ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
Thursday, Mar 14, 2019 - 11:34 AM (IST)

ਪਠਾਨਕੋਟ (ਧਰਮਿੰਦਰ ਠਾਕੁਰ) : ਜ਼ਿਲਾ ਕੋਰਟ ਕੰਪਲੈਕਸ ਮਲਿਕਪੁਰ ਦੇ ਨਜ਼ਦੀਕ ਸਥਿਤ ਛੋਟੀ ਨਹਿਰ 'ਚੋਂ ਅੱਜ ਦੁਪਹਿਰ ਸ਼ੱਕੀ ਹਾਲਤ 'ਚ ਗਲੀ-ਸੜੀ ਹਾਲਤ 'ਚ ਇਕ (35) ਸਾਲਾ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲਾਸ਼ ਨਹਿਰ 'ਚ ਉਲਟੀ ਪਈ ਸੀ। ਜਿਸ ਕਾਰਨ ਉਸ ਦੀ ਪਹਿਚਾਣ ਨਹੀਂ ਹੋ ਸਕੀ ਅਤੇ ਇਸਦੀ ਸੂਚਨਾ ਆਸੇ-ਪਾਸੇ ਸਥਿਤ ਦੁਕਾਨਦਾਰਾਂ ਨੇ ਡਵੀਜ਼ਨ ਨੰ.1 ਦੀ ਪੁਲਸ ਨੂੰ ਦਿੱਤੀ। ਉਪਰੰਤ ਏ. ਐੱਸ. ਆਈ. ਬਲਵਿੰਦਰ ਕੁਮਾਰ ਪੁੱਜੇ ਤੇ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਲਾਸ਼ਘਰ 'ਚ ਪਹੁੰਚਾ ਦਿੱਤਾ। ਇਸ ਸਬੰਧੀ ਏ. ਐੱਸ.ਆਈ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਉਸ ਦੀ ਪਹਿਚਾਣ ਨਹੀਂ ਹੋ ਸਕੀ ਹੈ।ਮ੍ਰਿਤਕ ਨੇ ਪੀਲੀ ਟੀ-ਸ਼ਰਟ ਤੇ ਕਾਲੀ ਸ਼ਾਰਟ ਪੈਂਟ ਪਾਈ ਹੋਈ ਹੈ ਤੇ ਉਸ ਦੇ ਮੂੰਹ ਤੇ ਸਿਰ 'ਤੇ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪਛਾਣ ਲਈ 72 ਘੰਟੇ ਲਈ ਸਿਵਲ ਹਸਪਤਾਲ 'ਚ ਰੱਖਿਆ ਗਿਆ।