ਪਾਲਿਸੀ ਡਰਾਫਟ ਨੋਟੀਫਾਈ ਹੋਇਆ ਤਾਂ ਹੋਏਗੀ ''ਪ੍ਰੇਸ਼ਾਨੀ''

Monday, Jan 15, 2018 - 07:45 AM (IST)

ਚੰਡੀਗੜ੍ਹ  (ਵਿਜੇ) - ਪਾਰਕਿੰਗ ਪਾਲਿਸੀ ਦਾ ਜੋ ਡਰਾਫਟ ਚੰਡੀਗੜ੍ਹ ਪ੍ਰਸ਼ਾਸਨ ਨੇ ਤਿਆਰ ਕੀਤਾ ਹੈ ਜੇਕਰ ਉਸਨੂੰ ਨੋਟੀਫਾਈ ਕਰ ਦਿੱਤਾ ਜਾਵੇ ਤਾਂ ਭਵਿੱਖ ਵਿਚ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਰਕਿੰਗ ਪਾਲਿਸੀ ਲਈ ਯੂ. ਟੀ. ਦੇ ਡਿਪਾਰਟਮੈਂਟ ਆਫ ਅਰਬਨ ਪਲਾਨਿੰਗ ਕੋਲ ਭੇਜੇ ਗਏ ਸੁਝਾਅ/ਇਤਰਾਜ਼ਾਂ ਵਿਚ ਕੁਝ ਅਜਿਹਾ ਡਰ ਸ਼ਹਿਰ ਦੇ ਲੋਕਾਂ ਨੇ ਸਪੱਸ਼ਟ ਕੀਤਾ ਹੈ। 15 ਜਨਵਰੀ ਨੂੰ ਪਾਲਿਸੀ ਲਈ ਸੁਝਾਅ/ਇਤਰਾਜ਼ ਜਮ੍ਹਾ ਕਰਵਾਉਣ ਦਾ ਆਖਰੀ ਦਿਨ ਹੈ, ਇਸ ਤੋਂ ਬਾਅਦ ਪ੍ਰਸ਼ਾਸਨ ਕੋਈ ਵੀ ਸੁਝਾਅ ਜਾਂ ਇਤਰਾਜ਼  ਸਵੀਕਾਰ ਨਹੀਂ ਕਰੇਗਾ।
ਹੁਣ ਤਕ ਵਿਭਾਗ ਕੋਲ 65 ਸੁਝਾਅ/ਇਤਰਾਜ਼ ਪਹੁੰਚ ਚੁੱਕੇ ਹਨ। ਇਨ੍ਹਾਂ ਦੇ ਆਧਾਰ 'ਤੇ ਹੀ ਪ੍ਰਸ਼ਾਸਨ ਇਹ ਤੈਅ ਕਰੇਗਾ ਕਿ ਪਾਲਿਸੀ ਵਿਚ ਸ਼ਾਮਲ ਕੀਤੇ ਗਏ ਕਿਹੜੇ ਪ੍ਰਪੋਜ਼ਲਾਂ ਨੂੰ ਹਟਾਇਆ ਜਾ ਸਕਦਾ ਹੈ। ਦਰਅਸਲ ਪਾਰਕਿੰਗ ਪਾਲਿਸੀ ਵਿਚ ਪ੍ਰਸ਼ਾਸਨ ਨੇ ਕਈ ਅਜਿਹੇ ਨਿਯਮ ਪਹਿਲੀ ਵਾਰ ਜੋੜੇ ਹਨ, ਜੋ ਜੇਕਰ ਲਾਗੂ ਕਰ ਦਿੱਤੇ ਜਾਣ ਤਾਂ ਸ਼ਹਿਰਵਾਸੀਆਂ ਨੂੰ ਭਵਿੱਖ ਵਿਚ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
ਇਹੀ ਕਾਰਨ ਹੈ ਕਿ ਚਾਹੇ ਉਹ ਵਪਾਰੀ ਹੋਵੇ ਜਾਂ ਸਿਆਸਤਦਾਨ ਜਾਂ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ (ਆਰ. ਡਬਲਿਊ. ਏ.), ਸਾਰਿਆਂ ਨੇ ਪਾਰਕਿੰਗ ਪਾਲਿਸੀ ਵਿਚ ਰੱਖੀਆਂ ਗਈਆਂ ਕਈ ਗੱਲਾਂ ਨੂੰ ਗਲਤ ਠਹਿਰਾਇਆ ਹੈ।
