ਠੇਠ ਪੰਜਾਬੀ ਬੋਲ ਕੇ ਕਿਸਾਨਾਂ ਨਾਲ ਤਾਲਮੇਲ ਬਣਾਉਣ ਵਾਲੇ ਆਗੂਆਂ ਦੀ ਭਾਜਪਾ 'ਚ ਭਾਰੀ ਕਮੀ

09/30/2020 4:05:39 PM

ਪਠਾਨਕੋਟ (ਸ਼ਾਰਦਾ): ਕੇਂਦਰ ਸਰਕਾਰ ਵਲੋਂ ਪਾਸ ਤਿੰਨ ਖੇਤੀ ਬਿੱਲ ਜੋ ਰਾਸ਼ਟਰਪਤੀ ਵਲੋਂ ਹਸਤਾਖਰ ਕਰਨ ਦੇ ਬਾਅਦ ਕਾਨੂੰਨ ਦਾ ਰੂਪ ਲੈ ਚੁੱਕੇ ਹਨ, ਭਾਜਪਾ ਲਈ ਪੰਜਾਬ ਅਤੇ ਹਰਿਆਣਾ 'ਚ ਹੌਲੀ-ਹੌਲੀ ਗਲੇ ਦਾ ਫਾਹਾ ਬਣਦੇ ਜਾ ਰਹੇ ਹਨ। ਪੰਜਾਬ 'ਚ ਤਾਂ ਭਾਜਪਾ ਹਾਸ਼ੀਏ 'ਤੇ ਚਲੀ ਗਈ ਹੈ, ਕਿਸਾਨ ਅੰਦੋਲਨ ਤੋਂ ਪਹਿਲਾਂ ਭਾਰੀ ਗਿਣਤੀ 'ਚ ਸਿੱਖ ਨੇਤਾ ਭਾਜਪਾ ਦੇ ਸੁਨਹਿਰੇ ਭਵਿੱਖ ਨੂੰ ਲੈ ਕੇ ਪਾਰਟੀ 'ਚ ਆਉਣ ਲਈ ਚਾਹਵਾਨ ਸਨ ਪਰ ਪਾਰਟੀ ਨੇ ਉਸ ਸਥਿਤੀ ਦਾ ਲਾਭ ਨਹੀਂ ਚੁੱਕਿਆ ਅਤੇ ਹੁਣ ਸਥਿਤੀ ਇਹ ਹੈ ਕਿ ਕਿਸੇ ਵੀ ਸਿੱਖ ਨੇਤਾ ਦਾ ਅੰਦੋਲਨ ਦੇ ਦੌਰਾਨ ਭਾਜਪਾ 'ਚ ਆਉਣਾ ਮੁਸ਼ਕਲ ਹੈ। ਹੁਣ ਜਦੋਂ ਤੱਕ ਕਿਸਾਨਾਂ ਦਾ ਗੁੱਸਾ ਠੰਢਾ ਨਹੀਂ ਹੁੰਦਾ, ਉਦੋਂ ਤੱਕ ਭਾਜਪਾ ਦੀ ਰਾਜਨੀਤਿਕ ਸਥਿਤੀ ਪੰਜਾਬ 'ਚ ਜਿਉਂ ਦੀ ਤਿਉਂ ਰਹੇਗੀ।

ਇਹ ਵੀ ਪੜ੍ਹੋ :   ਪੁਲਸ ਮੁਲਾਜ਼ਮ ਦੀ ਰਿਪੋਰਟ ਵੇਖ ਡਾਕਟਰਾਂ ਦੇ ਉੱਡੇ ਹੋਸ਼, ਖ਼ੁਦ ਵੀ ਹੋਇਆ ਮੌਕੇ ਤੋਂ ਫ਼ਰਾਰ

