ਇਕ ਹੋਰ ਗੋਰੀ ਮੇਮ ਦਾ ਪੰਜਾਬੀ ਮੁੰਡੇ ’ਤੇ ਆਇਆ ਦਿਲ, ਖਾਸ ਦਿਨ ਕਰਵਾਇਆ ਵਿਆਹ

08/29/2019 12:12:11 PM

ਪਠਾਨਕੋਟ : ਸੱਚ ਕਹਿੰਦੇ ਹਨ ਕਿ ਪਿਆਰ ਦੇ ਅੱਗੇ ਸਰਹੱਦਾਂ ਵੀ ਟੁੱਟ ਜਾਂਦੀਆਂ ਹਨ। ਅੰਮਿ੍ਰਤਸਰ ਦੇ ਸਕੂਟਰ ਮਕੈਨਿਕ ਨੌਜਵਾਨ ਪਵਨ ਦੇ ਅਮਰੀਕੀ ਕੁੜੀ ਐਮਿਲੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਹੁਣ ਕ੍ਰੋਏਸ਼ੀਆ ਦੀ ਹਸੀਨਾ ਅਲੈਗਜ਼ੈਂਡਰਾ ਨੇ ਪੰਜਾਬੀ ਨੌਜਵਾਨ ਕਰਮਜੀਤ ਨਾਲ ਵਿਆਹ ਰਚਾਇਆ ਹੈ। ਅਲੈਗਜ਼ੈਂਡਰਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਭਗਤ ਹੈ। ਇਸ ਲਈ ਉਸ ਦਾ ਵਿਆਹ ਵੀ ਜਨਮ-ਅਸ਼ਟਮੀ ਵਾਲੇ ਦਿਨ ਹੋਇਆ। ਅਲੈਗਜ਼ੈਂਡਰਾ ਤੇ ਕਰਮਜੀਤ ਦੀ ਦੋਸਤੀ ਫੇਸਬੁੱਕ ’ਤੇ ਹੋਈ। ਕਰੀਬ ਇਕ ਸਾਲ ਤੱਕ ਦੋਵੇਂ ਇਕ ਦੂਜੇ ਨਾਲ ਫੇਸਬੁੱਕ ’ਤੇ ਗੱਲਬਾਤ ਕਰਦੇ ਰਹੇ। ਕਰਮਜੀਤ ਦੀ ਇਹ ਦੋਸਤੀ ਕਦੋਂ ਪਿਆਰ ’ਚ ਬਦਲ ਗਈ ਉਸ ਨੂੰ ਪਤਾ ਹੀ ਨਹੀਂ ਲੱਗਾ। ਇਸ ਤੋਂ ਬਾਅਦ ਅਲੈਗਜ਼ੈਂਡਰਾ ਸੱਤ ਸਮੁੰਦਰ ਪਾਰ ਕਰ ਸ਼ਾਹਪੁਰ ਕੰਡੀ ਪਹੁੰਚ ਗਈ। ਪਿਆਰ ਪ੍ਰਵਾਨ ਚੜਿ੍ਹਆ ਤਾਂ ਪਰਿਵਾਰਕ ਮੈਂਬਰ ਵੀ ਵਿਆਹ ਲਈ ਮੰਨ ਗਏ। 25 ਅਗਸਤ ਨੂੰ ਦੋਵਾਂ ਦਾ ਵਿਆਹ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਹੋਇਆ। ਦੋਵਾਂ ਦਾ ਸਿੱਖ ਰੀਤੀ ਰਿਵਾਜਾਂ ਅਨੁਸਾਰ ਗੁਰਦੁਆਰੇ ’ਚ ਵਿਆਹ ਹੋਇਆ। 

