ਅੰਮ੍ਰਿਤਸਰ ਏਅਰਪੋਰਟ ਉਤਰਣ ਵਾਲੇ ਯਾਤਰੀ ਜ਼ਰਾ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ

Sunday, Jul 04, 2021 - 10:25 PM (IST)

ਅੰਮ੍ਰਿਤਸਰ ਏਅਰਪੋਰਟ ਉਤਰਣ ਵਾਲੇ ਯਾਤਰੀ ਜ਼ਰਾ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ

ਅੰਮ੍ਰਿਤਸਰ (ਨੀਰਜ) : ਦਿੱਲੀ ਅਤੇ ਅੰਮ੍ਰਿਤਸਰ ਏਅਰਪੋਰਟ ’ਤੇ ਅੱਜ ਕੱਲ੍ਹ ਠੱਗਾਂ ਨੇ ਮੁਸਾਫ਼ਿਰਾਂ ਨੂੰ ਠੱਗਣ ਦੇ ਅਜਬ-ਗਜਬ ਤਰੀਕੇ ਅਪਨਾਉਣੇ ਸ਼ੁਰੂ ਕਰ ਦਿੱਤੇ ਹਨ । ਜਾਣਕਾਰੀ ਅਨੁਸਾਰ ਨਕਲੀ ਮਹਿਲਾ ਕਸਟਮ ਅਫਸਰ ਬਣ ਕੇ ਇਕ ਜਨਾਨੀ ਆਪਣੇ ਗਰੋਹ ਦੇ ਨਾਲ ਵਿਦੇਸ਼ ਤੋਂ ਆਉਣ ਵਾਲੇ ਮੁਸਾਫ਼ਿਰਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੀ ਹੈ । ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਯਾਤਰੀ ਨੂੰ ਵੀ ਉਕਤ ਮਹਿਲਾ ਨੇ ਕਸਟਮ ਅਫ਼ਸਰ ਬਣ ਕੇ ਇਕ ਲੱਖ ਰੁਪਏ ਦੀ ਠੱਗੀ ਮਾਰਨ ਦਾ ਪਲਾਨ ਬਣਾਇਆ ਪਰ ਯਾਤਰੀ ਦੀ ਸਾਵਧਾਨੀ ਨਾਲ ਉਹ ਬੱਚ ਗਿਆ ਪਰ ਇਸ ’ਚ ਹੈਰਾਨੀਜਨਕ ਪਹਿਲੂ ਜੋ ਸਾਹਮਣੇ ਆ ਰਿਹਾ ਹੈ ਕਿ ਉਹ ਇਹ ਹੈ ਕਿ ਨਕਲੀ ਮਹਿਲਾ ਕਸਟਮ ਅਫਸਰ ਨੂੰ ਯਾਤਰੀ ਦਾ ਫੋਨ ਨੰਬਰ ਅਤੇ ਪਤਾ ਕਿੱਥੋਂ ਮਿਲਿਆ ਕਿਉਂਕਿ ਯਾਤਰੀ ਅਜੇ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਪਰਤਿਆ ਸੀ ਅਤੇ ਦਿੱਲੀ ਏਅਰਪੋਰਟ ਤੋਂ ਅੰਮ੍ਰਿਤਸਰ ਆਇਆ ਸੀ ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਅਚਾਨਕ ਹਾਦਸੇ ਦੀ ਸ਼ਿਕਾਰ ਹੋਈ ਪੁਲਸ ਥਾਣੇ ਦੀ ਗੱਡੀ, ਜਦੋਂ ਤਲਾਸ਼ੀ ਲਈ ਤਾਂ ਉੱਡੇ ਹੋਸ਼

ਰਮੇਸ਼ ਕੁਮਾਰ ਨਾਮ ਦੇ ਯਾਤਰੀ ਨੂੰ ਜਦੋਂ ਨਕਲੀ ਮਹਿਲਾ ਕਸਟਮ ਨੇ ਫੋਨ ਕਰਕੇ ਕਿਹਾ ਕਿ ਉਸ ਦਾ ਇਕ ਪਾਰਸਲ ਆਇਆ ਹੈ ਜਿਸ ਨੂੰ ਛੁਡਵਾਉਣ ਲਈ ਤੁਹਾਨੂੰ ਇਕ ਲੱਖ ਰੁਪਿਆ ਆਨਲਾਇਨ ਜਮਾਂ ਕਰਵਾਉਣਾ ਹੋਵੇਗਾ । ਨਕਲੀ ਮਹਿਲਾ ਕਸਟਮ ਨੇ ਵਟਸਐਪ ’ਤੇ ਯਾਤਰੀ ਨੂੰ ਆਪਣਾ ਸ਼ਨਾਖਤੀ ਕਾਰਡ, ਫੋਨ ਨੰਬਰ ਅਤੇ ਆਨਲਾਇਨ ਬੈਂਕ ਦਾ ਪਤਾ ਵੀ ਭੇਜ ਦਿੱਤਾ ।

ਇਹ ਵੀ ਪੜ੍ਹੋ : ਧੀ ਦੇ ਸਹੁਰਿਓਂ ਆਏ ਫੋਨ ਨੇ ਉਡਾਏ ਪਿਤਾ ਦੇ ਹੋਸ਼, ਜਦੋਂ ਜਾ ਕੇ ਵੇਖਿਆ ਤਾਂ ਮਰੀ ਮਿਲੀ ਚਾਵਾਂ ਨਾਲ ਵਿਆਹੀ ਧੀ

ਮਹਿਲਾ ਨੇ ਕਿਹਾ ਕਿ ਪਾਰਸਲ ’ਚ 35 ਲੱਖ ਰੁਪਏ ਦੀ ਕੀਮਤ ਦੇ ਡਾਲਰ ਹੈ ਜਿਨ੍ਹਾਂ ਨੂੰ ਇਕ ਲੱਖ ਰੁਪਿਆ ਆਨਲਾਇਨ ਫੀਸ ਭਰਕੇ ਹੀ ਛੁਡਾਇਆ ਜਾ ਸਕਦਾ ਹੈ। ਇਸ ਸਬੰਧ ’ਚ ਜਦੋਂ ਯਾਤਰੀ ਨੇ ਅੰਮ੍ਰਿਤਸਰ ਏਅਰਪੋਰਟ ’ਤੇ ਤੈਨਾਤ ਕਸਟਮ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਸਾਰਾ ਕਿੱਸਾ ਸੁਣਾਇਆ ਤਾਂ ਕਸਟਮ ਵਿਭਾਗ ਨੇ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦਾ ਕੰਮ ਕਸਟਮ ਵਿਭਾਗ ਨਹੀਂ ਕਰਦਾ ਹੈ। ਫਿਲਹਾਲ ਦਿੱਲੀ ਏਅਰਪੋਰਟ ’ਤੇ ਕਸਟਮ ਵਿਭਾਗ ਵੱਲੋਂ ਨਕਲੀ ਮਹਿਲਾ ਕਸਟਮ ਅਫਸਰ ਅਤੇ ਉਸਦੇ ਗਰੋਹ ਦੀ ਭਾਲ ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ : ਹੁਣ ਸੋਸ਼ਲ ਮੀਡੀਆ ’ਤੇ ਸ਼ੁਰੂ ਹੋਈ ਹਥਿਆਰਾਂ ਦੀ ਮਾਰਕੀਟਿੰਗ, ਗੈਂਗਸਟਰਾਂ ਦੇ ਨਾਂ ’ਤੇ ਬਣੇ ਪੇਜਾਂ ’ਤੇ ਲਗਾਈ ਜਾ ਰਹੀ ਸੇਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News