ਰਾਹਤ ਭਰੀ ਖ਼ਬਰ: ਪਠਾਨਕੋਟ-ਕੁੱਲੂ ਨੈਸ਼ਨਲ ਹਾਈਵੇ ਨੂੰ ਦੋਵਾਂ ਸੂਬਿਆਂ ਨੇ ਖੋਲ੍ਹਣ ਦੀ ਦਿੱਤੀ ਮਨਜ਼ੂਰੀ

09/19/2022 3:41:44 PM

ਪਠਾਨਕੋਟ (ਸ਼ਾਰਦਾ) - ਪਠਾਨਕੋਟ-ਕੁੱਲੂ ਨੈਸ਼ਨਲ ਹਾਈਵੇ ’ਤੇ ਸਥਿਤ ਹਿਮਾਚਲ-ਪੰਜਾਬ ਨੂੰ ਜੋੜਨ ਵਾਲੇ ਪੁੱਲ ਦੇ ਪਿੱਲਰਾਂ ਨੂੰ ਚੱਕੀ ਦਰਿਆ ਵਿੱਚ ਆਏ ਹੜ੍ਹ ਕਾਰਨ ਖ਼ਤਰਾ ਬਣਿਆ ਹੋਇਆ ਸੀ। ਇਸੇ ਕਰਕੇ ਦੋਨੋਂ ਸੂਬਿਆਂ ਦੇ ਪ੍ਰਸ਼ਾਸਨਾਂ ਵੱਲੋਂ ਹਾਈਵੇ ਦੇ ਪੁੱਲ ਤੋਂ ਨਿਕਲਣ ਵਾਲੀ ਆਵਾਜਾਈ ਨੂੰ ਪੂਰਨ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ। ਆਵਾਜਾਈ ਬੰਦ ਹੋਣ ਕਾਰਨ ਲੋਕਾਂ ਨੂੰ ਹਿਮਾਚਲ ਜਾਣ ਲਈ ਲਗਭਗ 25 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈਂਦਾ ਸੀ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। 

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ

ਰਾਹਤ ਵਾਲੀ ਗੱਲ ਹੁਣ ਇਹ ਹੈ ਕਿ 12 ਸਤੰਬਰ ਨੂੰ ਪਾਣੀ ਦੇ ਵਹਾਅ ਨੂੰ ਘੱਟ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਛੋਟੀਆਂ ਗੱਡੀਆਂ ਦੇ ਆਉਣ-ਜਾਣ ਲਈ ਇਹ ਪੁਲ ਖੋਲ੍ਹ ਦਿੱਤਾ ਗਿਆ ਹੈ ਪਰ ਟਰੱਕ-ਬੱਸਾਂ ਦੀ ਆਵਾਜਾਈ ’ਤੇ ਅਜੇ ਵੀ ਪਾਬੰਦੀ ਲੱਗੀ ਹੋਈ ਸੀ। ਬੀਤੇ ਦਿਨ ਐੱਨ.ਐੱਚ.ਆਈ. ਵੱਲੋਂ ਹਿਮਾਚਲ-ਪ੍ਰਦੇਸ਼ ਦੇ ਦੋਨੋਂ ਪ੍ਰਸ਼ਾਸਨਾਂ ਨੂੰ ਲਿਖ਼ਤ ਵਿੱਚ ਪੁੱਲ ਦੇ ਸਾਰੇ ਛੋਟੇ-ਵੱਡੇ ਵਾਹਨਾਂ ਦੀ ਆਵਾਜਾਈ ਨੂੰ ਖੋਲ੍ਹ ਦਿੱਤੇ ਜਾਣ ਲਈ ਕਹਿ ਦਿੱਤਾ ਗਿਆ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਪੁੱਲ ਨੂੰ ਖੋਲ੍ਹ ਦਿੱਤੇ ਜਾਣ ਨਾਲ ਲੋਕਾਂ ਨੂੰ ਦੂਰ ਦਾ ਸਫ਼ਰ ਤੈਅ ਕਰਕੇ ਜਾਣ ਦੀ ਕੋਈ ਜ਼ਰੂਰਤ ਨਹੀਂ। 

ਪੜ੍ਹੋ ਇਹ ਵੀ ਖ਼ਬਰ : ਮਾਸੂਮ ਧੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰ ਸਕਿਆ ਪਿਓ, ਨਹਿਰ ’ਚ ਦੇ ਦਿੱਤਾ ਧੱਕਾ, ਹੋਈ ਮੌਤ


rajwinder kaur

Content Editor

Related News