ਪਟਿਆਲਾ: ਦਿਨ-ਦਿਹਾੜੇ ਹੋਈ 3,30,000 ਦੀ ਲੁੱਟ ਨਿਕਲਿਆ ਡਰਾਮਾ, 2 ਗਿ੍ਰਫਤਾਰ
Thursday, Aug 29, 2019 - 01:25 PM (IST)

ਪਟਿਆਲਾ (ਬਲਜਿੰਦਰ,ਬਖਸ਼ੀ)—ਬੀਤੇ ਕੱਲ੍ਹ ਬੁੱਧਵਾਰ ਨੂੰ ਬਾਅਦ ਦੁਪਹਿਰ ਪਟਿਆਲਾ ਦੇ ਬੀ.ਟੈਂਕ ਦੇ ਕੋਲ ਹੋਈ 3,30,000 ਦੀ ਲੁੱਟ ਡਰਾਮਾ ਨਿਕਲਿਆ। ਪੁਲਸ ਨੇ ਕੁਝ ਘੰਟਿਆਂ ’ਚ ਹੀ ਇਸ ਨੂੰ ਟਰੇਸ ਕਰਦੇ ਹੋਏ ਸ਼ਿਕਾਇਤ ਕਰਤਾ ਸ਼ੁਭਮ ਅਤੇ ਉਸ ਦੇ ਸਾਥੀ ਗੁਰਦੀਪ ਸਿੰਘ ਵਾਸੀ ਪੁਰਾਣਾ ਵਿਸ਼ਨ ਨਗਰ ਪਟਿਆਲਾ ਨੂੰ ਗਿ੍ਰਫਤਾਰ ਕਰ ਲਿਆ ਹੈ। ਐੱਸ.ਪੀ. ਸਿਟੀ ਜਗਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਹ ਸਾਜਿਸ਼ ਸ਼ੁਭਮ ਨੇ ਆਪਣੇ ਸਾਥੀ ਗੁਰਦੀਪ ਨਾਲ ਮਿਲ ਕੇ ਰਚੀ ਸੀ ਤੇ ਦੋਵਾਂ ਨੇ ਝੁੱਠੀ ਕਹਾਣੀ ਘੜ ਕੇ ਸ਼ਿਵ ਟੈਲੀਕਾਮ ਵਾਲਿਆਂ ਦੇ 3,30,000 ਹੜੱਪਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ’ਚ ਹੀ ਸਾਰਾ ਕੁਝ ਸਾਹਮਣੇ ਆ ਗਿਆ ਸੀ ਅਤੇ ਸ਼ੁਭਮ ਤੇ ਗੁਰਦੀਪ ਨੇ ਪੁਲਸ ਕੋਲ ਸਾਰੀ ਘਟਨਾ ਨੂੰ ਮੰਨ ਲਿਆ ਹੈ ਅਤੇ ਦੋਵਾਂ ਤੋਂ 3,30,000 ਬਰਾਮਦ ਕੀਤੇ ਜਾ ਚੁੱਕੇ ਹਨ।