ਪਠਾਨਕੋਟ ਦੇ ਬਮਿਆਲ ਖੇਤਰ 'ਚ ਦਿਸੇ ਸ਼ੱਕੀ ਵਿਅਕਤੀ, BSF ਤੇ ਪੰਜਾਬ ਪੁਲਸ ਨੇ ਚਲਾਇਆ ਸਰਚ ਆਪ੍ਰੇਸ਼ਨ

Tuesday, Nov 23, 2021 - 09:18 AM (IST)

ਪਠਾਨਕੋਟ ਦੇ ਬਮਿਆਲ ਖੇਤਰ 'ਚ ਦਿਸੇ ਸ਼ੱਕੀ ਵਿਅਕਤੀ, BSF ਤੇ ਪੰਜਾਬ ਪੁਲਸ ਨੇ ਚਲਾਇਆ ਸਰਚ ਆਪ੍ਰੇਸ਼ਨ

ਪਠਾਨਕੋਟ (ਸ਼ਾਰਦਾ)- ਪਠਾਨਕੋਟ ’ਚ ਬੀਤੇ ਦਿਨ ਗ੍ਰਨੇਡ ਸੁੱਟੇ ਜਾਣ ਦੇ ਚੱਲਦਿਆਂ ਜਿੱਥੇ ਸਨਸਨੀ ਫੈਲੀ ਹੋਈ ਸੀ, ਉਥੇ ਹੀ ਦੂਜੇ ਪਾਸੇ ਸਰਹੱਦੀ ਖੇਤਰ ਬਮਿਆਲ ਸਥਿਤ ਪਿੰਡ ਭਰਮਾਲ ਜੱਟਾਂ ਵਿਚ ਕੁਝ ਸ਼ੱਕੀ ਲੋਕਾਂ ਨੂੰ ਵੇਖਿਆ ਗਿਆ, ਜਿਸ ਕਾਰਨ ਪਿੰਡ ਵਾਸੀਆਂ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

ਸ਼ੱਕੀਆਂ ਦੀਆਂ ਗਤੀਵਿਧੀਆਂ ਦੇ ਬਾਰੇ ਪਤਾ ਚੱਲਦੇ ਹੀ ਪਿੰਡ ਦੇ ਕੁਝ ਕਿਸਾਨਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਦੇ ਚੱਲਦਿਆਂ ਦੇਰ ਰਾਤ ਤੱਕ ਬਮਿਆਲ ਸੈਕਟਰ ’ਚ ਸਰਚ ਅਭਿਆਨ ਚਲਦਾ ਰਿਹਾ। ਇਸ ਦੇ ਬਾਅਦ ਸਵੇਰੇ ਵੀ ਉਨ੍ਹਾਂ ਸ਼ੱਕੀਆਂ ਦੀ ਹਲਚਲ ਦੇ ਬਾਰੇ ’ਚ ਜਾਣਕਾਰੀ ਪ੍ਰਾਪਤ ਕਰਨ ਲਈ ਭਾਰਤੀ ਸੈਨਾ ਦਾ ਵੀ ਸਹਿਯੋਗ ਲਿਆ ਗਿਆ, ਜਿਸ ’ਚ ਸੈਨਾ ਦੀ ਇਕ ਟੁਕੜੀ ਵੱਲੋਂ ਆਧੁਨਿਕ ਤਕਨੀਕ ਨਾਲ ਲੈਸ ਡ੍ਰੋਨ ਦਾ ਪ੍ਰਯੋਗ ਕਰਕੇ ਉਸ ਖੇਤਰ ਵਿਚ ਸਰਚ ਅਭਿਆਨ ਚਲਾਇਆ ਗਿਆ ਇਥੋਂ ਤੱਕ ਕਿ ਸ਼ੱਕੀਆਂ ਦੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ।

ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਚੰਨੀ ’ਤੇ ਤੰਜ, ਕਿਹਾ-ਸੱਜੇ ਤੇ ਖੱਬੇ ਬਿਠਾ ਕੇ ਰੱਖਦੇ ਨੇ ਮਾਫ਼ੀਆ

ਇਸ ਅਭਿਆਨ ’ਚ ਪੰਜਾਬ ਪੁਲਸ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਨਾਲ ਹੀ ਬੀ. ਐੱਸ. ਐੱਫ. ਦੀ ਟੁਕੜੀ ਨੇ ਵੀ ਸੰਯੁਕਤ ਤੌਰ ’ਤੇ ਸਰਚ ਆਪ੍ਰੇਸ਼ਨ ’ਚ ਸ਼ਾਮਿਲ ਹੋਈ। ਅਭਿਆਨ ਦੇ ਦੌਰਾਨ ਡੀ. ਐੱਸ. ਪੀ. ਆਪ੍ਰੇਸ਼ਨ ਸੁਖਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਵੱਲੋਂ ਸਮੇਂ-ਸਮੇਂ ’ਤੇ ਅਜਿਹੇ ਸਰਚ ਅਭਿਆਨ ਚਲਾਏ ਜਾਂਦੇ ਹਨ ਪਰ ਬੀਤੀ ਰਾਤ ਪਿੰਡ ਭਰਮਾਲ ਜੱਟਾਂ ’ਚ ਕੁਝ ਪਿੰਡ ਵਾਸੀਆਂ ਵਲੋਂ ਸ਼ੱਕੀ ਦੇਖੇ ਗਏ ਸਨ ਜਿਸ ਦੇ ਚੱਲਦਿਆਂ ਵਿਸ਼ੇਸ਼ ਤੌਰ ’ਤੇ ਸੈਨਾ ਅਤੇ ਬੀ. ਐੱਸ. ਐੱਫ. ਵੱਲੋਂ ਵੀ ਪੂਰੇ ਖੇਤਰ ਨੂੰ ਖੰਗਾਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਜਾਂ ਵਿਅਕਤੀ ਨਹੀਂ ਮਿਲਿਆ ਹੈ।ਦੂਜੇ ਪਾਸੇ ਪਿੰਡ ਦੇ ਸਾਬਕਾ ਸਰਪੰਚ ਕਾਵਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਦੇ ਕੋਲ ਸਥਿਤ ਗੰਨੇ ਦੇ ਖੇਤਾਂ ’ਚ ਕੁਝ ਹਲਚਲ ਵੇਖੀ ਗਈ ਅਤੇ ਇਸ ਦੌਰਾਨ ਕੁਝ ਵਿਅਕਤੀ ਟਾਰਚਾਂ ਦੀਆਂ ਲਾਈਟਾਂ ਦਾ ਪ੍ਰਯੋਗ ਕਰਦੇ ਹੋਏ ਵੇਖੇ ਗਏ।

ਇਹ ਵੀ ਪੜ੍ਹੋ: ਕੇਜਰੀਵਾਲ ਦਾ ਮਾਸਟਰ ਸਟ੍ਰੋਕ, ਔਰਤਾਂ ਲਈ ਕੀਤਾ ਵੱਡਾ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News