ਰੇਲਵੇ ਪ੍ਰਬੰਧਾਂ ਤੋਂ ਨਾਖੁਸ਼ ਯਾਤਰੀ, ਪੂਜਾ ਲਈ ਘਰ ਪਹੁੰਚਣ ਲਈ ਜਾਨ ਖਤਰੇ ’ਚ ਪਾ ਕੇ ਕਰ ਰਹੇ ਯਾਤਰਾ

Thursday, Nov 16, 2023 - 03:36 PM (IST)

ਰੇਲਵੇ ਪ੍ਰਬੰਧਾਂ ਤੋਂ ਨਾਖੁਸ਼ ਯਾਤਰੀ, ਪੂਜਾ ਲਈ ਘਰ ਪਹੁੰਚਣ ਲਈ ਜਾਨ ਖਤਰੇ ’ਚ ਪਾ ਕੇ ਕਰ ਰਹੇ ਯਾਤਰਾ

ਲੁਧਿਆਣਾ (ਗੌਤਮ) : ਛੱਠ ਪੂਜਾ ਲਈ ਘਰ-ਘਰ ਪੁੱਜਣ ਲਈ ਬਿਹਾਰ ਅਤੇ ਯੂ. ਪੀ. ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲ ਵਿਭਾਗ ਦੇ ਪ੍ਰਬੰਧਾਂ ਤੋਂ ਨਾਖੁਸ਼ ਲੋਕਾਂ ਨੇ ਆਪਣੀ ਜਾਨ ਦਾਅ ’ਤੇ ਲਾ ਕੇ ਵੀ ਛੱਠ ਪੂਜਾ ’ਚ ਹਿੱਸਾ ਲੈਣ ਲਈ ਆਪਣੇ ਘਰ ਪਹੁੰਚਣਾ ਚਾਹੁੰਦੇ ਹਨ। ਜਨਰਲ ਅਤੇ ਸਲੀਪਰ ਕੋਚਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਕੁਝ ਯਾਤਰੀ ਆਪਣਾ ਸਾਮਾਨ ਟਾਇਲਟ ’ਚ ਰੱਖ ਰਹੇ ਹਨ ਅਤੇ ਕੁਝ ਡੱਬੇ ਦੇ ਵਿਚਕਾਰ, ਕੁਝ ਯਾਤਰੀ ਦਰਵਾਜ਼ੇ ਦੇ ਸਹਾਰੇ ਸਫ਼ਰ ਕਰਨ ਲਈ ਮਜਬੂਰ ਹਨ। ਹਾਲਾਂਕਿ ਰੇਲਵੇ ਵਿਭਾਗ ਛੱਠ ਪੂਜਾ ਲਈ ਕਈ ਸਪੈਸ਼ਲ ਟਰੇਨਾਂ ਚਲਾਉਣ ਦਾ ਦਾਅਵਾ ਕਰ ਰਿਹਾ ਹੈ ਅਤੇ ਕਈ ਟਰੇਨਾਂ ਚਲਾਈਆਂ ਪਰ ਫਿਰ ਵੀ ਆਮ ਯਾਤਰੀਆ ਨੂੰ ਜਨਰਲ ਅਤੇ ਸਲੀਪਰ ਕੋਚਾਂ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਕਈ ਘੰਟੇ ਰੇਲ ਗੱਡੀਆਂ ਦਾ ਇੰਤਜ਼ਾਰ ਕਰਦੇ ਹਨ। ਬੇਵੱਸੀ ’ਚ ਫਸੇ ਪਰਿਵਾਰ ਸਮੇਤ ਬੈਠੇ ਲੋਕ ਰੇਲਵੇ ਅਧਿਕਾਰੀਆਂ ਨੂੰ ਕੋਸ ਰਹੇ ਹਨ। ਬੁੱਧਵਾਰ ਸਵੇਰੇ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪਹਿਲਾਂ ਕਾਮਾਖਿਆ ਐਕਸਪ੍ਰੈੱਸ ’ਚ ਭਾਰੀ ਭੀੜ ਕਾਰਨ ਜ਼ਿਆਦਾਤਰ ਯਾਤਰੀ ਗੱਡੀ ’ਚ ਨਹੀਂ ਚੜ੍ਹ ਸਕੇ, ਇਸ ਲਈ ਉਹ ਆ ਰਹੀ ਆਮਰਪਾਲੀ ’ਤੇ ਸਵਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ ਪਰ ਪਹਿਲਾਂ ਹੀ ਇੰਨੀ ਭੀੜ ਸੀ, ਜਿਸ ਵਿਚ ਸਿਰਫ਼ ਨਾ-ਮਾਤਰ ਯਾਤਰੀ ਸਵਾਰ ਹੋ ਸਕੇ। ਜਿਉਂ ਹੀ ਯਾਤਰੀਆਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਤੋਂ ਸ਼ਾਮ 4 ਵਜੇ ਜਨਸਧਾਰਨ ਚੱਲੇਗੀ ਤਾਂ ਬਹੁਤ ਸਾਰੇ ਯਾਤਰੀ ਪਹੁੰਚ ਗਏ ਪਰ ਉੱਥੇ ਵੀ ਯਾਤਰੀਆਂ ਨੂੰ ਨਿਰਾਸ਼ਾ ਹੋਈ, ਜਿਸ ਤੋਂ ਬਾਅਦ ਸਵਾਰੀਆਂ ਰਾਤ ਦੀਆਂ ਰੇਲ ਗੱਡੀਆਂ ਰਾਹੀਂ ਲੁਧਿਆਣਾ ਪਰਤ ਗਈਆਂ।

