ਸੰਨੀ ਦਿਓਲ ਦੇ ਰੋਡ ਸ਼ੋਅ ''ਚ ਵਰਕਰਾਂ ਦੀ ਜੇਬ ਕੱਟਦੀ ਔਰਤ ਕਾਬੂ

Saturday, May 25, 2019 - 11:39 AM (IST)

ਸੰਨੀ ਦਿਓਲ ਦੇ ਰੋਡ ਸ਼ੋਅ ''ਚ ਵਰਕਰਾਂ ਦੀ ਜੇਬ ਕੱਟਦੀ ਔਰਤ ਕਾਬੂ

ਪਠਾਨਕੋਟ : ਭਾਜਪਾ ਦੇ ਸੈਲੇਬ੍ਰਿਟੀ ਅਤੇ ਗੁਰਦਾਸਪੁਰ ਸੰਸਦੀ ਸੀਟ ਤੋਂ ਨਵੇਂ ਨਿਯੁਕਤ ਸੰਸਦ ਮੈਂਬਰ ਸੰਨੀ ਦਿਓਲ ਨੇ ਆਪਣੀ ਜਿੱਤ ਦੇ ਬਾਅਦ ਆਮ ਜਨਤਾ ਦਾ ਧੰਨਵਾਦ ਪ੍ਰਗਟ ਕਰਨ ਦੇ ਲਈ ਬੀਤੇ ਦਿਨ ਨਗਰ 'ਚ ਸ਼ਾਨਦਾਰ ਰੋਡ ਸ਼ੋਅ ਕੱਢਿਆ, ਜੋ ਸਿਟੀ ਰੇਲਵੇ ਸਟੇਸ਼ਨ ਦੇ ਪ੍ਰਵੇਸ਼ ਦੁਆਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਚੌਕ 'ਚ ਜਾ ਕੇ ਖਤਮ ਹੋਇਆ। ਜਾਣਕਾਰੀ ਮੁਤਬਾਕ ਰੋਡ ਸ਼ੋਅ 'ਚ ਇਸ ਵਾਰ ਵੀ ਜੇਬ ਕੱਟਣ ਵਾਲਾ ਗਿਰੋਹ ਨਜ਼ਰ ਆਇਆ। ਸੰਨੀ ਦੇ ਰੋਡ ਸ਼ੋਅ 'ਚ ਇਕ ਮਹਿਲਾ ਪਾਕੇਟਮਾਰ ਨੇ ਜਦੋਂ ਪਟੇਲ ਚੌਕ 'ਚ ਇਕ ਵਰਕਰ ਦੀ ਜੇਬ ਕੱਟਣ ਦਾ ਯਤਨ ਕੀਤਾ ਤਾਂ ਉਸ ਨੇ ਤੁਰੰਤ ਮਹਿਲਾ ਦਾ ਹੱਥ ਮਜ਼ਬੂਤੀ ਨਾਲ ਫੜ ਲਿਆ। ਇਸ 'ਤੇ ਉਕਤ ਮਹਿਲਾ ਨੂੰ ਰੋਲਾ ਪੈ ਗਿਆ ਤੇ ਸੁਰੱਖਿਆ ਮੁਲਾਜਮਾਂ ਨੇ ਧਰ ਲਿਆ। ਸਬੰਧਿਤ ਵਿਅਕਤੀ ਨੇ ਦੱਸਿਆ ਕਿ ਉਸ ਦੀ ਜੇਬ 'ਚੋਂ 3500 ਰੁਪਏ ਦੇ ਕਰੀਬ ਰਾਸ਼ੀ ਸੀ, ਜੋ ਉਕਤ ਮਹਿਲਾ ਨੇ ਉਡਾ ਲਈ। ਇਸ 'ਤੇ ਸੁਰੱਖਿਆ ਮੁਲਾਜ਼ਮਾਂ ਨੇ ਮਹਿਲਾ ਨੂੰ ਹਿਰਾਸਤ 'ਚ ਲੈ ਲਿਆ।


author

Baljeet Kaur

Content Editor

Related News