਜਨ ਨੇ ਰਿਪੋਰਟ ਨੈਗੇਟਿਵ ਹੋਣ ਦੀ ਪੁਸ਼ਟੀ ਕੀਤੀ ਤਾਂ ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਟਿਆਨਾ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਅਤੇ ਉਨ੍ਹਾਂ ਦੇ ਸਪੁੱਤਰ ਦੀਆਂ ਰਿਪੋਰਟਾਂ, ਨੈਗੇਟਿਵ ਆਈਆਂ ਹਨ, ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋਂ ਸੁਚੇਤ ਰਹਿਣ। ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਯੋਗੀ ਅਤੇ ਉਨ੍ਹਾਂ ਦਾ ਸਪੁੱਤਰ ਆਪ ਅੱਜ ਸਵੇਰੇ ਹਸਪਤਾਲ 'ਚ ਕੋਰੋਨਾ ਟੈਸਟ ਕਰਵਾਉਣ ਆਏ ਸਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਿਨਾਂ ਤਿੰਨ ਹੋਰ ਮਰੀਜ਼  ਨੈਗੇਟਿਵ ਆਏ ਹਨ। ਡਾ. ਮਲਹੋਤਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਸੋਸ਼ਲ ਮੀਡੀਆ 'ਤੇ ਵਿਸ਼ਵਾਸ ਨਾ ਕਰਨ।


Shyna

Content Editor

Related News