ਕੋਰਟ 'ਚ ਜਾਅਲੀ ਦਸਤਾਵੇਜ਼ ਪੇਸ਼ ਕਰ ਕੇ ਜ਼ਮਾਨਤ ਕਰਵਾਉਣ ਵਾਲਾ ਅੜਿੱਕੇ

Wednesday, Jan 29, 2020 - 01:55 PM (IST)

ਕੋਰਟ 'ਚ ਜਾਅਲੀ ਦਸਤਾਵੇਜ਼ ਪੇਸ਼ ਕਰ ਕੇ ਜ਼ਮਾਨਤ ਕਰਵਾਉਣ ਵਾਲਾ ਅੜਿੱਕੇ

ਪਠਾਨਕੋਟ (ਸ਼ਾਰਦਾ, ਕੰਵਲ) : ਐੱਨ. ਡੀ. ਪੀ. ਐੱਸ. ਐਕਟ ਤਹਿਤ ਜੇਲ 'ਚ ਬੰਦ ਮੁਲਜ਼ਮ ਦੀ ਜ਼ਮਾਨਤ ਲਈ ਅਦਾਲਤ 'ਚ ਜਾਅਲੀ ਦਸਤਾਵੇਜ਼ ਲਾਉਣ ਵਾਲੇ ਨੂੰ ਡਵੀਜ਼ਨ ਨੰ. 1 ਪੁਲਸ ਨੇ ਕਾਬੂ ਕੀਤਾ ਹੈ। ਥਾਣਾ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਕਰਨ ਸਿੰਘ ਵਾਸੀ ਪਿੰਡ ਭਦਰੋਆ ਜੋ ਕਿ ਡਵੀਜ਼ਨ ਨੰ. 2 'ਚ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਕਾਬੂ ਕੀਤਾ ਗਿਆ ਸੀ, ਜਿਸਦੀ ਜ਼ਮਾਨਤ ਲਈ ਸਾਥੀ ਜਤਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ ਕਰਣ ਪੁੱਤਰ ਜਰਨੈਲ ਸਿੰਘ ਵਾਸੀ ਗੁਰੂਬਾੜੀ ਅੰਮ੍ਰਿਤਸਰ ਨੇ ਅਦਾਲਤ 'ਚ ਦਸਤਾਵੇਜ਼ ਪੇਸ਼ ਕੀਤੇ ਸਨ। ਅਦਾਲਤ ਵਲੋਂ ਪੇਸ਼ ਕੀਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਦੋਨੋਂ ਮੁਲਜ਼ਮਾਂ ਦੇ ਪੇਸ਼ ਕੀਤੇ ਗਏ ਦਸਤਾਵੇਜ਼ ਜਾਅਲੀ ਅਤੇ ਪਤਾ ਜਾਅਲੀ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਨੋਂ ਮੁਲਜ਼ਮਾਂ ਨੇ ਆਪਣਾ ਪਤਾ ਕੋਰਟ ਖਾਲਸਾ ਅੰਮ੍ਰਿਤਸਰ ਲਿਖਿਆ ਹੋਇਆ ਸੀ ਜਦਕਿ ਦੋਨੋਂ ਪਿੰਡ ਗੁਰੂਬਾੜੀ ਅੰਮ੍ਰਿਤਸਰ ਦੇ ਵਾਸੀ ਹਨ।

ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵੱਲੋਂ ਦੋਨੋਂ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਫੜਨ ਲਈ ਐੱਸ. ਆਈ. ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਦਾ ਗਠਨ ਕਰ ਕੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਕਿ ਗੁਪਤ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਜਤਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਗੁਰੂਬਾੜੀ ਇਸ ਸਮੇਂ ਘਰ 'ਚ ਹੈ, ਜਿਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਸੂਚਨਾ 'ਤੇ ਪੁਲਸ ਪਾਰਟੀ ਵੱਲੋਂ ਮੁਲਜ਼ਮ ਨੂੰ ਕਾਬੂ ਲਿਆ ਗਿਆ।


author

Baljeet Kaur

Content Editor

Related News