ਮੁੱਖ ਮੰਤਰੀ ਬਾਦਲ ਦੇ ਪੋਸਟਰ ''ਤੇ ਮਲੀ ਕਾਲਖ, ਲਿਖੀ ਗਲਤ ਸ਼ਬਦਾਵਲੀ

12/04/2016 7:43:58 PM

ਤਰਨਤਾਰਨ : ਤਰਨਤਾਰਨ ਅੰਮ੍ਰਿਤਸਰ ਰੋਡ ''ਤੇ ਸਥਿਤ ਪਿੰਡ ਟੱਠੀ ਖਾਰਾ ਨੂੰ ਜਾਂਦੀ ਸੜਕ ਦੇ ਸਾਹਮਣੇ ਲੱਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫਲੈਕਸ ਬੋਰਡ ''ਤੇ ਕਿਸੇ ਸ਼ਰਾਰਤੀ ਵਿਅਕਤੀ ਵਲੋ ਕਾਲੀ ਸਿਆਹੀ ਮਲ ਦਿੱਤੀ ਗਈ। ਇਥੇ ਹੀ ਬਸ ਨਹੀਂ ਸ਼ਰਾਰਤੀ ਅਨਸਰਾਂ ਵਲੋਂ ਮੁੱਖ ਮੰਤਰੀ ਬਾਦਲ ਦੇ ਪੋਸਟਰ ''ਤੇ ਮਾੜੀ ਸ਼ਬਦਾਵਲੀ ਵੀ ਲਿਖ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਅਕਾਲੀ ਵਰਕਰਾਂ ''ਚ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਰਾਹਗੀਰਾਂ ਨੇ ਕਿਹਾ ਕਿ ਇਹ ਘਟਨਾ ਅਤਿ ਨਿੰਦਣਯੋਗ ਹੈ, ਇਸ ਤਰ੍ਹਾਂ ਨਾਲ ਵਿਰੋਧ ਨਹੀਂ ਸੀ ਕਰਨਾ ਚਾਹੀਦਾ।
ਇਸ ਘਟਨਾ ਦੀ ਸੂਚਨਾ ਮਿਲਿਦਆਂ ਹੀ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਮੌਕੇ ''ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਦਿਲ ਵਿਚ ਸਰਕਾਰ ਖਿਲਾਫ ਵਿਰੋਧ ਹੈ ਤਾਂ ਵਿਰੋਧ ਜ਼ਾਹਰ ਕਰਨ ਦਾ ਇਹ ਤਰੀਕਾ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਇਹ ਹਰਕਤ ਕੀਤੀ ਹੈ ਉਫਮਾੜੀ ਹੈ ਵਿਰੌਧ ਵੋਟਾ ਨਾਲ ਜਿਤਾਇਆਂ ਜਾ ਸਕਦਾ ਹੈ ਇਸ ਤਰਾ ਦੀਆਂ ਸ਼ਰਾਰਤਾ ਬੁਝਦਿਲ ਕਰ ਦੇ ਹਨ ਜਿਨਾ ਨੂੰ ਅਥਾਪਣੀ ਹਾਰ ਸਾਹਮਣੇ ਦਿਨ ਦਿਖਾਈ ਦੇ ਰਹੇ ਹਨ।


Gurminder Singh

Content Editor

Related News