ਫੈਕਟਰੀ ਦੇ ਬਾਹਰ ਲੱਗਾ ਬਿਜਲੀ ਦਾ ਟਰਾਂਸਫਾਰਮ ਚੋਰੀ
Thursday, Jan 02, 2025 - 06:35 PM (IST)
ਸਮਾਣਾ (ਅਸ਼ੋਕ)- ਸਮਾਣਾ ਪਟਿਆਲਾ ਰੋਡ ’ਤੇ ਸਥਿਤ ਇਕ ਥੈਲੇ ਬਣਾਉਣ ਦੀ ਫੈਕਟਰੀ ਦੇ ਬਾਹਰ ਲੱਗੇ ਬਿਜਲੀ ਦੇ ਟਰਾਂਸਫਾਰਮ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਸਿਟੀ ਪੁਲਸ ਨੇ ਸ਼ਿਕਾਇਤ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫੈਕਟਰੀ ਮਾਲਕ ਅਨਿਲ ਕੁਮਾਰ ਨੇ ਦੱਸਿਆ ਕਿ ਖਾਲੀ ਥੈਲੇ ਬਣਾਉਣ ਦੀ ਫੈਕਟਰੀ ਹੈ। ਅੱਜ ਸਵੇਰੇ ਜਦੋਂ ਉਹ ਆਪਣੀ ਫੈਕਟਰੀ ’ਚ ਆਏ ਤਾਂ ਲਾਈਟ ਨਹੀਂ ਸੀ। ਬਾਹਰ ਆ ਕੇ ਦੇਖਿਆ ਤਾਂ ਬਿਜਲੀ ਦੇ ਖੰਭੇ ’ਤੇ ਟਰਾਂਸਫਾਰਮ ਗਾਇਬ ਸੀ। ਕੁਝ ਹੀ ਦੂਰੀ ’ਤੇ ਟਰਾਂਸਫਾਰ ਤੋਂ ਤਾਂਬਾ ਅਤੇ ਤੇਲ ਆਦਿ ਕੱਢ ਕੇ ਖਾਲੀ ਟਰਾਂਸਫਾਰਮ ਦਾ ਖੋਲ੍ਹ ਸੁੱਟਿਆ ਪਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨ ਮੀਂਹ ਪਵੇਗਾ ਮੀਂਹ! ਦੇਖੋ ਮੌਸਮ ਵਿਭਾਗ ਦਾ ਤਾਜ਼ਾ ਅਲਰਟ
ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਸੂਚਨਾ ਬਿਜਲੀ ਬੋਰਡ ਸਮਾਣਾ ਨੂੰ ਦਿੱਤੀ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਹੋਵੇ। ਇਸ ਦੀ ਸ਼ਿਕਾਇਤ ਸਿਟੀ ਥਾਣਾ ’ਚ ਦਿੱਤੀ ਗਈ। ਪੁਲਸ ਨੇ ਸ਼ਿਕਾਇਤ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਬੰਦ ਵਿਚਾਲੇ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8