PunjabKesari

ਇੰਨੇ ਸਾਰੇ ਯਾਤਰੀ ਟਰੇਨ ਫੜਨ ਲਈ ਅੰਮ੍ਰਿਤਸਰ ਅਤੇ ਜਲੰਧਰ ਲਈ ਰਵਾਨਾ ਹੋ ਗਏ। ਯਾਤਰੀ ਕਈ ਘੰਟੇ ਰੇਲ ਗੱਡੀਆਂ ਦਾ ਇੰਤਜ਼ਾਰ ਕਰਦੇ ਰਹੇ।

ਇਹ ਵੀ ਪੜ੍ਹੋ : 2 ਮੋਟਰਸਾਈਕਲਾਂ ''ਚ ਹੋਈ ਭਿਆਨਕ ਟੱਕਰ, ਟਿਊਸ਼ਨ ਪੜ੍ਹ ਕੇ ਆ ਰਹੇ 2 ਵਿਦਿਆਰਥੀਆਂ ਸਣੇ 3 ਦੀ ਮੌਤ    

ਪਲੇਟਫਾਰਮ ਤੋਂ ਲੈ ਕੇ ਕੰਪਲੈਕਸ ਤੱਕ ਯਾਤਰੀਆਂ ਦੀ ਭੀੜ
ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਚਾਰਦੀਵਾਰੀ ’ਚ ਦਿਨ-ਰਾਤ ਮੁਸਾਫਰਾਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਤੋਂ ਇਲਾਵਾ ਭੀੜ-ਭੜੱਕੇ ਕਾਰਨ ਯਾਤਰੀਆਂ ਦੇ ਬੈਠਣ ਲਈ ਵੀ ਥਾਂ ਨਹੀਂ ਹੈ। ਆਰਾਮ ਨਾਲ ਟਰੇਨ ਦਾ ਇੰਤਜ਼ਾਰ ਕਰ ਸਕਣ। ਯਾਤਰੀਆਂ ਦੀ ਭੀੜ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਵੱਲੋਂ ਵਾਧੂ ਖਿੜਕੀਆਂ ਵੀ ਖੋਲ੍ਹ ਦਿੱਤੀਆਂ ਗਈਆਂ ਹਨ।

PunjabKesari

ਕਈ ਯਾਤਰੀ ਵੇਟਿੰਗ ਟਿਕਟਾਂ ਬਣਵਾਉਣ ਤੋਂ ਬਾਅਦ ਵੀ ਰਨਿੰਗ ਟਿਕਟ ਲੈ ਰਹੇ ਹਨ, ਤਾਂ ਕਿ ਜੇਕਰ ਜਿਸ ਟਰੇਨ ’ਚ ਜਗ੍ਹਾ ਹੈ ਤਾਂ ਉਹ ਸਫਰ ਕਰ ਸਕਣ।

ਇਹ ਵੀ ਪੜ੍ਹੋ : 58 ਸਾਲ ਦੀ ਉਮਰ ''ਚ ਨੌਜਵਾਨਾਂ ਵਰਗਾ ਜ਼ੋਰ, ਬਿਨਾਂ ਰੁਕੇ ਮਾਰਦੈ 500 ਡੰਡ-ਬੈਠਕਾਂ ਤੇ ਪੁਸ਼ਅੱਪ    