ਉਥੇ ਹੀ ਦੂਜੇ ਪਾਸੇ ਕਿਸਾਨ ਅੰਦੋਲਨ ਦਾ ਪ੍ਰਭਾਵ ਅਤੇ ਦਬਾਓ ਹਰਿਆਣਾ ਵਿਚ ਵੀ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ, ਇੱਥੇ ਭਾਜਪਾ ਦੀ ਸਰਕਾਰ ਜੇ. ਜੇ. ਪੀ. (ਜਨਨਾਇਕ ਜਨਤਾ ਪਾਰਟੀ) ਦੀ ਬਿਸਾਖੀਆਂ 'ਤੇ ਟਿਕੀ ਹੋਈ ਹੈ। ਜੇ. ਜੇ. ਪੀ. ਕਿਸਾਨਾਂ 'ਤੇ ਅਧਾਰਿਤ ਪਾਰਟੀ ਹੈ ਅਤੇ ਉਨ੍ਹਾਂ ਦੇ ਨੇਤਾ ਉਪ ਮੁੱਖ-ਮੰਤਰੀ ਦੁਸ਼ਅੰਤ ਚੌਟਾਲਾ 'ਤੇ ਵੀ ਸਮਰਥਨ ਵਾਪਸ ਲੈਣ ਦਾ ਦਬਾਅ ਵੱਧ ਰਿਹਾ ਹੈ। ਅਜਿਹੇ ਹਲਾਤਾਂ 'ਚ ਕਿਸਾਨਾਂ ਦੇ ਰੋਸ ਨੂੰ ਕੀ ਕਾਂਗਰਸ, ਆਮ ਆਦਮੀ ਪਾਰਟੀ ਅਤੇ ਹੁਣ ਅਕਾਲੀ ਦਲ ਵੀ ਕੇਂਦਰ ਸਰਕਾਰ ਦੇ ਖਿਲਾਫ਼ ਘੱਟ ਹੋਣ ਦੇਵੇਗਾ। ਇਹ ਇਕ ਅਜਿਹਾ ਪ੍ਰਸ਼ਨ ਹੈ ਜੋ ਰਾਜਨੀਤੀ ਨਾਲ ਜੁੜਿਆ ਹੈ ਕਿਉਂਕਿ 2022 ਦੇ ਚੋਣਾਂ ਨੂੰ ਸਿਰਫ਼ ਇਕ ਸਾਲ ਦਾ ਸਮੇਂ ਬਾਕੀ ਰਹਿ ਗਿਆ ਹੈ।