PunjabKesariਅਲੈਗਜ਼ੈਂਡਰਾ ਕ੍ਰੋਏਸ਼ੀਆ ’ਚ ਪ੍ਰਾਈਵੇਟ ਨੌਕਰੀ ਕਰਦੀ ਹੈ। ਕਰਮਜੀਤ ਵੀ ਪਠਾਨਕੋਟ ’ਚ ਇਕ ਪ੍ਰਾਈਵੇਟ ਫਾਰਮ ’ਚ ਕੰਮ ਕਰਦਾ ਹੈ। ਅਲੈਗਜ਼ੈਂਡਰਾ ਨੂੰ ਭਾਰਤੀ ਸੰਸਕ੍ਰਿਤੀ ’ਚ ਦਿਲਚਸਪੀ ਹੈ। ਉਸ ਨੇ ਦੱਸਿਆ ਕਿ ¬ਕ੍ਰੋਏਸ਼ੀਆ ’ਚ ਉਸ ਦੇ ਗੁਆਂਢ ’ਚ ਰਹਿਣ ਵਾਲੇ ਕੁਝ ਲੋਕ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਦੇ ਸਨ ਤੇ ਉਹ ਪੂਜਾ ਲਈ ਕਈ ਵਾਰ ਭਾਰਤ ਆਉਂਦੇ ਸਨ। ਉਨ੍ਹਾਂ ਕੋਲੋਂ ਸੁਣਿਆ ਸੀ ਕਿ ਭਾਰਤ ਦੇ ਲੋਕ ਬਹੁਤ ਚੰਗੇ ਹਨ। ਜਦੋਂ ਕਰਮਜੀਤ ਨਾਲ ਫੇਸਬੁੱਕ ’ਤੇ ਉਸ ਦੀ ਦੋਸਤੀ ਹੋਈ ਤਾਂ ਉਹ ਦੋਵੇਂ ਇਕ-ਦੂਜੇ ਨੂੰ ਪਸੰਦ ਕਰਨ ਲੱਗ ਗਏ। ਕਰਮਜੀਤ ਨੇ ਦੱਸਿਆ ਕਿ ਉਸ ਨੂੰ ਥੋੜ੍ਹੀ ਬਹੁਤੀ ਇੰਗਲਿਸ਼ ਆਉਂਦੀ ਸੀ ਤੇ ਉਹ ਅਲੈਗਜ਼ੈਂਡਰਾ ਨਾਲ ਫੇਸਬੁੱਕ ’ਤੇ ਗੱਲਬਾਤ ਕਰਨ ਲੱਗ ਗਏ। ਉਸ ਨੇ ਦੱਸਿਆ ਕਿ ਅਲੈਗਜ਼ੈਂਡਰਾ ਗੱਲਬਾਤ ਦੌਰਾਨ ਕਈ ਵਾਰ ਕ੍ਰਿਸ਼ਨ ਜੀ ਬਾਰੇ ਪੁੱਛਦੀ ਰਹਿੰਦੀ ਸੀ ਤੇ ਉਸ ਨੇ ਮੰਦਰ ਜਾਣ ਦੀ ਗੱਲ ਵੀ ਕਹੀ ਸੀ। ਅਲੈਗਜ਼ੈਂਡਰਾ ਨੂੰ ਜਦੋਂ ਦੱਸਿਆ ਕਿ ਮੈਂ ਉਸ ਨੂੰ ਪਸੰਦ ਕਰਦਾ ਹਾਂ ਤਾਂ ਉਹ ਦੋ ਮਹੀਨਿਆਂ ਦੀ ਛੁੱਟੀ ਲੈ ਕੇ ਭਾਰਤ ਆ ਗਈ। ਇਕ ਮਹੀਨੇ ਬਾਅਦ ਉਹ ¬ਕ੍ਰੋਏਸ਼ੀਆ ਵਾਪਸ ਚਲੀ ਜਾਵੇਗੀ ਤੇ ਕਰਮੀਜ ਨੂੰ ਵੀ ਆਪਣੇ ਨਾਲ ਹੀ ਲੈ ਜਾਵੇਗੀ। 

PunjabKesariਅਲੈਗਜ਼ੈਂਡਰਾ ਨੂੰ ਹਿੰਦੀ ਜਾਂ ਪੰਜਾਬੀ ਨਹੀਂ ਆਉਂਦੀ। ਉਹ ‘ਸਤਿ ਸ੍ਰੀ ਅਕਾਲ’ ਠੀਕ ਤਰ੍ਹਾਂ ਬੋਲ ਲੈਂਦੀ ਹੈ। ਉਹ ਸ੍ਰੀ ਕ੍ਰਿਸ਼ਨ ਜੀ ਦੀ ਭਗਤ ਹੈ। ਇਸੇ ਕਾਰਨ ਆਨੰਦ ਕਾਰਜ ਤੋਂ ਪਹਿਲਾਂ ਕਰਮਜੀਤ ਨਾਲ ਵਰਿੰਦਾਵਨ ’ਚ ਇਕ ਹਫਤਾ ਬੀਤਾ ਕੇ ਆਈ। ਕਰਮੀਜ ਦੇ ਪਿਤਾ ਸੁਰਜੀਤ ਸਿੰਘ ਨੇ ਕਿਹਾ ਕਿ ਉਹ ਵਿਦੇਸ਼ੀ ਨੂੰਹ ਮਿਲਣ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਬਹੁਤ ਖੁਸ਼ ਹੈ। ਦੋਨਾਂ ਬੱਚਿਆਂ ਦਾ ਆਪਸੀ ਪਿਆਰ ਤੇ ਵਿਸ਼ਵਾਸ ਹੈ, ਇਸ ਲਈ ਉਨ੍ਹਾਂ ਨੇ ਵਿਆਹ ਨੂੰ ਇਜਾਜਤ ਦਿੱਤੀ। ਕਰਮਜੀਤ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਨੂੰਹ ਖਾਣਾ ਬਹੁਤ ਵਧੀਆ ਬਣਾਉਂਦੀ ਹੈ ਤੇ ਉਸ ਨੂੰ ਘੱਟ ਮਿਰਚਾਂ ਵਾਲਾ ਸਾਦਾ ਭੋਜਨ ਪਸੰਦ ਹੈ। ਉਹ ਉਨ੍ਹਾਂ ਦੇ ਪਰਿਵਾਰ ’ਚ ਪੂਰੀ ਤਰ੍ਹਾਂ ਘੁੱਲ-ਮਿੱਲ ਗਈ ਹੈ।   


Baljeet Kaur

Content Editor

Related News