ਤਪਾ ਰੇਲਵੇ ਸਟੇਸ਼ਨ ‘ਤੇ ਟਰੇਨ ਰੁਕ ਜਾਣ ’ਤੇ ਯਾਤਰੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Friday, Mar 26, 2021 - 01:17 PM (IST)

ਤਪਾ ਰੇਲਵੇ ਸਟੇਸ਼ਨ ‘ਤੇ ਟਰੇਨ ਰੁਕ ਜਾਣ ’ਤੇ ਯਾਤਰੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਤਪਾ ਮੰਡੀ (ਸ਼ਾਮ,ਗਰਗ) : ਰੇਲਵੇ ਸਟੇਸ਼ਨ ਤਪਾ ’ਤੇ ਕਿਸਾਨ ਜੰਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ’ਤੇ ਫਾਜ਼ਿਲਕਾ ਤੋਂ ਦਿੱਲੀ ਜਾਣ ਵਾਲੀ ਇੰਟਰਸਿਟੀ ਦਾ ਤਪਾ ਸਟੇਸ਼ਨ ’ਤੇ ਰੁਕ ਜਾਣ ਕਰਕੇ  ਯਾਤਰੀਆਂ ਨੇ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਤਿੰਨ ਖੇਤੀਬਾੜੀ ਕਾਲੇ ਕਾਨੂੰਨ ਰੱਦ ਨਾ ਹੋਣ ਕਾਰਨ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ 120 ਦਿਨਾਂ ਤੋਂ ਬੈਠੇ ਹੋਏ ਹਨ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ, ਜਿਸ ਕਾਰਨ ਕਿਸਾਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਐਜੀਟੇਸ਼ਨ ਕਰਨੇ ਪੈ ਰਹੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ। ਇਸ ਮੌਕੇ ਕੁਝ ਬਜ਼ੁਰਗ ਬੀਬੀਆਂ ਸਵਰਨਾ ਦੇਵੀ, ਸੁਦੇਸ਼ ਰਾਣੀ ਅਤੇ ਕ੍ਰਿਸਨਾ ਦੇਵੀ ਨੇ ਕਿਹਾ ਕਿ ਉਨ੍ਹਾਂ ਨੇ ਮੁਕਤਸਰ ਤੋਂ ਕੁਰੂਛੇਤਰ ਜਾਣਾ ਸੀ ਅਤੇ ਉਸ ਤੋਂ ਅੱਗੇ ਮੱਧ ਪ੍ਰਦੇਸ਼ ਜਾਣਾ ਸੀ, ਉਨ੍ਹਾਂ ਨੇ ਆਪਣੀਆਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਸਨ ਪਰ ਭਾਰਤ ਬੰਦ ਦੇ ਸੱਦੇ ਕਾਰਨ ਇਥੇ ਰੇਲ ਗੱਡੀ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਟਿਕਟਾਂ ਰਾਤ ਸਮੇਂ ਕੰਨਫਰਮ ਹੋ ਗਈਆਂ ਸਨ ਪਰ ਹੁਣ ਉਨ੍ਹਾਂ ਨੂੰ ਮੁਸ਼ਕਲ ਖੜ੍ਹੀ ਹੋ ਗਈ ਹੈ ਕਿਉਕਿ ਉਹ ਸ਼ੂਗਰ, ਹਾਰਟ ਦੇ ਮਰੀਜ਼ ਹਨ ਪਰ ਕਿਸਾਨਾਂ ਦੇ ਡਰ ਕਾਰਨ ਗੱਡੀ ਇਥੇ ਹੀ ਰੋਕ ਦਿੱਤੀ ਗਈ ਹੈ।

