ਪਰਾਲੀ ਤੋਂ ਤਿਆਰ ਕੀਤੀ ਖਾਦ ਘਰੇਲੂ ਸਬਜ਼ੀਆਂ ਅਤੇ ਫਸਲ ਲਈ ਮਿਆਰੀ ਹੋਵੇਗੀ - ਡਾ. ਪ੍ਰਤਾਪ ਸਿੰਘ

11/03/2017 5:50:27 PM

ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਗੋਪੀ, ਬਖਤਾਵਰ, ਲਾਲੂ ਘੁੰਮਣ) - ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਤੋਂ ਬਾਅਦ ਪ੍ਰਸ਼ਾਸਨ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਹਰ ਕੋਸ਼ਿਸ ਕਰ ਰਿਹਾ ਹੈ ਤਾਂ ਕਿ ਖੇਤਾਂ ਪਈ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਇਆਂ ਜਾ ਸਕੇ। ਇਸ ਮਕਸਦ ਨੂੰ ਲੈ ਕੇ ਮਾਣਣੋਗ ਤਰਨਤਾਰਨ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਪਰਾਲੀ ਪ੍ਰਬੰਧਨ ਲਈ ਅਪਣਾਈਆਂ ਜਾ ਰਹੀਆਂ ਤਕਨੀਕਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਸੁਰਸਿੰਘ ਵਿਖੇ ਐੱਸ. ਡੀ. ਐੱਮ ਸੁਰਿੰਦਰ ਸਿੰਘ ਕੁਮਾਰ ਪੱਟੀ ਦੀ ਯੋਗ ਅਗਵਾਈ ਹੇਠ ਪਰਾਲੀ ਦੀ ਸਾਭ ਸੰਭਾਲ ਕਰਕੇ ਇਸ ਤੋ ਖਾਦ ਤਿਆਰ ਕਰਨ ਲਈ ਪਿੰਡ ਸੁਰਸਿੰਘ ਦੇ ਕਿਸਾਨ ਗੁਰਪ੍ਰੀਤ ਸਿੰਘ ਸਪੁੱਤਰ ਸਤਨਾਮ ਸਿੰਘ ਢਿੱਲੋ ਫਾਰਮ ਤੇ ਪਹੁੰਚੇ। ਇਸ ਮੌਕੇ ਐੱਸ. ਡੀ. ਐੱਮ ਸੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ 30 ਫੁੱਟ ਲੰਬਾਈ, 15 ਫੁੱਟ ਚੜਾਈ ਅਤੇ 6 ਫੁੱਟ ਡੂੰਘਾ ਟੋਇਆ ਪੁੱਟ ਕੇ ਇਕ ਏਕੜ ਦੀ ਪਰਾਲੀ ਦਬਾ ਕਿ ਇਸ ਤੇ ਦੋ 
ਫੁੱਟ ਦੀ ਮਿੱਟੀ ਦੀ ਤਹਿ ਵਿਛਾ ਕੇ ਇਸ ਨੂੰ ਢੱਕ ਦਿੱਤਾ ਜਾਵੇਗਾ। ਇਸ ਉੱਪਰ ਆਮ ਦੀ ਤਰ੍ਹਾਂ ਕਣਕ ਦੀ ਬਜਾਈ ਕੀਤੀ ਜਾਵੇਗੀ ਤੇ ਕਣਕ ਦੀ ਕਟਾਈ 
ਉਪਰੰਤ ਕੰਪੋਸਟ ਖਾਦ ਤਿਆਰ ਹੋ ਜਾਵੇਗੀ। ਇਸ ਨਾਲ ਵਾਤਾਵਰਣ ਦੀ ਸ਼ੁੱਧਤਾ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਮਨਰੇਗਾ ਤਹਿਤ ਕਰਵਾਇਆਂ ਜਾਵੇਗਾ ਐੱਸ. ਡੀ. ਐੱਮ ਸੁਰਿੰਦਰ ਸਿੰਘ ਨੇ ਕਿਸਾਨ ਗੁਰਪ੍ਰੀਤ ਸਿੰਘ ਢਿੱਲੋ ਦੀ ਅਗਵਾਈ ਹੇਠ ਕੀਤਾ, ਉਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਹਰ ਕਿਸਾਨ ਤੇ ਆਮ ਲੋਕਾਂ ਨੂੰ ਸਹਿਣੋਗ ਦੇਣਾ ਚਾਹੀਦਾ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਪ੍ਰਤਾਪ ਸਿੰਘ ਨੇ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਹੀ ਆਪਣੇ ਖੇਤਾਂ 'ਚ ਵਾਹ ਕੇ ਕਣਕ ਦੀ ਫਸਲ ਦੀ ਬਿਜਾਈ ਕਰ ਸਕਦੇ ਹਨ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਲਾਭ ਤਾ ਹੋਵੇਗਾ ਹੀ ਅਤੇ ਇਸਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਕਿ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਹੋਣ ਤੋ ਬਚਾਇਆ ਜਵੇਗਾ। ਇਸ ਮੌਕੇ ਬਲਾਕ ਭਿੱਖੀਵਿੰਡ ਅਫਸਰ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਖੁੱਲੇ 'ਚ ਰੂੜੀ ਰੱਖਣ ਦੀ ਬਜਾਏ ਕੰਪੋਸ਼ਟ ਬਣਾ ਕੇ ਰੂੜੀ ਤਿਆਰ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਤਿਆਰ ਕੀਤੀ ਖਾਦ ਘਰੇਲੂ ਸਬਜ਼ੀਆਂ ਅਤੇ ਫਸਲ ਲਈ ਮਿਆਰੀ ਹੋਵੇਗੀ। ਇਸ ਮੌਕੇ ਏ. ਡੀ. ਓ ਗੁਰਦੀਪ ਸਿੰਘ, ਏ. ਡੀ. ਓ ਹਰਮੀਤ ਸਿੰਘ, ਗੁਰਦੇਵ ਸਿੰਘ ਮਾੜੀਮੇਘਾ, ਜਸਵਿੰਦਰ ਸਿੰਘ ਨਵਾਧਾਂ, ਗੁਰਵਿੰਦਰ ਬੋਬੀ ਪਨੇਸ਼ਰ, ਏ. ਐੱਸ. ਆਈ ਅਜੀਤ ਸਿੰਘ ਆਦਿ ਹਾਜ਼ਰ ਸਨ ।
 


Related News