ਚੁਗਿੱਟੀ ਫਲਾਈਓਵਰ ਅਤੇ ਬੇਅੰਤ ਨਗਰ ਵਿਚਕਾਰ ਬਿਜਲੀ ਬੋਰਡ ਦੀ ਜਗ੍ਹਾ ’ਤੇ ਬਣੇਗਾ ਪਾਰਕ
Friday, Jun 26, 2020 - 08:11 AM (IST)
ਜਲੰਧਰ, (ਖੁਰਾਣਾ)–ਭਾਵੇਂ ਹਾਲੇ ਤੱਕ ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਵਿਚ ਕੋਈ ਖਾਸ ਕੰਮ ਨਹੀਂ ਹੋਇਆ ਪਰ ਹੁਣ ਕੇਂਦਰੀ ਖੇਤਰ ਦੇ ਵਿਧਾਇਕ ਰਾਜਿੰਦਰ ਬੇਰੀ ਨੇ ਚੁਗਿੱਟੀ ਫਲਾਈਓਵਰ ਅਤੇ ਬੇਅੰਤ ਨਗਰ ਵਿਚਕਾਰ ਪਾਵਰਕਾਮ ਦੀ ਜਗ੍ਹਾ ’ਤੇ ਵੱਡਾ ਪਾਰਕ ਬਣਾਉਣ ਦਾ ਫੈਸਲਾ ਲਿਆ ਹੈ ਅਤੇ ਨਾਲ ਹੀ ਸਰਵਿਸ ਲੇਨ ਕੋਲ ਗਰੀਨ ਬੈਲਟ ਡਿਵੈੱਲਪ ਕਰਨ ਦੀ ਵੀ ਯੋਜਨਾ ਹੈ,ਜਿਸ ਕਾਰਣ ਸਮਾਰਟ ਸਿਟੀ ਕੰਪਨੀ ਦੇ ਅਧਿਕਾਰੀਆਂ ਨੇ ਵਿਧਾਇਕ ਬੇਰੀ ਨਾਲ ਉਕਤ ਖੇਤਰ ਦਾ ਦੌਰਾ ਕੀਤਾ।
ਜ਼ਿਕਰਯੋਗ ਹੈ ਕਿ ਇਹ ਜ਼ਮੀਨ ਏਕੜਾਂ ਵਿਚ ਹੈ ਪਰ ਵੀਰਾਨ ਪਈ ਹੋਈ ਹੈ ਅਤੇ ਸਰਵਿਸ ਲੇਨ ਦੇ ਕਿਨਾਰੇ ਕੂੜੇ ਦੇ ਢੇਰ ਵੀ ਲੱਗੇ ਹੋਏ ਹਨ,ਜਿਨ੍ਹਾਂ ਨੂੰ ਹਟਾ ਕੇ ਖੇਤਰ ਨੂੰ ਸੁੰਦਰ ਬਣਾਉਣ ਦੀ ਯੋਜਨਾ ਹੈ। ਵਿਧਾਇਕ ਬੇਰੀ ਨੇ ਦੱਸਿਆ ਕਿ ਪਾਵਰਕਾਮ ਨੇ ਇਸ ਜ਼ਮੀਨ ਸਬੰਧੀ ਐੱਨ. ਈ. ਸੀ. ਜਾਰੀ ਕਰ ਦਿੱਤੀ ਹੈ ਅਤੇ ਸਮਾਰਟ ਸਿਟੀ ਅਧਿਕਾਰੀਆਂ ਨੂੰ ਡੀ. ਪੀ. ਆਰ. ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਤੋਂ ਬਾਅਦ ਪੂਰੇ ਖੇਤਰ ਦੀ ਨੁਹਾਰ ਬਦਲ ਜਾਵੇਗੀ।