ਪਠਾਨਕੋਟ ਏਅਰਬੇਸ ਵਿਖੇ ਪੁੱਜੇ ਮੋਦੀ, ਅਪਾਚੇ ਹੈਲੀਕਾਪਟਰ ਦਾ ਲਿਆ ਜਾਇਜ਼ਾ

Tuesday, Oct 29, 2019 - 10:02 AM (IST)

ਪਠਾਨਕੋਟ ਏਅਰਬੇਸ ਵਿਖੇ ਪੁੱਜੇ ਮੋਦੀ, ਅਪਾਚੇ ਹੈਲੀਕਾਪਟਰ ਦਾ ਲਿਆ ਜਾਇਜ਼ਾ

ਪਠਾਨਕੋਟ (ਆਦਿਤਿਆ) – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜੰਮੂ-ਕਸ਼ਮੀਰ ਦੇ ਰਾਜੌਰੀ ਵਿਖੇ ਫੌਜ ਦੇ ਜਵਾਨਾਂ ਨਾਲ ਮਿਲ ਕੇ ਇਸ ਵਾਰ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਦੀਵਾਲੀ ਦਾ ਤਿਉਹਾਰ ਮਨਾਉਣ ਪਿੱਛੋਂ ਨਰਿੰਦਰ ਮੋਦੀ ਨੇ ਪਠਾਨਕੋਟ ਦੇ ਏਅਰ ਫੋਰਸ ਸਟੇਸ਼ਨ ਵਿਖੇ ਪਹੁੰਚ ਕੇ ਉਥੋਂ ਦੇ ਮੁਲਾਜ਼ਮਾਂ ਨਾਲ ਵੀ ਦੀਵਾਲੀ ਦਾ ਤਿਉਹਾਰ ਮਨਾਇਆ। ਇਸ ਦੌਰਾਨ ਉਨ੍ਹਾਂ ਨੇ ਅਪਾਚੇ ਹੈਲੀਕਾਪਟਰ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਜ਼ਮੀਨੀ ਫੌਜ ਦੇ ਮੁਖੀ ਬਿਪਿਨ ਰਾਵਤ, ਉਤਰੀ ਫੌਜ ਦੇ ਕਮਾਂਡਰ ਲੈਫ. ਜਨਰਲ ਰਣਬੀਰ ਸਿੰਘ ਅਤੇ ਹੋਰ ਵੀ ਸਨ। ਆਰਟੀਕਲ-370 ਦੀਆਂ ਵੱਖ-ਵੱਖ ਵਿਵਸਥਾਵਾਂ ਨੂੰ ਖਤਮ ਕਰਨ ਪਿੱਛੋਂ ਮੋਦੀ ਪਹਿਲੀ ਵਾਰ ਜੰਮੂ-ਕਸ਼ਮੀਰ ਗਏ।

PunjabKesari


author

rajwinder kaur

Content Editor

Related News