ਪਰਗਟ ਸਿੰਘ ਦੀ ਕੇਜਰੀਵਾਲ ਨੂੰ ਨਸੀਹਤ, ਕਿਹਾ- ਪਹਿਲਾਂ ਦਿੱਲੀ ਦੇ 22 ਹਜ਼ਾਰ ਗੈਸਟ ਅਧਿਆਪਕ ਕਰੋ ਪੱਕੇ
Thursday, Dec 02, 2021 - 10:44 PM (IST)
ਚੰਡੀਗੜ੍ਹ- ਸਿੱਖਿਆ ਅਤੇ ਭਾਸ਼ਾ ਮੰਤਰੀ ਪਰਗਟ ਸਿੰਘ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅਤੇ ਕੇਜਰੀਵਾਲ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਅੱਜ ਉਨ੍ਹਾਂ ਨੇ ਆਲ ਇੰਡੀਆ ਗੈਸਟ ਟੀਚਰਜ਼ ਐਸੋਸੀਏਸ਼ਨ (ਏ.ਆਈ.ਜੀ.ਟੀ.ਏ.) ਦੇ ਹਵਾਲੇ ਤੋਂ ਕੀਤੇ ਇਕ ਟਵੀਟ 'ਤੇ ਉਨ੍ਹਾਂ ਨੂੰ ਘੇਰਿਆ ਹੈ। ਉਨ੍ਹਾਂ ਏ.ਆਈ.ਜੀ.ਟੀ.ਏ. ਦੇ ਇਕ ਟਵੀਟ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ 'ਤੇ ਪਲਟਵਾਰ ਕਰਦਿਆਂ ਉਨ੍ਹਾਂ ਨੂੰ ਨਸੀਹਤ ਦਿੱਤੀ ਹੈ ਕਿ ਤੁਹਾਨੂੰ ਪੰਜਾਬ 'ਚ ਅਧਿਆਪਕ ਪੱਕੇ ਕਰਨ ਦੀਆਂ ਗਰੰਟੀਆਂ ਦੇਣ ਦੀ ਬਜਾਏ ਦਿੱਲੀ ਦੇ 22 ਹਜ਼ਾਰ ਗੈਸਟ ਅਧਿਆਪਕ ਪੱਕੇ ਕਰਨੇ ਚਾਹੀਦੇ ਹਨ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਟਵੀਟ ਕਰਦਿਆਂ ਕੀਤਾ ਗਿਆ।
ਇਹ ਵੀ ਪੜ੍ਹੋ- ਕੇਜਰੀਵਾਲ ਜੋ ਵਾਅਦੇ ਪੰਜਾਬ 'ਚ ਕਰ ਰਹੇ ਹਨ ਉਹ ਪਹਿਲਾਂ ਦਿੱਲੀ 'ਚ ਲਾਗੂ ਕਰ ਕੇ ਵਿਖਾਉਣ : ਮਜੀਠੀਆ
ਉਨ੍ਹਾਂ ਟਵੀਟ 'ਚ ਲਿਖਿਆ ਕਿ ਕੇਜਰੀਵਾਲ ਜੀ ਤੁਸੀਂ ਪੰਜਾਬ 'ਚ ਤਾਂ ਅਧਿਆਪਕ ਪੱਕੇ ਕਰਨ ਦੀਆਂ ਗਰੰਟੀਆਂ ਵੰਡਦੇ ਫਿਰਦੇ ਹੋ ਪਰ ਉਨ੍ਹਾਂ 22 ਹਜ਼ਾਰ ਦਿੱਲੀ ਦੇ ਗੈਸਟ ਅਧਿਆਪਕਾਂ ਨੂੰ ਤਾਂ ਪੱਕਾ ਕਰ ਦਿਓ ਜਿੰਨਾ ਨੂੰ ਪੱਕੇ ਕਰਨ ਦੀ ਗਰੰਟੀ ਤੁਸੀਂ 7 ਸਾਲ ਪਹਿਲਾਂ ਦਿੱਤੀ ਸੀ। ਉਨ੍ਹਾਂ ਕਿਹਾ ਕਿ ਤੁਸੀਂ ਪਿਛਲੇ 7 ਸਾਲਾਂ 'ਚ ਦਿੱਲੀ 'ਚ ਇੱਕ ਵੀ ਅਧਿਆਪਕ ਪੱਕਾ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ- ਸਿੱਧੂ ਦਾ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ‘ਆਪ’ ’ਤੇ ਤੰਜ, ਕਿਹਾ-ਕੇਜਰੀਵਾਲ ਨੂੰ ਪੰਜਾਬ ’ਚ ਨਹੀਂ ਮਿਲ ਰਿਹਾ ਲਾੜਾ
ਪੰਜਾਬ ਦੇ ਅਧਿਆਪਕਾਂ ਨੂੰ ਅਸੀਂ ਨੌਕਰੀਆਂ ਵੀ ਦੇ ਰਹੇ ਹਾਂ ਅਤੇ ਪੱਕੇ ਵੀ ਕਰ ਰਹੇ ਹਾ, ਤੁਸੀਂ ਦਿੱਲੀ ਦੇ ਅਧਿਆਪਕਾਂ ਦਾ ਫਿਕਰ ਕਰਦਿਆਂ ਸੱਤ-ਸੱਤ ਸਾਲ ਪੁਰਾਣੀਆਂ ਗਰੰਟੀਆਂ ਦਾ ਕੁਝ ਕਰੋ ।
ਨੋਟ-‘ਆਪ’ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਿੱਧੂ ਦੇ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ?