ਕੌਮਾਂਤਰੀ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇ 'ਚ ਲੱਗਦੇ ਭਰਾ ਨੇ ਵੀ ਤੋੜਿਆ ਦਮ

Tuesday, Sep 01, 2020 - 02:34 PM (IST)

ਪਠਾਨਕੋਟ (ਧਰਮਿੰਦਰ ਠਾਕੁਰ) : ਬੀਤੇ ਕੁਝ ਦਿਨ ਪਹਿਲਾਂ ਕੌਮਾਂਤਰੀ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਦੇ ਘਰ 'ਤੇ ਹਥਿਆਰਬੰਦ ਲੁਟੇਰਿਆਂ ਵਲੋਂ ਹਮਲਾ ਕਰ ਦਿੱਤਾ ਗਿਆ ਸੀ। ਇਸ ਹਮਲੇ 'ਚ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਦੂਜੇ ਨੇ ਵੀ ਅੱਜ ਹਸਪਤਾਲ 'ਚ ਦਮ ਤੋੜ ਦਿੱਤਾ ਹੈ। 

ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨੇ ਦੋ ਹੋਰ ਹੱਸਦੇ-ਖੇਡਦੇ ਪਰਿਵਾਰਾਂ 'ਚ ਵਿਛਾਏ ਸੱਥਰ
PunjabKesariਜਾਣਕਾਰੀ ਮੁਤਾਬਕ 20 ਅਗਸਤ ਨੂੰ ਪਿੰਡ ਥਰਿਆਲ 'ਚ ਲੁਟੇਰਿਆਂ ਵਲੋਂ ਪਠਾਨਕੋਟ 'ਚ ਇਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਦੌਰਾਨ ਲੁਟੇਰਿਆਂ ਨੇ 5 ਲੋਕਾਂ 'ਤੇ ਹਮਲਾ ਕਰ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ ਜਦਕਿ 5 ਲੋਕ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਜ਼ਖ਼ਮੀਆਂ 'ਚੋਂ ਅੱਜ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਰਿਸ਼ਤੇਦਾਰੀ 'ਚ ਕੌਮਾਂਤਰੀ ਕ੍ਰਿਕਟਰ ਸੁਰੇਸ਼ ਰੈਨਾ ਦਾ ਇਕ ਫ਼ੁੱਫ਼ੜ ਤੇ ਫੁਫੇਰਾ ਭਰਾ ਲੱਗਦਾ ਹੈ। 

ਇਹ ਵੀ ਪੜ੍ਹੋ : ਨੌਜਵਾਨ ਨੇ 3 ਬੱਚਿਆਂ ਦੀ ਮਾਂ ਨਾਲ ਦੋ ਸਾਲ ਕੀਤਾ ਜਬਰ-ਜ਼ਿਨਾਹ, ਇਤਾਰਜ਼ਯੋਗ ਤਸਵੀਰਾਂ ਕੀਤੀਆਂ ਵਾਇਰਲ

ਇਥੇ ਦੱਸ ਇਹ ਵੀ ਦੱਸ ਦੇਈਏ ਕਿ ਇਸ ਹਮਲੇ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਨੇ ਮੰਗਲਵਾਰ ਨੂੰ ਟਵੀਟ ਕਰਦੇ ਹੋਏ ਲਿਖਿਆ, 'ਪੰਜਾਬ 'ਚ ਮੇਰੇ ਪਰਿਵਾਰ ਨਾਲ ਜੋ ਹੋਇਆ, ਉਹ ਭਿਆਨਕ ਤੋਂ ਵੀ ਪਰੇ ਸੀ। ਮੇਰੇ ਫ਼ੁੱਫ਼ੜ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਮੇਰੀ ਭੂਆ ਅਤੇ ਦੋਵਾਂ ਫੁਫੇਰੇ ਭਰਾਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਬਦਕਿਸਮਤੀ ਨਾਲ ਮੇਰੇ ਫ਼ੁਫ਼ੇਰੇ ਭਰਾ ਦੀ ਵੀ ਕੱਲ੍ਹ ਰਾਤ ਨੂੰ ਮੌਤ ਹੋ ਗਈ। ਮੇਰੀ ਭੂਆ ਅਜੇ ਵੀ ਗੰਭੀਰ ਹਾਲਤ 'ਚ ਹੈ। ਰੈਨਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਅਜੇ ਵੀ ਪਤਾ ਨਹੀਂ ਲੱਗਾ ਕਿ ਇਸ ਹਮਲੇ ਦੇ ਪਿੱਛੇ ਕੌਣ ਸੀ।

PunjabKesari

ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਮਲੇ 'ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ। ਰੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਟਵੀਟ 'ਤੇ ਟੈਗ ਕਰਦੇ ਹੋਏ ਲਿਖਿਆ, 'ਅਜੇ ਤਕ ਅਸੀਂ ਨਹੀਂ ਜਾਣਦੇ ਕਿ ਉਸ ਰਾਤ ਕੀ ਹੋਇਆ ਸੀ ਅਤੇ ਕਿਸ ਨੇ ਅਜਿਹਾ ਕੀਤਾ ਸੀ। ਮੈਂ ਪੰਜਾਬ ਪੁਲਸ ਨੂੰ ਇਸ ਮਾਮਲੇ ਨੂੰ ਵੇਖਣ ਦੀ ਅਪੀਲ ਕਰਦਾ ਹੈ। ਅਸੀਂ ਘੱਟੋ-ਘੱਟ ਇਹ ਜਾਣਨ ਦੇ ਲਾਇਕ ਹਾਂ ਕਿ ਉਨ੍ਹਾਂ ਦੇ ਨਾਲ ਇਹ ਘਿਨੌਣਾ ਕੰਮ ਕਿਸ ਨੇ ਕੀਤਾ ਹੈ। ਇਹ ਅਪਰਾਧ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।'


Baljeet Kaur

Content Editor

Related News