ਬੀਜਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ''ਪ੍ਰਕਾਸ਼ ਪੁਰਬ''
Thursday, Jan 02, 2020 - 12:17 PM (IST)
ਬੀਜਾ (ਬਿਪਨ) : ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਪ੍ਰਕਾਸ਼ ਪੁਰਬ ਪਾਇਲ ਰੋਡ ਬੀਜਾ ਵਿਖੇ ਸਮੂਹ ਦੁਕਾਨਦਾਰਾਂ ਵਲੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।
ਪ੍ਰਕਾਸ਼ ਪੁਰਬ ਮੌਕੇ ਸੁਖਮਣੀ ਸਹਿਬ ਪਾਠ ਦੇ ਭੋਗ ਪਾਏ ਗਏ। ਇਸ ਸਮੇ ਜਸਵੀਰ ਸਿੰਘ ਜੀ ਲੋਪੋ ਵਾਲਿਆ ਦੇ ਕੀਰਤਨੀਆਂ ਜੱਥੇ ਵੱਲੋਂ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਉਸ ਤੋਂ ਉਪਰੰਤ ਬਾਅਦ ਲੰਗਰ ਲਗਾਏ ਗਏ। ਇਸ ਸਮੇ ਪ੍ਰਧਾਨ ਡਾ. ਗੁਰਨਾਮ ਸਿੰਘ, ਡਾ ਕੁਲਵੰਤ ਰਾਏ ਭਾਰਦਵਾਜ, ਸੁਭਾਸ਼ ਕੁਮਾਰ, ਰਵਿੰਦਰ ਸਿੰਘ, ਪਾਲ ਸਿੰਘ ਪ੍ਰਧਾਨ, ਜਤਿੰਦਰ ਸਿੰਘ ਜੋਤੀ, ਜੰਗ ਸਿੰਘ, ਜੱਗਾ ਸਿੰਘ, ਧਰਮਪਾਲ, ਕਮਲ, ਮੈਨੇਜਰ ਪੰਜਾਬ ਨਸੈਨਲ ਬੈਂਕ ਆਰ ਕੇ ਢੰਡ, ਜਸਵਿੰਦਰ ਸਿੰਘ ਆਦਿ ਤੋਂ ਬਿਨਾਂ ਸਮੂਹ ਦੁਕਾਨਦਾਰ ਸਾਮਲ ਹੋਏ।