ਰੇਲਵੇ ਨੇ ਕੀਤਾ ਸਪੱਸ਼ਟ, ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ''ਚ ਦਾਖਲ ਹੋਣ ਦੀ ਨਹੀਂ ਇਜਾਜ਼ਤ
Saturday, May 02, 2020 - 12:32 AM (IST)
ਜਲੰਧਰ, (ਗੁਲਸ਼ਨ)— ਲਾਕਡਾਊਨ ਦੌਰਾਨ ਵੱਖ-ਵੱਖ ਸੂਬਿਆਂ 'ਚ ਫਸੇ ਪ੍ਰਵਾਸੀ ਯਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ ਲਈ ਰੇਲ ਮੰਤਰਾਲਾ ਵੱਲੋਂ ਮਜ਼ਦੂਰ ਸਪੈਸ਼ਲ ਟਰੇਨ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਲਈ ਸੂਬਾ ਸਰਕਾਰਾਂ ਤੇ ਰੇਲਵੇ ਮੰਤਰਾਲਾ ਸਾਂਝੇ ਤੌਰ 'ਤੇ ਟਰੇਨਾਂ ਦਾ ਚੱਲਣਾ ਨਿਸ਼ਚਿਤ ਕਰਨਗੇ। ਇਸ ਦਰਮਿਆਨ ਰੇਲਵੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਯਾਤਰੀ ਨੂੰ ਸਟੇਸ਼ਨ ਕੰਪਲੈਕਸ 'ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਟੇਸ਼ਨ 'ਤੇ ਕੋਈ ਵੀ ਟਿਕਟ ਕਾਊਂਟਰ ਨਹੀਂ ਖੁੱਲ੍ਹੇਗਾ, ਜੇਕਰ ਕੋਈ ਪ੍ਰਵਾਸੀ ਯਾਤਰੀ ਆਪਣੇ ਪਿੰਡ ਜਾਣਾ ਚਾਹੁੰਦਾ ਹੈ ਤਾਂ ਉਹ ਆਪਣੇ ਜ਼ਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕਰੇ।