ਟ੍ਰੈਫਿਕ ਪੁਲਸ ਦੀਆਂ ਅੱਖਾਂ ਸਾਹਮਣੇ ਚੱਲ ਰਹੇ ਨੇ ਜੁਗਾੜੂ ਵਾਹਨ

04/14/2018 5:18:49 AM

ਜਲੰਧਰ, (ਸੁਨੀਲ)- ਸ਼ਹਿਰ ਦੀ ਟ੍ਰੈਫਿਕ ਪੁਲਸ ਦੀ ਵੀ ਤਾਰੀਫ ਕਰਨੀ ਪਵੇਗੀ ਕਿ ਬਿਨਾਂ ਹੈਲਮੇਟ, ਰੈੱਡ ਲਾਈਟ ਜੰਪ ਜਾਂ ਟ੍ਰਿਪਲ ਰਾਈਡਿੰਗ ਵਾਹਨ ਚਾਲਕਾਂ ਨੂੰ ਦੌੜ ਕੇ ਫੜਨ ਵਾਲੇ ਮੁਲਾਜ਼ਮਾਂ ਦੀਆਂ ਅੱਖਾਂ ਦੇ ਸਾਹਮਣੇ ਜੁਗਾੜੂ ਵਾਹਨ ਸ਼ਹਿਰ ਦੇ ਕਈ ਚੌਕਾਂ 'ਚ ਆਮ ਚਲਦੇ ਨਜ਼ਰ ਆ ਰਹੇ ਹਨ। ਮਾਣਯੋਗ ਹਾਈ ਕੋਰਟ ਨੇ ਤਾਂ ਪਹਿਲਾਂ ਹੀ ਅਜਿਹੇ ਜੁਗਾੜੂ ਵਾਹਨਾਂ 'ਤੇ ਰੋਕ ਲਾਈ ਹੈ ਪਰ ਟ੍ਰੈਫਿਕ ਪੁਲਸ ਇਨ੍ਹਾਂ ਪ੍ਰਤੀ ਗੰਭੀਰ ਨਾ ਹੋਣ ਕਾਰਨ ਕਾਰਵਾਈ ਕਰਨ ਵਿਚ ਢਿੱਲ ਅਪਣਾ ਰਹੀ ਹੈ।
ਪੂਰੇ ਨਹੀਂ ਹੁੰਦੇ ਇਨ੍ਹਾਂ ਵਾਹਨਾਂ ਦੇ ਦਸਤਾਵੇਜ਼  
ਉਂਝ ਤਾਂ ਸੜਕ 'ਤੇ ਚੱਲਣ ਵਾਲੇ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ, ਲਾਇਸੈਂਸ, ਇੰਸ਼ੋਰੈਂਸ ਅਤੇ ਹੋਰ ਕਾਗਜ਼ਾਂ ਨੂੰ ਟ੍ਰੈਫਿਕ ਪੁਲਸ ਚੈੱਕ ਕਰ ਕੇ ਆਪਣੇ ਆਪ ਨੂੰ ਚੌਕਸ ਮੰਨਦੀ ਹੈ ਪਰ ਇਨ੍ਹਾਂ ਜੁਗਾੜੂ ਵਾਹਨਾਂ ਦੇ ਕਾਗਜ਼ਾਤ ਕਦੇ ਚੈੱਕ ਨਹੀਂ ਕੀਤੇ ਜਾਂਦੇ, ਜੋ ਪੂਰੇ ਵੀ ਨਹੀਂ ਹੁੰਦੇ। 
ਇਹ ਵਾਹਨ ਜੋਤੀ ਚੌਕ, ਪਠਾਨਕੋਟ ਬਾਈਪਾਸ, ਲੰਬਾ ਪਿੰਡ, ਫੋਕਲ ਪੁਆਇੰਟ ਵਿਖੇ ਆਮ ਚਲਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਵਾਹਨਾਂ 'ਤੇ ਲੋਕ ਭਾਰੀ ਸਾਮਾਨ ਢੋਂਦੇ ਹਨ ਜੇਕਰ ਇਨ੍ਹਾਂ ਦੀ ਕਿਤੇ ਬ੍ਰੇਕ ਨਾ ਲੱਗੇ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਟ੍ਰੈਫਿਕ ਪੁਲਸ ਦਾ ਤਾਂ ਇਨ੍ਹਾਂ ਵੱਲ ਉੱਕਾ ਹੀ ਧਿਆਨ ਨਹੀਂ ਜਾਂਦਾ। 


Related News