ਅਚਾਨਕ ਅਕਾਲੀ ਪਾਰਟੀ ਵੱਲੋਂ ਮੋਦੀ ਸਰਕਾਰ ਦਾ ਸਾਥ ਛੱਡਣ ਦੇ ਬਾਅਦ ਹੁਣ ਭਾਜਪਾ ਕੋਲ ਪਲੈਨ-ਬੀ ਕੀ ਹੈ, ਇਸ ਨੂੰ ਲੈ ਕੇ ਰਾਜਨੀਤਿਕ ਮਾਹਿਰਾਂ ਦੀਆਂ ਨਜ਼ਰਾਂ ਕੇਂਦਰ ਸਰਕਾਰ 'ਤੇ ਟਿੱਕੀਆਂ ਹੋਈਆਂ ਹਨ। ਭਾਜਪਾ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਨ੍ਹਾਂ ਕੋਲ ਕਿਸਾਨਾਂ ਨਾਲ ਤਾਲਮੇਲ ਬਣਾਉਣ ਵਾਲਾ ਕੋਈ ਕਦਾਵਰ ਨੇਤਾ ਨਹੀਂ, ਜਿਸ ਨੇ ਲੰਬੇ ਸਮੇਂ ਤੱਕ ਪੇਂਡੂ ਖੇਤਰਾਂ 'ਚ ਕੰਮ ਕੀਤਾ ਹੋਵੇ। ਇੱਥੋਂ ਤੱਕ ਕਿ ਕਿਸਾਨਾਂ ਨੂੰ ਸਮਝ ਆਉਣ ਵਾਲੀ ਠੇਠ ਪੰਜਾਬੀ ਭਾਸ਼ਾ ਨੂੰ ਬੋਲਣ ਵਾਲਿਆਂ ਦਾ ਵੀ ਭਾਜਪਾ 'ਚ ਭਾਰੀ ਟੋਟਾ ਹੈ। ਸਥਿਤੀ ਨੂੰ ਸਮਝਦੇ ਹੋਏ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਦੂਰ-ਦਰਸ਼ਨ 'ਤੇ ਆਪਣਾ ਇਕ ਪੰਜਾਬੀ 'ਚ ਕਿਸਾਨਾਂ ਦੇ ਹੱਕ ਵਿਚ ਇੰਟਰਵਿਊ ਦੇ ਕੇ ਇਕ ਸਾਹਸਿਕ ਯਤਨ ਕੀਤਾ, ਜਿਸ 'ਚ ਉਹ ਪੰਜਾਬੀ ਵਿਚ ਗੱਲ ਕਰਨ ਦਾ ਯਤਨ ਕਰ ਰਹੀ ਹੈ ਪਰ ਇਹ ਸਾਰੀਆਂ ਗੱਲਾਂ ਅੰਤ ਭਾਜਪਾ ਆਗੂਆਂ ਨੂੰ ਪਿੰਡਾਂ 'ਚ ਜਾ ਕੇ ਕਿਸਾਨਾਂ 'ਚ ਬੈਠ ਕੇ ਕਰਨੀ ਹੋਵੇਗੀ। ਦੂਜੇ ਪਾਸੇ ਕਿਸਾਨਾਂ ਨੇ ਸਾਫ਼ ਕੀਤਾ ਕਿ ਜੋ ਉਨ੍ਹਾਂ ਦਾ ਅੰਦੋਲਨ 'ਚ ਸਾਥ ਦੇਵੇਗਾ, ਉਹੀ ਪਿੰਡਾਂ 'ਚ ਵੜ ਸਕੇਗਾ। ਅਜਿਹੀ ਹੀ ਸਥਿਤੀ 'ਚ ਕਿਸ ਤਰ੍ਹਾਂ ਬਿਨ੍ਹਾਂ ਆਧਾਰ ਵਾਲੇ ਜਾਂ ਸ਼ਹਿਰੀ ਆਧਾਰ ਵਾਲੇ ਭਾਜਪਾ ਦੇ ਨੇਤਾ ਕਿਸਾਨਾਂ ਦੇ ਨਾਲ ਜਾ ਕੇ ਗੁਫਤ-ਗੂ ਕਰਨਗੇ।

ਇਹ ਵੀ ਪੜ੍ਹੋ : ਅਪਰਾਧੀਆਂ ਖ਼ਿਲਾਫ਼ ਪੰਜਾਬ ਪੁਲਸ ਦਾ 'ਮਾਸਟਰ ਪਲਾਨ',ਪਿੰਡ ਵਾਸੀ ਇੰਝ ਕਰਨਗੇ ਮਦਦ

ਭਾਜਪਾ ਨੂੰ ਆਈ ਸਵ. ਅਰੁਣ ਜੇਤਲੀ ਕੀ ਯਾਦ
ਅਕਾਲੀ ਦਲ ਜੋ ਕਾਫੀ ਲੰਬੇ ਸਮੇਂ ਤੋਂ ਰਾਜਨੀਤਿਕ ਰੂਪ 'ਚ ਆਪਣੇ ਘੱਟੋ-ਘੱਟ ਸਥਾਨ 'ਤੇ ਸੀ, ਉਨ੍ਹਾਂ ਕੋਲ ਖੋਹਣ ਲਈ ਕੁਝ ਨਹੀਂ, ਉਨ੍ਹਾਂ ਦਾ ਲੋਕਾਂ 'ਚ ਜਾਣ ਦਾ ਰਸਤਾ ਖੁੱਲ੍ਹ ਗਿਆ ਹੈ ਅਤੇ ਹੁਣ ਉਨ੍ਹਾਂ ਦਾ ਗ੍ਰਾਫ ਵੱਧਦਾ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਪੂਰਾ ਰਾਜਨੀਤਿਕ ਫੋਕਸ ਅਕਾਲੀਆਂ ਨੂੰ ਦਬਾ ਕੇ ਰੱਖਣ ਦਾ ਹੈ। ਭਾਜਪਾ ਦੀ ਕੇਂਦਰੀ ਅਗਵਾਈ ਅਤੇ ਮੋਦੀ ਸਰਕਾਰ, ਜਿਸ ਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਅਤੇ ਨੇਤਾ ਦੀ ਵਾਂਹ ਮਰੋੜਨ (ਆਰਮ ਟਵਿਸਟ) ਲਈ ਮਾਹਿਰ ਮੰਨਿਆ ਜਾਂਦਾ ਹੈ, ਉਹ ਕਿਸ ਤਰ੍ਹਾਂ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਰਾਜਨੀਤਿਕ ਰੂਪ 'ਚ ਦਬਾਉਣ ਵਿਚ ਸਫਲ ਹੁੰਦੇ ਹਨ, ਉਸ ਨੂੰ ਲੈ ਕੇ ਵੀ ਮਹਿਰ ਡੂੰਘੀਆਂ ਨਜ਼ਰਾਂ ਲਾਏ ਬੈਠੇ ਹਨ। ਭਾਜਪਾ ਨੂੰ ਅੱਜ ਸਵ. ਅਰੁਣ ਜੇਤਲੀ ਦੀ ਯਾਦ ਆ ਰਹੀ ਹੈ, ਜੋ ਪੰਜਾਬੀ ਰਾਜਨੀਤੀ ਦੇ ਮਾਹਿਰ ਸਨ ਅਤੇ ਸੰਕਟ ਮੋਚਨ ਦੇ ਰੂਪ 'ਚ ਜਾਣੇ ਜਾਂਦੇ ਸਨ। ਇਸੇ ਤਰ੍ਹਾਂ ਉਨ੍ਹਾਂ ਦੇ ਚੇਲੇ ਸਵ. ਕਮਲ ਸ਼ਰਮਾ ਦੀ ਪੰਜਾਬੀ ਭਾਸ਼ਾ 'ਤੇ ਅਦਭੁੱਤ ਕਮਾਂਡ ਸੀ ਅਤੇ ਦੋਵੇਂ ਆਗੂਆਂ ਦੀ ਅਕਾਲੀਆਂ ਨਾਲ ਵੀ ਡੂੰਘੀ ਪੈਠ ਸੀ।

ਇਹ ਵੀ ਪੜ੍ਹੋ :  ਟਰੈਵਲ ਏਜੰਟ ਤੋਂ ਦੁਖੀ ਹੋ ਕੇ ਨੌਜਵਾਨ ਨੇ ਖਾਦੀ ਜ਼ਹਿਰੀਲੀ ਦਵਾਈ

ਦੂਜੇ ਪਾਸੇ ਜੇਕਰ ਪ੍ਰਦੇਸ਼ ਦੀ ਜਨਤਾ ਤੀਸਰੇ ਵਿਕਲਪ ਵੱਲ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਮੂੰਹ 'ਚ ਪਾਣੀ ਆਉਣਾ ਸ਼ੁੱਭਾਵਿਕ ਹੈ ਪਰ ਜੇਕਰ ਪਿਛਲਾ ਰਿਕਾਰਡ ਦੇਖਿਆ ਜਾਵੇ ਤਾਂ ਕੀ ਕੇਜਰੀਵਾਲ ਚਾਹੁੰਣਗੇ ਕਿ ਪੰਜਾਬ 'ਚ ਨਵਜੋਤ ਸਿੰਘ ਸਿੱਧੂ ਜਿਹੇ ਕਦਾਵਰ ਨੇਤਾ ਦੇ ਹੱਥ 'ਚ ਕਮਾਨ ਦੇ ਦਿੱਤੀ ਜਾਵੇ। ਕਿਸਾਨ ਅੰਦੋਲਨ ਨੇ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਅਜਿਹੀ ਸਥਿਤੀ 'ਚ ਲਿਆ ਖੜ੍ਹਆ ਕੀਤਾ ਹੈ ਕਿ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੀ ਮਜਬੂਰੀ ਹੈ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੇ ਨਜ਼ਰ ਆਉਣ।


Baljeet Kaur

Content Editor

Related News