ਕੋਰੋਨਾ ਆਫ਼ਤ : ਪੂਰੇ ਉੱਤਰੀ ਭਾਰਤ ''ਚੋਂ ਮੋਹਰੀ ਬਣੀ ਪਟਿਆਲਾ ਦੀ ਇਹ ''ਲੈਬ'', 24 ਘੰਟੇ ਦੇ ਰਹੀ ਸੇਵਾਵਾਂ

Friday, Jul 24, 2020 - 10:12 AM (IST)

ਪਟਿਆਲਾ (ਪਰਮੀਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਖ਼ਿਲਾਫ਼ ਆਰੰਭੇ ‘ਮਿਸ਼ਨ ਫ਼ਤਿਹ’ ਤਹਿਤ ਕੋਰੋਨਾ ਵਾਇਰਸ ਦੇ ਟੈਸਟ ਕਰਨ ’ਚ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਸਥਾਪਿਤ ਵਾਇਰਲ ਰਿਸਰਚ ਅਤੇ ਡਾਇਆਗਨੌਸਟਿਕ ਲੈਬ ਨੇ ਹੁਣ ਤੱਕ 1 ਲੱਖ 73 ਹਜ਼ਾਰ ਨਮੂਨਿਆਂ ਦਾ ਲੈਬ ਪ੍ਰੀਖਣ ਕਰ ਕੇ ਪੰਜਾਬ ਸਮੇਤ ਉੱਤਰੀ ਭਾਰਤ ਦੀ ਮੋਹਰੀ ਲੈਬ ਹੋਣ ਦਾ ਮਾਣ ਹਾਸਲ ਕੀਤਾ ਹੈ।

ਹੁਣ ਇਸ ਦੀ ਸਮਰੱਥਾ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਆਰ. ਐੱਨ. ਏ. ਐਕਸਟ੍ਰੈਕਸ਼ਨ ਮਸ਼ੀਨਾਂ ਹੋਰ ਲਾਉਣ ਦੀ ਪ੍ਰਕਿਰਿਆ ਵੀ ਆਰੰਭੀ ਗਈ ਸੀ। ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਸਟੇਟ ਆਰਟ ਵਜੋਂ ਸਥਾਪਤ ਵੀ. ਆਰ. ਡੀ. ਐੱਲ. ਲੈਬ ਵਿਖੇ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਅਤੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਰੁਪਿੰਦਰ ਬਖ਼ਸ਼ੀ, ਜਿਨ੍ਹਾਂ ਨੂੰ ਸਟੇਟ ਦੇ ਨੋਡਲ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਸੀ, ਦੀ ਅਗਵਾਈ ਹੇਠ ਆਈ. ਸੀ. ਐੱਮ. ਆਰ. ਅਤੇ ਡੀ. ਐੱਚ. ਆਰ. ਨਵੀਂ ਦਿੱਲੀ ਦੀਆਂ ਹਦਾਇਤਾਂ ਮੁਤਾਬਕ ਕੋਵਿਡ-19 ਦੀ ਸ਼ੁਰੂਆਤ ਮੌਕੇ 8 ਮਾਰਚ ਨੂੰ 40 ਨਮੂਨਿਆਂ ਦੇ ਟੈਸਟਾਂ ਦੀ ਸ਼ੁਰੂਆਤ ਕੀਤੀ ਗਈ ਸੀ।

ਇਸ ਲੈਬ ’ਚ ਪੰਜਾਬ ਦੇ ਮਾਲਵਾ ਖੇਤਰ ਦੇ 8 ਜ਼ਿਲ੍ਹਿਆਂ ਪਟਿਆਲਾ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ, ਰੋਪੜ, ਐੱਸ. ਬੀ. ਐੱਸ. ਨਗਰ, ਮੋਹਾਲੀ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਜਾਂਦੀ ਹੈ। ਹੁਣ ਇਹ ਲੈਬ ਰੋਜ਼ਾਨਾ 4500 ਤੋਂ 5000 ਨਮੂਨਿਆਂ ਦੀ ਜਾਂਚ ਕਰ ਕੇ ਪੰਜਾਬ ਹੀ ਨਹੀਂ, ਸਗੋਂ ਉੱਤਰੀ ਭਾਰਤ ਦੀ ਸਭ ਤੋਂ ਵੱਧ ਨਮੂਨਿਆਂ ਦੀ ਜਾਂਚ ਕਰਨ ਵਾਲੀ ਲੈਬ ਬਣ ਗਈ ਹੈ।


Babita

Content Editor

Related News