ਬਰਸਾਤ ਆਉਂਦਿਆਂ ਹੀ ਇਨ੍ਹਾਂ ਪਿੰਡਾਂ ਦਾ ਟੁੱਟ ਜਾਂਦਾ ਹੈ ਪੰਜਾਬ ਨਾਲੋਂ ਲਿੰਕ
Monday, Jul 08, 2019 - 03:24 PM (IST)
ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਦੇ ਸਰਹੱਦੀ ਪਿੰਡ ਬਰਸਾਤਾਂ 'ਚ ਟਾਪੂ ਬਣ ਜਾਂਦੇ ਹਨ। ਇਨ੍ਹਾਂ 'ਚ ਹਲਕਾਂ ਭੋਅ ਦੇ ਅੱਧਾ ਦਰਜਨ ਤੋਂ ਜ਼ਿਆਦਾ ਪਿੰਡ ਅਜਿਹੇ ਹਨ, ਜਿਨ੍ਹਾਂ ਨੂੰ ਪਲਾਟੂਨ ਪੁਲ ਨਾਲ ਜੋੜਿਆਂ ਜਾਂਦਾ ਹੈ ਤੇ ਬਰਸਾਤਾਂ ਦੇ ਮੌਸਮ 'ਚ ਇਨ੍ਹਾਂ ਪੁਲਾਂ ਨੂੰ ਚੁੱਕ ਲਿਆ ਜਾਂਦਾ ਹੈ ਤਾਂ ਜੋ ਤੇਜ਼ ਬਰਸਾਤ 'ਚ ਇਹ ਬਹਿ ਨਾ ਜਾਣ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਇਨ੍ਹਾਂ ਪਿੰਡਾਂ 'ਚ ਪੱਕੇ ਪੁਲ ਬਣਾਉਣ ਦੇ ਵਾਅਦੇ ਕਰਕੇ ਵੋਟਾਂ ਹਾਸਲ ਕਰਦੇ ਹਨ ਪਰ ਵੋਟਾਂ ਲੈ ਕੇ ਇਹ ਵਾਅਦੇ ਭੁੱਲ ਜਾਂਦੇ ਹਨ। ਇਨ੍ਹਾਂ ਪੁੱਲਾਂ ਨੂੰ ਚੁੱਕਣ ਤੋਂ ਬਾਅਦ ਪਿੰਡਾਂ ਦੇ ਲੋਕ ਕਿਸ਼ਤੀਆਂ 'ਤੇ ਨਿਰਭਰ ਕਰਦੇ ਹਨ। ਆਜ਼ਾਦੀ ਦੇ 72 ਸਾਲ ਬੀਤ ਜਾਣ ਦੇ ਬਾਅਦ ਵੀ ਇਨ੍ਹਾਂ ਪਿੰਡਾਂ ਦੀ ਸਥਿਤੀ ਨਹੀਂ ਬਦਲੀ, ਸਿਰਫ ਸਰਕਾਰਾਂ ਵਲੋਂ ਵਾਅਦੇ ਹੀ ਕੀਤੇ ਜਾਂਦੇ ਰਹੇ ਹਨ ਪਰ ਇਨ੍ਹਾਂ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ ਜਾਂਦੀ।