ਪਠਾਨਕੋਟ ਦੀ ਸਸਤੀ ਰਸੋਈ ਜ਼ਰੂਰਤਮੰਦਾ ਲਈ ਬਣ ਰਹੀ ਸੌਗਾਤ

Friday, Jun 16, 2017 - 04:00 PM (IST)

ਪਠਾਨਕੋਟ ਦੀ ਸਸਤੀ ਰਸੋਈ ਜ਼ਰੂਰਤਮੰਦਾ ਲਈ ਬਣ ਰਹੀ ਸੌਗਾਤ

ਪਠਾਨਕੋਟ - ਸਿਵਲ ਹਸਪਤਾਲ 'ਚ 20 ਮਈ ਤੋਂ ਸ਼ੁਰੂ ਕੀਤੀ ਗਈ 'ਸਸਤੀ ਰਸੋਈ' ਯਕੀਨੀ ਰੂਪ 'ਚ ਜ਼ਰੂਰਤਮੰਦ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਸਸਤੀ ਰਸੋਈ 'ਚ ਬਣਨ ਵਾਲਾ ਨਿਯਮਤ ਰੂਪ 'ਚ ਭੋਜਨ ਹਸਪਤਾਲ 'ਚ ਇਲਾਜ ਕਰਵਾਉਣ ਆਏ ਰੋਗੀਆਂ ਅਤੇ ਅਟੈਂਡੈਂਟਾਂ ਦੇ ਨਾਲ ਆਲੇ-ਦੁਆਲੇ ਦੇ ਕਰੀਬ 8,300 ਜ਼ਰੂਰਤਮੰਦਾਂ ਦੇ ਪੇਟ ਦੀ ਅੱਗ ਨੂੰ ਸ਼ਾਂਤ ਕਰ ਚੁੱਕਾ ਹੈ। ਪਹਿਲੇ ਦਿਨ ਤੋਂ ਹੀ ਰਸੋਈ 'ਚ ਬਣਨ ਵਾਲੇ ਭੋਜਨ ਦੀ ਕੁਆਲਿਟੀ ਬਰਕਰਾਰ ਹੈ।
ਇਸ ਪਰੋਜੈਕਟ ਦੇ ਪਰਿਣਾਮ ਸਕਾਰਤਮਕ ਆ ਰਹੇ ਹਨ। ਸਸਤੀ ਰਸੌਈ ਪ੍ਰਤੀ ਦਿਨ 325 ਨਾਗਰਿਕਾਂ ਦਾ ਸਿਰਫ 10 ਰੁਪਏ 'ਚ ਪੇਟ ਭਰ ਰਹੀ ਹੈ। ਜੋ ਕਿ ਮਹਿੰਗਾਈ ਦੇ ਯੁੱਗ 'ਚ ਆਮ ਆਦਮੀ ਲਈ ਕਿਸੇ ਵਿਲੱਖਣ ਦਾਤ ਤੋਂ ਘੱਟ ਨਹੀਂ ਹੈ। 
ਸਟਾਫ ਦੇ 9 ਮੈਂਬਰਾਂ ਦੇ ਹਵਾਲੇ ਹੈ ਸਸਤੀ ਰਸੌਈ
ਜ਼ਿਕਰਯੋਗ ਹੈ ਕਿ ਜਦੋਂ ਤੋਂ ਪ੍ਰਸ਼ਾਸਨ ਨੇ ਐਨ. ਜੀ. ਓ ਦੇ ਸਹਿਯੋਗ ਨਾਲ ਸਸਤੀ ਰਸੌਈ ਦਾ ਸ਼ੁਰੂਆਤ ਕੀਤੀ ਗਈ ਹੈ ਉਦੋਂ ਤੋਂ ਗੁਣਾਂ ਨਾਲ ਭਰਪੂਰ ਭੋਜਨ ਲੋਕਾਂ ਨੂੰ ਮੁਹੱਇਆ ਕਰਵਾਇਆ ਜਾ ਰਿਹਾ ਹੈ। ਇਹ ਭੋਜਨ ਲੋਕਾਂ ਨੂੰ ਸਾਫ-ਸੁਥਰੇ ਮਾਹੌਲ 'ਚ ਕੁਰਸੀਆਂ 'ਤੇ ਬਿਠਾ ਕੇ ਪਰੋਸਿਆ ਜਾ ਰਿਹਾ ਹੈ। ਇਸ ਰਸੌਈ ਨੂੰ ਸਫਲਤਾਪੂਰਨ ਚਲਾਉਣ ਦੀ ਜਿੰਮੇਵਾਰੀ 5 ਔਰਤਾਂ ਸਮੇਤ 9 ਲੋਕਾਂ 'ਤੇ ਹੈ। ਔਰਤਾਂ ਰੋਟੀਆਂ ਬਣਾਉਂਦੀਆਂ ਹਨ ਅਤੇ ਦੋ ਹਲਵਾਈ ਹੋਰ ਸਮਾਨ ਬਣਾਉਂਦੇ ਹਨ। ਲੋਕਾਂ ਤੱਕ ਸਸਤੀ ਥਾਲੀ ਪਹੁੰਚਾਉਣ ਦੀ ਜਿੰਮੇਵਾਰੀ ਵੀ ਦੋ ਹਲਵਾਈਆ 'ਤੇ ਹੈ। 


Related News