ਪਬਲਿਕ ਟਰਾਂਸਪੋਰਟੇਸ਼ਨ ਨੂੰ ਮਜ਼ਬੂਤ ਕਰਨ 'ਤੇ ਜ਼ੋਰ
ਪ੍ਰਸ਼ਾਸਨ ਕੋਲ ਪਹੁੰਚੇ ਲਗਭਗ ਹਰੇਕ ਇਤਰਾਜ਼ ਵਿਚ ਸ਼ਹਿਰ ਦੀ ਟਰਾਂਸਪੋਰਟ ਵਿਵਸਥਾ 'ਤੇ ਸਵਾਲ ਚੁੱਕੇ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਪ੍ਰਸ਼ਾਸਨ ਪਾਰਕਿੰਗ ਮੁੱਦੇ 'ਤੇ ਕੁਝ ਅਜਿਹੇ ਫੈਸਲੇ ਲੈਣ ਜਾ ਰਿਹਾ ਹੈ, ਜਿਨ੍ਹਾਂ ਨੂੰ ਸ਼ਾਇਦ ਦੇਸ਼ ਦਾ ਕੋਈ ਵੀ ਹੋਰ ਸੂਬਾ ਜਾਂ ਯੂ. ਟੀ. ਫਾਲੋ ਨਹੀਂ ਕਰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸ਼ਹਿਰ ਵਿਚ ਪਬਲਿਕ ਟਰਾਂਸਪੋਰਟ 'ਤੇ ਪ੍ਰਸ਼ਾਸਨ ਨੇ ਕਦੇ ਗੰਭੀਰਤਾ ਨਾਲ ਵਿਚਾਰ ਹੀ ਨਹੀਂ ਕੀਤਾ ਜੇਕਰ ਲੋਕਾਂ ਨੂੰ ਠੀਕ ਪਬਲਿਕ ਟਰਾਂਸਪੋਰਟੇਸ਼ਨ ਮਿਲੇਗਾ ਤਾਂ ਸੜਕਾਂ 'ਤੇ ਆਪਣੇ-ਆਪ ਹੀ ਵਾਹਨਾਂ ਦੀ ਗਿਣਤੀ ਘੱਟ ਹੋ ਜਾਵੇਗੀ।  
ਅਜਿਹੇ ਵੀ ਸੁਝਾਅ ਭੇਜੇ ਗਏ
* ਟ੍ਰਾਈਸਿਟੀ ਦੇ ਆਊਟਰ ਰਿੰਗ ਰੋਡ/ਬਾਈਪਾਸ 'ਚ ਬੱਸ ਸਰਵਿਸ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਕਿ ਅੰਦਰੂਨੀ ਸੜਕਾਂ 'ਤੇ ਟ੍ਰੈਫਿਕ ਘੱਟ ਕੀਤਾ ਜਾ ਸਕੇ।  
* ਰੋਡ ਟੈਕਸ ਵਧਾਉਣ ਨਾਲ ਚੰਡੀਗੜ੍ਹ ਨੂੰ ਰੈਵੇਨਿਊ ਦਾ ਲਾਸ ਹੋਵੇਗਾ, ਕਿਉਂਕਿ ਲੋਕ ਫਿਰ ਗੁਆਂਢੀ ਸੂਬਿਆਂ ਤੋਂ ਹੀ ਵਾਹਨ ਖਰੀਦਣਗੇ।
* ਲੋਕਾਂ ਨੂੰ ਸਾਈਕਲ ਤੇ ਇਲੈਕਟ੍ਰਾਨਿਕ ਆਟੋ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
* ਕਮਿਊਨਿਟੀ ਪਾਰਕਿੰਗ ਨੂੰ ਸ਼ਹਿਰ ਵਿਚ ਲਿਆਉਣਾ ਚਾਹੀਦਾ ਹੈ


Related News