ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਸਰਕਾਰ ਨੂੰ ਲਿਆ ਲੰਮੇ ਹੱਥੀ (ਵੀਡੀਓ)

05/29/2017 9:54:36 AM

ਮੁਕਤਸਰ ( ਤਰਸੇਮ ਢੁੱਡੀ) — ਇਥੇ ਹਲਕਾ ਲੰਬੀ ''ਚ ਐਤਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਿਜੀ ਹਲਕੇ ਦੇ ਪਿੰਡ ਬਨਵਾਲਾ ਅਨੁਕਾ, ਲੌਹਾਰਾ, ਵਡਿੰਗ ਖੇੜਾ ਤੇ ਘੁਮਿਆਰਾ ਆਦਿ ਪਿੰਡ ''ਚ ਜਿਨ੍ਹਾਂ ਘਰਾਂ ਦੇ ਵੱਡੇ ਬਜ਼ੁਰਗਾਂ ਦਾ ਦਿਹਾਂਤ ਹੋਇਆ ਉਨ੍ਹਾਂ ਦੇ ਘਰ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਗਏ। ਇਸ ਮੌਕੇ ਪੱਤਰਕਾਰਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ। ਬਾਦਲ ਨੇ ਕਾਂਗਰਸ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਖਾਨਸਾਮੇ ਦੇ ਚਲ ਰਹੇ ਵਿਵਾਦ ''ਤੇ ਬੋਲਦਿਆ ਕਿਹਾ ਕਿ ਉਨ੍ਹਾਂ ਦੀ ਇਮਾਨਦਾਰੀ ਤਾਂ ਸਭ ਦੇ ਸਾਹਮਣੇ ਆ ਚੁੱਕੀ ਹੈ, ਇਸ ਲਈ ਰਾਣਾ ਗੁਰਜੀਤ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ। ਇਹ ਆਮ ਜਨਤਾ ਨਾਲ ਬਹੁਤ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਇਕ ਗੱਲ ਸਾਫ ਹੈ ਮਾਈਨਿੰਗ ਦੀ ਬੋਲੀ ਲਗਾਉਣ ਵਾਲਾ ਉਨ੍ਹਾਂ ਦਾ ਆਦਮੀ ਹੈ, ਉਸ ਕੋਲ ਇੰਨੀ ਰਕਮ ਕਿਥੋਂ ਆਈ? 
ਕਾਂਗਰਸ ਦੇ ਮੈਨਿਫੇਸਟੋ ''ਤੇ ਬੋਲਦੇ ਹੋਏ ਕਿਹਾ ਕਿ ਸਾਨੂੰ ਪਤਾ ਹੀ ਸੀ ਕਿ ਕਾਂਗਰਸ ਦਾ ਮਤਲਬ ਸਿਰਫ ਵੋਟਾਂ ਬਟੋਰਨਾ ਹੀ ਸੀ ਤੇ ਲੋਕਾਂ ਨੂੰ ਬੇਵਕੂਫ ਬਨਾਉਣਾ ਸੀ ਤਾਂ ਜੋ ਸੱਤਾ ''ਤੇ ਕਾਬਜ਼ ਹੋ ਸਕਣ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਨਵੀਂ ਸਰਕਾਰ ਨੂੰ ਆਪਣੇ ਚੋਣ ਮੈਨਿਫੇਸਟੋ ''ਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੁਝ ਸਮਾਂ ਲੱਗਦਾ ਹੀ ਹੈ, ਅਸੀਂ ਇੰਤਜ਼ਾਰ ਕਰ ਰਹੇ ਹਾਂ ਤੇ ਅਸੀਂ ਕਾਂਗਰਸ ਸਰਕਾਰ ਵਲੋਂ ਆਮ ਜਨਤਾ ਨਾਲ ਕੀਤੇ ਵਾਅਦੇ ਉਨ੍ਹਾਂ ਨੂੰ ਸਮੇਂ ਸਮੇਂ ਯਾਦ ਦਿਵਾਉਂਦੇ ਰਹਾਂਗੇ। 
