ਭਾਜਪਾ 'ਚ ਆਮ ਵਰਕਰ ਵੀ ਬਣ ਸਕਦੈ ਪ੍ਰਧਾਨ ਮੰਤਰੀ : ਸ਼ਵੇਤ ਮਲਿਕ (ਵੀਡੀਓ)

03/24/2019 5:17:58 PM

ਪਠਾਨਕੋਟ(ਧਰਮਿੰਦਰ) : ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਪਠਾਨਕੋਟ ਵਿਚ ਭਾਜਪਾ ਵੱਲੋਂ ਕਾਰਜਕਰਤਾ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਲਿਕ ਨੇ ਕਿਹਾ ਕਿ ਸਾਡੀਆਂ ਟਿਕਟਾਂ 'ਤੇ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੈ, ਕਿਉਂਕਿ ਭਾਜਪਾ ਇਕ ਅਜਿਹੀ ਪਾਰਟੀ ਹੈ, ਜਿਸ ਵਿਚ ਇਕ ਆਮ ਵਰਕਰ ਵੀ ਪ੍ਰਧਾਨ ਮੰਤਰੀ ਬਣ ਸਕਦਾ ਹੈ। ਇਸ ਦੌਰਾਨ ਕਾਂਗਰਸ 'ਤੇ ਵਰ੍ਹਦੇ ਹੋਏ ਮਲਿਕ ਨੇ ਕਿਹਾ ਕਿ ਕਾਂਗਰਸ ਇਕ ਅਜਿਹੀ ਪਾਰਟੀ ਹੈ, ਜਿਸ ਵਿਚ ਸਿਰਫ ਇਕ ਪਰਿਵਾਰ ਲਈ ਹੀ ਸੀਟਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਪਰ ਭਾਜਪਾ ਵਿਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਪਠਾਨਕੋਟ ਵਿਚ ਰੱਖੇ ਗਏ ਕਾਰਜਕਰਤਾ ਸੰਮੇਲਨ ਵਿਚ ਵੀ ਇਸ ਲਈ ਪਹੁੰਚੇ ਹਨ, ਕਿਉਂਕਿ ਇੱਥੇ ਕਾਰਜਕਰਤਾਵਾਂ ਨਾਲ ਚਿੰਤਨ ਅਤੇ ਮੰਥਨ ਕੀਤਾ ਜਾਏਗਾ। ਨਸ਼ੇ ਦੇ ਮੁੱਦੇ 'ਤੇ ਬੋਲਦੇ ਹੋਏ ਮਲਿਕ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿਚ ਫੜ੍ਹ ਕੇ ਨਸ਼ਾ ਖਤਮ ਕਰਨ ਦਾ ਇਕ ਵੱਡਾ ਝੂਠ ਬੋਲਿਆ ਸੀ ਪਰ ਅੱਜ ਵੀ ਪੰਜਾਬ ਸਰਕਾਰ ਮਾਫੀਆ ਦੇ ਦਬਾਅ ਵਿਚ ਹੈ, ਚਾਹੇ ਉਹ ਡਰੱਗ ਮਾਫੀਆ ਹੋਵੇ ਜਾਂ ਫਿਰ ਰੇਤ ਮਾਫੀਆ। ਉਮੀਦਵਾਰਾਂ ਦੇ ਐਲਾਨ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪਾਰਟੀ ਜਿਸ ਨੂੰ ਵੀ ਚੋਣ ਮੈਦਾਨ ਵਿਚ ਉਤਾਰੇਗੀ ਅਸੀਂ ਸਾਰੇ ਮਿਲ ਕੇ ਉਸ ਉਮੀਦਵਾਰ ਨੂੰ ਜਿਤਾਵਾਂਗੇ।


cherry

Content Editor

Related News