ਪਠਾਨਕੋਟ ਸੜਕ ਹਾਦਸੇ ''ਚ 2 ਦੀ ਮੌਤ
Monday, Aug 05, 2019 - 11:31 AM (IST)

ਪਠਾਨਕੋਟ (ਸ਼ਾਰਦਾ) : ਬੀਤੇ ਦਿਨ ਮਲਿਕਪੁਰ ਦੇ ਨਜ਼ਦੀਕ ਤੇਜ਼ ਰਫ਼ਤਾਰ ਕੈਂਟਰ ਦੀ ਲਪੇਟ 'ਚ ਆ ਕੇ ਹਾਦਸੇ ਦਾ ਸ਼ਿਕਾਰ ਹੋਏ ਜ਼ਖਮੀ ਨੌਜਵਾਨ ਦੁਸ਼ਾਂਤ (ਸੁਜਾਨਪੁਰ) ਦੀ ਮੌਤ ਦੇ ਬਾਅਦ ਅੱਜ ਉਸ ਦੀ ਭੂਆ ਦੀ ਜ਼ਖਮੀ ਬੇਟੀ ਨੇ ਵੀ ਜ਼ਖਮਾਂ ਦੀ ਪੀੜ ਨਾ ਸਹਿੰਦੇ ਹੋਏ ਦੱਮ ਤੋੜ ਦਿੱਤਾ। ਮ੍ਰਿਤਕਾ ਦੀ ਪਹਿਚਾਣ ਸਮ੍ਰਿਤੀ ਵਜੋਂ ਹੋਈ ਹੈ।
ਵਰਣਨਯੋਗ ਹੈ ਕਿ ਪਿਛਲੇ ਦਿਨ ਜਦੋਂ ਉਪਰੋਕਤ ਜਗ੍ਹਾ 'ਤੇ ਸੜਕ ਹਾਦਸਾ ਹੋਇਆ ਸੀ, ਜਿਸ 'ਚ ਤੇਜ਼ ਰਫ਼ਤਾਰ ਕੈਂਟਰ ਨੇ ਦੁਸ਼ਾਂਤ ਦੇ ਦੁਪਹਿਆ ਵਾਹਨ ਨੂੰ ਲਪੇਟ 'ਚ ਲਿਆ ਤਾਂ ਉਸ ਸਮੇਂ ਦੁਪਹਿਆ ਵਾਹਨ ਤੇ ਦੁਸ਼ਾਂਤ ਦੇ ਨਾਲ ਉਸ ਦੀ ਭੂਆ ਦੀਆਂ ਦੋ ਬੇਟੀਆਂ ਵੀ ਵਾਹਨ 'ਤੇ ਸਵਾਰ ਸਨ। ਹਾਦਸੇ 'ਚ ਸਮ੍ਰਿਤੀ ਅਤੇ ਦੀਕਸ਼ਾ ਵੀ ਜ਼ਖਮੀ ਹੋਈ ਸੀ। ਇਸ 'ਚ ਗੰਭੀਰ ਜ਼ਖ਼ਮੀ ਸਮ੍ਰਿਤੀ ਨੇ ਅੱਜ ਦੱਮ ਤੋੜ ਦਿੱਤਾ। ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2 ਹੋ ਗਈ ਹੈ।