ਪਾਣੀ ''ਚ ਡੁੱਬਣ ਕਾਰਣ ਡੇਢ ਸਾਲਾ ਬੱਚੀ ਦੀ ਮੌਤ

Monday, Jul 08, 2019 - 10:51 AM (IST)

ਪਾਣੀ ''ਚ ਡੁੱਬਣ ਕਾਰਣ ਡੇਢ ਸਾਲਾ ਬੱਚੀ ਦੀ ਮੌਤ

ਪਠਾਨਕੋਟ (ਆਦਿਤਿਆ) : ਪਠਾਨਕੋਟ-ਸ਼ਾਹਪੁਰਕੰਢੀ ਰੋਡ (ਡੌਜੀ ਰਾਮ ਨਰਸਰੀ) ਦੇ ਕੋਲ ਇਕ ਨਵ-ਨਿਰਮਾਣ ਕੋਠੀ ਵਿਚ ਪਾਣੀ ਸਟੋਰ ਕਰਨ ਨੂੰ ਬਣਾਏ ਸੇਪਟਿਕ ਟੈਂਕ (4 ਫੁੱਟ ਡੂੰਘੀ ਹੋਦੀ) ਵਿਚ ਡੇਢ ਸਾਲਾ ਬੱਚੀ ਦੇ ਡਿੱਗ ਕੇ ਡੁੱਬਣ ਨਾਲ ਮੌਤ ਹੋ ਗਈ। ਇਸ ਦਾ ਪਤਾ ਉਦੋਂ ਲੱਗਾ ਜਦ ਉਥੇ ਕੰਮ ਕਰ ਰਹੇ ਰਾਜਮਿਸਤਰੀ ਰਾਜ ਕੁਮਾਰ ਨਿਵਾਸੀ ਛੱਤੀਸਗੜ੍ਹ ਅਤੇ ਉਸ ਦੀ ਪਤਨੀ ਨੇ ਬੱਚੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਹੋਦੀ ਵਿਚ ਵੇਖਿਆ ਤਾਂ ਬੱਚੀ ਦੀ ਲਾਸ਼ ਤੈਰ ਰਹੀ ਸੀ। ਮ੍ਰਿਤਕ ਰਸ਼ਮੀ ਡੇਢ ਸਾਲ ਦੀ ਸੀ। ਜਿਸ ਨਵ-ਨਿਰਮਾਣ ਕੋਠੀ ਵਿਚ ਹੋਦੀ ਵਿਚ ਡਿੱਗ ਕੇ ਬੱਚੀ ਦੀ ਮੌਤ ਹੋਈ, ਦੱਸਿਆ ਜਾ ਰਿਹਾ ਹੈ ਕਿ ਉਹ ਕੋਠੀ ਵਿਜੇ ਨਾਮਕ ਵਿਅਕਤੀ ਦੀ ਹੈ। ਫਿਲਹਾਲ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਸ਼ਾਹਪੁਰਕੰਢੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News