ਲੰਬੀ ''ਚ ਦਹਾੜੇ ਕੈਪਟਨ... ''ਹਾਰੇਗਾ ਬਾਦਲ'' (ਵੀਡੀਓ)

01/18/2017 6:31:05 PM

ਸ੍ਰੀ ਮੁਕਤਸਰ ਸਾਹਿਬ : ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਬੁੱਧਵਾਰ ਨੂੰ ਮਲੌਟ ਦੇ ਮਿਮਿਟ ਕਾਲਜ ਵਿਖੇ ਲੰਬੀ ਹਲਕੇ ਲਈ ਨਾਮਜ਼ਦਗੀ ਪਰਚਾ ਭਰਿਆ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਇਸ ਵਾਰ ਬਾਦਲ ਆਪਣੇ ਹਲਕੇ ਤੋਂ ਜ਼ਰੂਰ ਚੋਣ ਹਾਰਨਗੇ।
ਪੰਜਾਬ ਵਿਧਾਨ ਸਭਾ ਦੀਆਂ ਸਟਾਰ ਸੀਟਾਂ ਇਸ ਵਾਰ ਹੌਟ ਸੀਟਾਂ ''ਚ ਤਬਦੀਲ ਹੋ ਗਈਆਂ ਹਨ। ਜਲਾਲਾਬਦ ਅਤੇ ਲੰਬੀ ਹਲਕੇ ਵਿਚ ਵੱਡੇ ਆਗੂਆਂ ਦੀ ਭਰਮਾਰ ਨੇ ਬਾਦਲ ਪਰਿਵਾਰ ਨੂੰ ਚੁਣੌਤੀ ਪੇਸ਼ ਕਰ ਦਿੱਤੀ ਹੈ।


Gurminder Singh

Content Editor

Related News