ਸਬਜ਼ੀ ਵਾਲੇ ਦੀ ਚਮਕੀ ਕਿਸਮਤ, 200 ਦੀ ਲਾਟਰੀ 'ਚੋਂ ਨਿਕਲੇ 'ਡੇਢ ਕਰੋੜ'

Sunday, Jan 19, 2020 - 05:04 PM (IST)

ਸਬਜ਼ੀ ਵਾਲੇ ਦੀ ਚਮਕੀ ਕਿਸਮਤ, 200 ਦੀ ਲਾਟਰੀ 'ਚੋਂ ਨਿਕਲੇ 'ਡੇਢ ਕਰੋੜ'

ਪਠਾਨਕੋਟ (ਧਰਮਿੰਦਰ ਠਾਕੁਰ) : ਕਹਿੰਦੇ ਨੇ ਕਿ ਜਦੋਂ ਵੀ ਪ੍ਰਮਾਤਮਾ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ 'ਚ, ਜਿਥੇ ਇਕ ਸਬਜ਼ੀ ਵੇਚਣ ਵਾਲੇ ਦਾ ਡੇਢ ਕਰੋੜ ਦਾ ਲੋਹੜੀ ਬੰਪਰ ਨਿਕਲਿਆ ਹੈ, ਜਿਸ ਨਾਲ ਉਹ ਕਰੋੜਪਤੀ ਬਣ ਗਿਆ।

ਆਪਣੀ ਚਮਕੀ ਹੋਈ ਕਿਸਮਤ ਬਾਰੇ ਗਗਨ ਨੇ ਦੱਸਿਆ ਕਿ ਲਾਟਰੀ ਵੇਚਣ ਵਾਲਾ ਬੰਪਰ ਨਿਕਲਣ ਤੋਂ ਪਹਿਲਾਂ ਉਸ ਕੋਲ ਆਇਆ ਸੀ। ਉਸ ਨੇ ਕਿਹਾ ਕਿ ਲਾਟਰੀ ਦੀਆਂ ਕੁਝ ਹੀ ਟਿਕਟਾਂ ਰਹਿ ਗਈਆਂ ਹਨ ਉਹ ਖਰੀਦ ਲੈ ਤਾਂ ਮੈਂ ਉਸ 'ਚੋਂ ਇਕ ਲਾਟਰੀ ਖਰੀਦ ਲਈ, ਜਿਸ ਤੋਂ ਬਾਅਦ ਮੇਰਾ ਹੀ ਪਹਿਲਾਂ ਇਨਾਮ ਡੇਢ ਕਰੋੜ ਦਾ ਨਿਕਲ ਆਇਆ। ਗਗਨ ਨੇ ਦੱਸਿਆ ਕਿ ਉਸ ਨੇ 200 ਰੁਪਏ ਦਾ ਲੋਹੜੀ ਬੰਪਰ ਖਰੀਦਿਆ ਸੀ, ਜਿਸ ਦਾ ਹੁਣ ਡੇਢ ਕਰੋੜ ਬਣ ਗਿਆ ਹੈ। ਉਸ ਨੇ ਦੱਸਿਆ ਕਿ ਪੂਰੇ ਘਰ 'ਚ ਵਿਆਹ ਵਾਲਾ ਮਾਹੌਲ ਹੈ ਤੇ ਸਾਰਾ ਪਰਿਵਾਰ ਬਹੁਤ ਖੁਸ਼ ਹੈ।  


author

Baljeet Kaur

Content Editor

Related News