PunjabKesari

ਇਸੇ ਤਰ੍ਹਾਂ ਇੱਕ ਢੋਲ ਗਰੁੱਪ ਦੇ ਰੋਹਿਤ ਕੁਮਾਰ, ਪੰਛੀ, ਦੀਪਕ, ਜੁਗਨੂ, ਕਰਨ ਆਦਿ ਨੇ ਵੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਕਿਉਂਕਿ ਉਨ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਅੰਬਾਲਾ ਅਤੇ ਮੁਜੱਫਰਪੁਰ ਹੋਈ ਸੀ ਪਰ ਹੁਣ ਸਮੇਂ ਸਿਰ ਨਾ ਪਹੁੰਚਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਤਿੰਨ ਖੇਤੀਬਾੜੀ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ। ਇਸ ਤੋਂ ਇਲਾਵਾ ਦਿੱਲੀ ਏਅਰਪੋਰਟ ਜਾਣਾ ਸੀ ਅਤੇ ਉਨ੍ਹਾਂ ਨੂੰ ਟੈਕਸੀ ਰਾਹੀਂ ਏਅਰਪੋਰਟ |ਤੇ ਪੁੱਜਣ ਲਈ 1500 ਰੁਪਏ ਫਾਲਤੂ ਖ਼ਰਚ ਕਰਕੇ ਜਾਣਾ ਪਿਆ। ਕੁਝ ਯਾਤਰੀਆਂ ਨੇ ਪੀ. ਜੀ. ਆਈ. ਪਹੁੰਚਣ ਲਈ ਉਨ੍ਹਾਂ ਨੂੰ ਵੀ ਟੈਕਸੀ ਰਾਹੀਂ ਜਾਣਾ ਪਿਆ। ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਰੇਲਵੇ ਯਾਤਰੀਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਰੇਲਵੇ ਮਹਿਕਮੇ ਵੱਲੋਂ ਰੇਲ ਸਫ਼ਰ ਦੌਰਾਨ ਖਾਣ-ਪੀਣ ਦੀ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ।

PunjabKesari

ਯਾਤਰੀਆਂ ਨੇ ਤਪਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਇਹ ਗੱਡੀ ਕਿਸੇ ਰਸਤੇ ‘ਚ ਰੁੱਕ ਜਾਂਦੀ ਤਾਂ ਬਹੁਤ ਮੁਸ਼ਕਲ ਖੜ੍ਹੀ ਹੋਣੀ ਸੀ। ਮੰਡੀ ਨਿਵਾਸੀਆਂ ਵੱਲੋਂ ਸਵੇਰ ਸਮੇਂ ਚਾਹ, ਬਰੈਡ, ਪਾਣੀ ਦੀਆਂ ਬੋਤਲਾਂ ਅਤੇ ਦੁਪਹਿਰ ਦਾ ਖਾਣਾ ਯਾਤਰੀਆਂ ਨੂੰ ਦਿੱਤਾ ਗਿਆ। ਰੇਲ ਰੋਕਣ ਸਬੰਧੀ ਸਟੇਸ਼ਨ ਮਾਸਟਰ ਗੁਰਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਰਨਾਲਾ ਰੇਲਵੇ ’ਤੇ ਕਿਸਾਨ ਪੱਟੜੀਆਂ ’ਤੇ ਬੈਠੇ ਹੋਣ ਕਾਰਨ ਸਿਗਨਲ ਨਾ ਮਿਲਣ ਕਾਰਨ ਗੱਡੀ ਦਾ ਸਟਾਪੇਜ ਤਪਾ ਵਿਖੇ ਹੀ ਰੋਕਣਾ ਪਿਆ। ਰੇਲਵੇ ਸਟੇਸ਼ਨ ’ਤੇ ਸਹਾਇਕ ਥਾਣੇਦਾਰ ਮਹਿੰਦਰ ਸਿੰਘ, ਨਾਜਮ ਸਿੰਘ ਦੀ ਅਗਵਾਈ ‘ਚ ਆਰ. ਪੀ. ਐਫ ਅਤੇ ਜੀ. ਆਰ. ਪੀ. ਐਫ ‘ਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਗਸ਼ਤ ਕਰ ਰਹੀ ਸੀ।

PunjabKesari

PunjabKesari

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

Anuradha

Content Editor

Related News