ਸੰਗਰੂਰ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਇਕ ਜ਼ਖ਼ਮੀ

Thursday, Nov 25, 2021 - 08:49 PM (IST)

ਸੰਗਰੂਰ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਇਕ ਜ਼ਖ਼ਮੀ

ਭਵਾਨੀਗੜ੍ਹ (ਵਿਕਾਸ)-ਸੰਗਰੂਰ ਰੋਡ ’ਤੇ ਪਿੰਡ ਘਾਬਦਾ ਪੀ. ਜੀ. ਆਈ. ਹਸਪਤਾਲ ਨੇੜੇ ਵੀਰਵਾਰ ਸ਼ਾਮ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ 10 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ, ਜਦਕਿ ਉਸ ਦਾ ਦਾਦਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਬੱਚਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਹਾਦਸੇ ਸਬੰਧੀ ਮ੍ਰਿਤਕ ਨੀਰਜ ਸ਼ਰਮਾ (10) ਦੇ ਪਿਤਾ ਹਰਦੀਪ ਸ਼ਰਮਾ ਵਾਸੀ ਘਾਬਦਾ ਨੇ ਦੱਸਿਆ ਕਿ ਨੀਰਜ ਅਲਪਾਈਨ ਸਕੂਲ ਭਵਾਨੀਗੜ੍ਹ ਵਿਖੇ ਚੌਥੀ ਜਮਾਤ ’ਚ ਪੜ੍ਹਦਾ ਸੀ ਤੇ ਭਵਾਨੀਗੜ੍ਹ ਹੀ ਟਿਊਸ਼ਨ ਜਾਂਦਾ ਸੀ। ਅੱਜ ਸ਼ਾਮ ਨੂੰ ਵੀ ਰੋਜ਼ਾਨਾ ਵਾਂਗ ਨੀਰਜ ਆਪਣੇ ਦਾਦਾ ਜੀਤ ਰਾਮ ਸ਼ਰਮਾ ਨਾਲ ਟਿਊਸ਼ਨ ਪੜ੍ਹ ਕੇ ਸਕੂਟਰੀ ’ਤੇ ਪਿੰਡ ਘਰ ਪਰਤ ਰਿਹਾ ਸੀ ਕਿ ਘਾਬਦਾ ਫੈਕਟਰੀ ਤੋਂ ਅੱਗੇ ਪੀ. ਜੀ. ਆਈ. ਹਸਪਤਾਲ ਨੇੜੇ ਕੱਟ ਕੋਲ ਪਿੱਛੋਂ ਆਉਂਦੀ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਸਕੂਟਰੀ ਨੂੰ ਜ਼ਬਦਰਸਤ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਸਸਪੈਂਡ, ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਬਣੇ ਨਵੇਂ ਮੇਅਰ

ਇਸ ਦੌਰਾਨ ਉਨ੍ਹਾਂ ਦੇ ਬੇਟੇ ਨੀਰਜ਼ ਸ਼ਰਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਦਾਦਾ ਜੀਤ ਰਾਮ ਸ਼ਰਮਾ ਇਸ ਹਾਦਸੇ ’ਚ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸੰਗਰੂਰ ਵਿਖੇ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਧਰ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਕਾਰ ਦਾ ਚਾਲਕ ਮੌਕੇ ਤੋਂ ਕਾਰ ਛੱਡ ਕੇ ਫਰਾਰ ਹੋ ਗਿਆ। ਘਟਨਾ ਸਬੰਧੀ ਸਦਰ ਸੰਗਰੂਰ ਦੀ ਪੁਲਸ ਨੇ ਕਾਰਵਾਈ ਆਰੰਭ ਦਿੱਤੀ ਹੈ।


author

Manoj

Content Editor

Related News