ਪ੍ਰਾਈਵੇਟ ਬੱਸ ਚਾਲਕਾਂ ਦੀ ਚਾਂਦੀ
ਬਿਹਾਰ ਅਤੇ ਯੂ. ਪੀ. ਵੱਲ ਜਾਣ ਵਾਲੇ ਯਾਤਰੀ ਕਈ ਘੰਟੇ ਪਲੇਟਫਾਰਮ ’ਤੇ ਬੈਠੇ ਰਹਿੰਦੇ ਹਨ। ਰੇਲ ਗੱਡੀਆਂ ਦੀ ਉਡੀਕ ਕਰਦਿਆਂ ਲੋਕ ਰੇਲਾਂ ਛੱਡ ਕੇ ਬੱਸਾਂ ’ਚ ਸਫ਼ਰ ਕਰ ਰਹੇ ਹਨ। ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਬਾਹਰ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਦਫ਼ਤਰਾਂ ’ਚ ਸਵਾਰੀਆਂ ਦੀ ਭੀੜ ਲੱਗੀ ਹੋਈ ਹੈ। ਇਹ ਲੋਕ ਮਹਿੰਗੇ ਭਾਅ ’ਤੇ ਟਿਕਟਾਂ ਵੇਚ ਰਹੇ ਹਨ। ਗਯਾ ਦਾ ਬਨਵਾਰੀ, ਸਹਿਰਸਾ ਦਾ ਚੰਦਰ ਪ੍ਰਕਾਸ਼, ਰਾਮ ਬਿਹਾਰ ਨੇ ਦੱਸਿਆ ਕਿ ਸਵੇਰੇ ਰੇਲਗੱਡੀ ਛੱਡਣ ਤੋਂ ਬਾਅਦ ਉਹ ਬੱਸ ਸਟੈਂਡ ਚਲਾ ਗਿਆ। ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਟਿਕਟ ਖਰੀਦੀ ਪਰ 12 ਘੰਟੇ ਬਾਅਦ ਵੀ ਉਨ੍ਹਾਂ ਦੀ ਬੱਸ ਨਹੀਂ ਆਈ ਪਰ ਵਾਰ-ਵਾਰ ਪੁੱਛਣ ’ਤੇ ਉਹ ਲੜਨ ਲੱਗ ਪਏ ਤੇ ਪਰਿਵਾਰ ਨਾਲ ਸੜਕ ’ਤੇ ਬੈਠਣ ਲਈ ਮਜਬੂਰ ਹਨ।

PunjabKesari

ਰਿਫੰਡ ਲਈ ਵਿਸ਼ੇਸ਼ ਵਿੰਡੋ, ਵਾਰ-ਵਾਰ ਐਲਾਨ
ਸੈਂਕੜੇ ਯਾਤਰੀ ਪਿਛਲੇ ਤਿੰਨ ਦਿਨਾਂ ਤੋਂ ਰੇਲਗੱਡੀ ਦੇ ਛੁੱਟਣ ਕਾਰਨ ਚਿੰਤਤ ਹਨ, ਜੋ ਰਿਫੰਡ ਲਈ ਇੱਧਰ-ਉੱਧਰ ਭੱਜ ਰਹੇ ਹਨ, ਜਿਸ ਕਾਰਨ ਰੇਲਵੇ ਵਿਭਾਗ ਵੱਲੋਂ ਰਿਫੰਡ ਲਈ ਵਿੰਡੋ ਖੋਲ੍ਹ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਤਿੰਨ ਦਿਨਾਂ ’ਚ 5 ਲੱਖ ਰੁਪਏ ਰਿਫੰਡ ਕੀਤਾ ਜਾ ਚੁੱਕਾ ਹੈ।

PunjabKesari

ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਯਾਤਰੀਆਂ ਦੀ ਸਹੂਲਤ ਲਈ ਟਿਕਟ ਕੇਂਦਰ ’ਤੇ ਵਾਧੂ ਖਿੜਕੀਆਂ ਵੀ ਖੋਲ੍ਹੀਆਂ ਗਈਆਂ ਹਨ।

ਇਹ ਵੀ ਪੜ੍ਹੋ : ਮੋਗਾ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਸਾੜਨ ਸਬੰਧੀ ਪੂਰੀ ਤਰ੍ਹਾਂ ਸਖ਼ਤ, 35 ਕਿਸਾਨਾਂ ''ਤੇ ਮਾਮਲੇ ਦਰਜ    

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News