ਇਸ ਤੋਂ ਇਲਾਵਾ ਉਨ੍ਹਾਂ ਆਪਣੀ ਪਾਰਟੀ ਕਾਰਜਕਰਤਾ ਦੇਸ ਰਾਜ ਧੁੱਗਾ ਤੇ ਪਾਰਟੀ ਵਰਕਰਾਂ ਦੇ ਆਪਸੀ ਟਕਰਾਅ ''ਤੇ ਬੋਲਦੇ ਹੋਏ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਨੇ ਵਿਦੇਸ਼ਾਂ ''ਚ ਪਗੜੀ ਦੀ ਹੋ ਰਹੀ ਬੇਅਦਬੀ ''ਤੇ ਬੋਲਦੇ ਹੋਏ ਕਿਹਾ ਕਿ ਕਈ ਵਾਰ ਗਲਤ ਫੇਹਮੀ ਕਾਰਨ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਪਰ ਸਾਡੇ ਲਈ ਸਭ ਤੋਂ ਅਹਿਮ ਦਸਤਾਰ ਹੈ। ਬਠਿੰਡਾ ''ਚ ਖਰਾਬ ਹੋਏ ਸੀਵਰੇਜ ਸਿਸਟਮ ''ਤੇ ਬੋਲਦੇ ਹੋਏ ਕਿਹਾ ਕਿ ਸਾਡੀ ਸਰਕਾਰ ਦੇ ਦੌਰਾਨ ਕਿਸੇ ਵੀ ਕੰਮ ''ਚ ਧੋਖਾਧੜੀ ਨਹੀਂ ਕੀਤੀ ਗਈ, ਜਿੰਨਾ ਵੀ ਵਿਕਾਸ ਹੋਇਆ ਹੈ ਉਨ੍ਹਾਂ ਕਿਤੇ ਵੀ ਨਹੀਂ ਹੋਇਆ। 
ਕਾਂਗਰਸ ਅਤੇ ''ਆਪ'' ਪਾਰਟੀ ਨੇ ਬਾਦਲ ਸਰਕਾਰ ਦੇ ਦੌਰਾਨ ਹੋਏ ਅਪਰਾਧਾਂ ਦੀ ਸਖਤ ਨਿੰਦਾ ਕੀਤੀ ਸੀ ਪਰ ਨਵੀਂ ਸਰਕਾਰ ਬਣਦੇ ਹੀ ਅਪਰਾਧਾਂ ਦੀ ਗਿਣਤੀ ਦੇ ਬਹੁਤ ਜ਼ਿਆਦਾ ਇਜ਼ਾਫਾ ਹੋਇਆ ਹੈ ਇਸ ''ਤੇ ਬੋਲਦੇ ਹੋਏ ਬਾਦਲ ਨੇ ਕਿਹਾ ਕਿ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ, ਸਭ ਕੁਝ ਸਾਰਿਆਂ ਦੇ ਸਾਹਮਣੇ ਹੈ । ਕੈਪਟਨ ''ਤੇ ਹਮਲਾ ਬੋਲਦਿਆ ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਤਾਂ ਕਿਸੇ ਨੂੰ ਮਿਲਦੇ ਹੀ ਨਹੀਂ, ਚੋਣਾਂ ਤੋਂ ਬਾਅਦ ਉਹ ਇਕ ਵਾਰ ਵੀ ਲੰਬੀ ਹਲਕੇ ''ਚ ਨਹੀਂ ਪੁੱਜੇ। 
ਦੱਸਵੀ ਤੇ ਬਾਰਵੀਂ ਦੇ ਮਾੜੇ ਨਤੀਜਿਆਂ ''ਤੇ ਵੀ ਸਾਬਕਾ ਮੁੱਖ ਮੰਤਰੀ ਨੇ ਆਪਣੀ ਪ੍ਰਤੀਕਿਆ ਜਤਾਈ ਹੈ । ਉਨ੍ਹਾਂ ਕਿਹਾ ਕਿ ਕਈ ਵਾਰ ਬੱਚੇ ਖੁਦ ਵੀ ਇੰਨੀ ਪੜਾਈ ਨਹੀਂ ਕਰਦੇ ਇੱਕਲੇ ਅਧਿਆਪਕ ਵੀ ਕੁਝ ਨਹੀਂ ਕਰ ਸਕਦੇ ਤੇ ਇਹ ਸਭ ਬੱਚਿਆਂ ਤੇ ਉਨ੍ਹਾਂ ਦੇ ਮਾਂ ਪਿਓ ''ਤੇ ਵੀ ਨਿਰਭਰ ਹੈ, ਜੋ ਉਨ੍ਹਾਂ ''ਤੇ ਧਿਆਨ ਨਹੀਂ ਦਿੰਦੇ। 

Related News