ਪਾਰਕ 'ਚ ਲੱਗੇ ਅੰਬ ਦੇ ਦਰੱਖਤ ਨਾਲ ਲਟਕਦੀ ਮਿਲੀ ਔਰਤ ਦੀ ਲਾਸ਼

Thursday, Oct 17, 2019 - 02:46 PM (IST)

ਪਾਰਕ 'ਚ ਲੱਗੇ ਅੰਬ ਦੇ ਦਰੱਖਤ ਨਾਲ ਲਟਕਦੀ ਮਿਲੀ ਔਰਤ ਦੀ ਲਾਸ਼

ਮੋਹਾਲੀ ( ਜੈਸੋਵਾਲ ) - ਮੋਹਾਲੀ ਦੇ ਮਟੋਰ ਥਾਣੇ ਦੇ ਪਿੱਛੇ ਫੇਜ਼-7 'ਚ ਦੇ ਇਕ ਪਾਰਕ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪਾਰਕ 'ਚ ਸੈਰ ਕਰ ਰਹੇ ਲੋਕਾਂ ਨੇ 1 ਔਰਤ ਦੀ ਲਾਸ਼ ਅੰਬ ਦੇ ਦਰੱਖਤ ਨਾਲ ਲਟਕਦੀ ਹੋਈ ਵੇਖੀ। ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਇਸ ਦੀ ਸੂਚਨਾ ਖੇਤਰ ਦੇ ਕੌਂਸਲਰ ਸੈਹਬੀ ਆਨੰਦ ਨੂੰ ਦਿੱਤੀ, ਜਿਸ ਨੇ ਪੁਲਸ ਨੂੰ ਫੋਨ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰ ਕੇ ਕਬਜ਼ੇ 'ਚ ਲੈ ਲਿਆ। ਫਿਲਹਾਲ ਮ੍ਰਿਤਕ ਮਹਿਲਾ ਦੀ ਪਛਾਣ ਨਹੀਂ ਹੋ ਸਕੀ ਹੈ। 

PunjabKesari

ਦੁਪਹਿਰ ਦੇ ਸਮੇਂ ਸੈਰ ਕਰਦੇ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਇਹ ਮਹਿਲਾ ਦੁਪਹਿਰ ਦੇ ਸਮੇਂ ਪਾਰਕ 'ਚ ਬੈਠੀ ਰੋ ਰਹੀ ਸੀ, ਜੋ ਵੇਖਣ ਤੋਂ ਘਰੋਂ ਪ੍ਰੇਸ਼ਾਨ ਸੀ। ਬਾਅਦ 'ਚ ਉਸ ਨੇ ਖੁਦਕੁਸ਼ੀ ਕਰ ਲਈ। ਐੱਸ. ਐੱਚ. ਓ. ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੀ ਉਮਰ 35 ਸਾਲ ਦੇ ਕਰੀਬ ਲੱਗ ਰਹੀ ਹੈ, ਜਿਸ ਦੇ ਹੱਥਾਂ 'ਚ ਮੇਂਹਦੀ ਲੱਗੀ ਹੋਈ ਹੈ। ਦੇਖਣ ਤੋਂ ਅਜਿਹਾ ਲੱਗ ਰਿਹਾ ਜਿਵੇਂ ਉਹ ਲੋਕਾਂ ਦੇ ਘਰਾਂ 'ਚ ਕੰਮਕਾਜ ਕਰਦੀ ਹੋਵੇ। ਉਸ ਦੀ ਲਾਸ਼ ਕੋਲ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸੁਸਾਇਡ ਨੋਟ ਵੀ ਨਹੀਂ ਮਿਲਿਆ। ਪੁਲਸ ਨੇ ਇਸ ਮਾਮਲੇ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਕੇ ਨੇੜੇ-ਤੇੜੇ ਦੇ ਖੇਤਰਾਂ 'ਚ ਰਹਿ ਰਹੇ ਲੋਕਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ।


author

rajwinder kaur

Content Editor

Related News