ਸਾਬਕਾ ਮੇਅਰ ਦੇ ਵਾਰਡ ''ਚ ਫਿਰ ਤੋੜੀਆਂ ਐੱਲ. ਈ. ਡੀ. ਲਾਈਟਾਂ

Monday, Jan 15, 2018 - 07:47 AM (IST)

ਚੰਡੀਗੜ੍ਹ (ਸੁਸ਼ੀਲ) - ਸਾਬਕਾ ਮੇਅਰ ਆਸ਼ਾ ਜਾਇਸਵਾਲ ਦੇ ਵਾਰਡ ਦੇ ਸੈਕਟਰ-21 'ਚ ਕਿਸੇ ਨੇ ਸ਼ਨੀਵਾਰ ਰਾਤ ਗ੍ਰੀਨ ਬੈਲਟ 'ਚ ਲੱਗੀਆਂ ਐੱਲ. ਈ. ਡੀ. ਲਾਈਟਾਂ ਤੋੜ ਦਿੱਤੀਆਂ। ਟੁੱਟੀਆਂ ਲਾਈਟਾਂ ਵੇਖ ਕੇ ਸੈਰ ਕਰਨ ਵਾਲੇ ਲੋਕ ਹੈਰਾਨ ਰਹਿ ਗਏ। ਲੋਕਾਂ ਦਾ ਕਹਿਣਾ ਹੈ ਕਿ ਪਿੱਲਰਾਂ 'ਤੇ ਲੱਗੀਆਂ ਲਾਈਟਾਂ ਨੂੰ ਜਾਣਬੁੱਝ ਕੇ ਤੋੜਿਆ ਜਾ ਰਿਹਾ ਹੈ, ਉਥੇ ਹੀ ਚੰਡੀਗੜ੍ਹ ਪੁਲਸ ਵੀ ਇਨ੍ਹਾਂ ਲਾਈਟਾਂ ਨੂੰ ਤੋੜਨ ਵਾਲਿਆਂ ਨੂੰ ਫੜ ਨਹੀਂ ਰਹੀ। ਲੋਕਾਂ ਨੇ ਸੈਕਟਰ-19 ਥਾਣੇ ਦੀ ਪੁਲਸ ਪੈਟ੍ਰੋਲਿੰਗ 'ਤੇ ਸਵਾਲ ਖੜ੍ਹੇ ਕਰ ਦਿੱਤੇ। ਲੋਕਾਂ ਨੇ ਕਿਹਾ ਕਿ ਪੁਲਸ ਰਾਤ ਨੂੰ ਪੈਟਰੋਲਿੰਗ ਕਰਨ ਦੀ ਬਜਾਏ ਆਰਾਮ ਕਰਦੀ ਹੈ। ਇਹ ਲਾਈਟਾਂ ਸੀਮੈਂਟ ਦੇ ਛੋਟੇ ਪਿੱਲਰਾਂ 'ਚ ਲਾਈਆਂ ਹੋਈਆਂ ਹਨ ਤੇ ਕੋਈ ਸਾਜ਼ਿਸ਼ ਤਹਿਤ ਲਾਈਟਾਂ ਨੂੰ ਤੋੜ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੈਕਟਰ-18 ਦੀ ਗ੍ਰੀਨ ਬੈਲਟ 'ਚ ਵੀ ਛੋਟੇ ਪਿੱਲਰ 'ਚ ਲਾਈ ਲਾਈਟ ਕਿਸੇ ਨੇ ਤੋੜ ਦਿੱਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਸੈਕਟਰ-19 ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ ਸੀ ਪਰ ਪੁਲਸ ਇਸ ਮਾਮਲੇ 'ਚ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕੀ।


Related News