ਨੌਜਵਾਨ ਨੇ 3 ਸਾਥੀਆਂ ਨਾਲ ਰਲ ਕੇ ਨਾਬਾਲਗਾ ਨਾਲ ਕੀਤਾ ਜਬਰ-ਜ਼ਨਾਹ

Tuesday, Dec 17, 2019 - 10:27 AM (IST)

ਨੌਜਵਾਨ ਨੇ 3 ਸਾਥੀਆਂ ਨਾਲ ਰਲ ਕੇ ਨਾਬਾਲਗਾ ਨਾਲ ਕੀਤਾ ਜਬਰ-ਜ਼ਨਾਹ

ਜੁਗਿਆਲ/ਪਠਾਨਕੋਟ (ਸਮਾਇਲ, ਆਦਿਤਿਆ, ਸ਼ਾਰਦਾ) : ਸ਼ਾਹਪੁਰ ਕੰਡੀ ਦੇ ਅਧੀਨ ਆਉਂਦੇ ਇਕ ਪਿੰਡ ਵਿਚ ਗੁੱਜਰ ਭਾਈਚਾਰੇ ਦੇ ਇਕ ਨੌਜਵਾਨ ਨੇ ਆਪਣੇ 3 ਹੋਰ ਸਾਥੀਆਂ ਨਾਲ ਰਲ ਕੇ ਇਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕੀਤਾ।

ਪੀੜਤਾ ਨੇ ਦੱਸਿਆ ਕਿ ਮੁਸ਼ਤਾਕ ਪਹਿਲਾਂ ਵੀ ਉਨ੍ਹਾਂ ਦੇ ਘਰ ਆਉਂਦਾ ਰਹਿੰਦਾ ਸੀ ਅਤੇ ਗਲਤ ਹਰਕਤਾਂ ਕਰਨ ਦੀ ਫਿਰਾਕ ਵਿਚ ਰਹਿੰਦਾ ਸੀ। ਬੀਤੀ ਦਿਨੀਂ ਜਦ ਉਸਦੇ ਮਾਤਾ-ਪਿਤਾ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ ਤਾਂ ਉਹ ਰਾਤ ਨੂੰ ਘਰ ਵਿਚ ਇਕੱਲੀ ਸੁੱਤੀ ਹੋਈ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀ ਨੌਜਵਾਨ ਮੁਸ਼ਤਾਕ ਆਪਣੇ ਤਿੰਨ ਸਾਥੀਆਂ ਹਨੀਫ, ਯਾਕੂਬ ਅਤੇ ਖਾਤਮ ਹੁਸੈਨ ਨਿਵਾਸੀ ਰਾਣੀਪੁਰ ਉਸਦੇ ਘਰ ਵਿਚ ਦਾਖਲ ਹੋਏ ਅਤੇ ਮੁਸ਼ਤਾਕ ਨੇ ਆਉਂਦਿਆਂ ਹੀ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਮੁਸ਼ਤਾਕ ਦੇ ਸਾਥੀਆਂ ਨੇ ਲੜਕੀ ਨੂੰ ਬੰਨ੍ਹਣ ਦਾ ਕੰਮ ਕੀਤਾ। ਇਸ ਤੋਂ ਬਾਅਦ ਮੁਸ਼ਤਾਕ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਇਸ ਗੱਲ ਨੂੰ ਕਿਸੇ ਨੂੰ ਦੱਸਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਏ। ਪੁਲਸ ਨੇ ਪੀੜਤਾ ਦਾ ਹਸਪਤਾਲ ਵਿਚ ਮੈਡੀਕਲ ਕਰਵਾ ਕੇ ਚਾਰਾਂ ਦੋਸ਼ੀਆਂ ਵਿਰੁੱਧ ਥਾਣਾ ਸ਼ਾਹਪੁਰ ਕੰਡੀ ਵਿਚ ਧਾਰਾ 376 ਡੀ, 506 ਅਤੇ 6 ਪੋਕਸੋ ਐਕਟ 2012 ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਹੀ ਹੈ। ਮੁੱਖ ਦੋਸ਼ੀ ਮੁਸ਼ਤਾਕ ਨੂੰ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਪਿੰਡ ਰਾਣੀ ਤਾਲਾ ਤੋਂ ਕਾਬੂ ਕਰ ਲਿਆ ਅਤੇ ਬਾਕੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।


author

cherry

Content Editor

Related News