20 ਹਜ਼ਾਰ ਸਾਲ ਪੁਰਾਣੇ ਮੈਮਥ ਦੇ 2 ਦੰਦਾਂ ਨੂੰ ਆਰਟਿਸਟ ਰੇਣੂ ਨੇ ਦਿੱਤਾ ਨਵਾਂ ਰੂਪ

Saturday, Jan 11, 2020 - 05:33 PM (IST)

20 ਹਜ਼ਾਰ ਸਾਲ ਪੁਰਾਣੇ ਮੈਮਥ ਦੇ 2 ਦੰਦਾਂ ਨੂੰ ਆਰਟਿਸਟ ਰੇਣੂ ਨੇ ਦਿੱਤਾ ਨਵਾਂ ਰੂਪ

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਦੀ ਆਰਟਿਸਟ ਰੇਣੂ ਨੇ 20 ਹਜ਼ਾਰ ਸਾਲ ਪੁਰਾਣੇ ਮੈਮਥ ਦੇ 2 ਦੰਦਾਂ ਨੂੰ ਨਵਾਂ ਰੂਪ ਦੇ ਕੇ ਪਠਾਨਕੋਟ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪਠਾਨਕੋਟ ਦੀ ਲਮੀਨੀ ਵਾਸੀ ਮੂਰਤੀਕਾਰ ਆਰਟਿਸਟ ਰੇਣੂ ਕੋਲ ਮੈਮਥ ਦੇ 2 ਦੰਦਾਂ ਦੇ ਟੁੱਟੇ ਹੋਏ 15 ਟੁਕੜੇ ਸਨ, ਜਦੋਂ ਉਸ ਨੇ ਕੰਮ ਸ਼ੁਰੂ ਕੀਤਾ ਤਾਂ ਕਾਫੀ ਮੁਸ਼ਕਲ ਆਈ। ਮੈਮਥ ਦਾ ਇਕ ਦੰਦ 7 ਫੁੱਟ ਦਾ ਸੀ, ਜਿਸ ਦਾ ਭਾਰ 90 ਕਿੱਲੋ ਸੀ। ਦੂਜਾ ਦੰਦ 8 ਫੁੱਟ ਲੰਬਾ ਸੀ, ਜਿਸ ਦਾ ਭਾਰ 1 ਕੁਇੰਟਲ ਤੋਂ ਜ਼ਿਆਦਾ ਸੀ। ਉਸ ਨੇ ਆਪਣੇ ਸਹਿਯੋਗੀ ਵਿਸ਼ਾਲ ਵਿਰਦੀ ਨਾਲ ਮਿਲ ਕੇ ਕੰਮ ਸ਼ੁਰੂ ਕੀਤਾ ਤੇ 6 ਦਿਨਾਂ 'ਚ ਦੰਦਾਂ ਦਾ ਨਵੀਨੀਕਰਣ ਕੀਤਾ।

PunjabKesariਇਥੇ ਦੱਸ ਦੇਈਏ ਕਿ ਪਠਾਨਕੋਟ ਦੀ ਲਮੀਨੀ ਵਾਸੀ ਮੂਰਤੀਕਾਰ ਆਰਟਿਸਟ ਰੇਣੂ ਰਾਜਸਥਾਨ ਦੀ ਸੈਂਟਰਲ ਯੂਨੀਵਰਸਿਟੀ 'ਚ ਮਾਸਟਰ ਇਨ ਵਿਜ਼ੂਅਲ ਆਰਟ 'ਚ ਗੋਲ ਮੈਡਲ ਜਿੱਤ ਚੁੱਕੀ ਹੈ। 2 ਸਾਲ ਪਹਿਲਾਂ ਰਾਜਸਥਾਨ ਦੀ ਤਤਕਾਲੀਨ ਸਿੱਖਿਆ ਮੰਤਰੀ ਕਿਰਣ ਮਹੇਸ਼ਵਰੀ ਨੇ ਰੇਣੂ ਨੂੰ ਗੋਲਡ ਮੈਡਲ ਅਤੇ ਡਿਗਰੀ ਦੇ ਕੇ ਸਨਮਾਨਿਤ ਕੀਤਾ ਸੀ। ਉਹ ਵਿਦੇਸ਼ਾਂ 'ਚ ਵੀ ਆਪਣੀ ਕਲਾਕ੍ਰਿਤੀ ਦੀ ਪ੍ਰਦਰਸ਼ਨੀ ਲਗਾ ਚੁੱਕੀ ਹੈ।


author

Baljit Singh

Content Editor

Related News