ਸੱਜੀ ਲੱਤ ਨੂੰ ਹੋਇਆ ਪੈਰਾਲਾਈਜ਼, 3 ਸਾਲ ਰਿਹਾ ਡਿਪ੍ਰੈਸ਼ਨ ਵਿਚ, ਫਿਰ ਵੀ ਨਹੀਂ ਛੱਡਿਆ ਹੌਸਲਾ

Monday, Mar 16, 2020 - 11:23 AM (IST)

ਸੱਜੀ ਲੱਤ ਨੂੰ ਹੋਇਆ ਪੈਰਾਲਾਈਜ਼, 3 ਸਾਲ ਰਿਹਾ ਡਿਪ੍ਰੈਸ਼ਨ ਵਿਚ, ਫਿਰ ਵੀ ਨਹੀਂ ਛੱਡਿਆ ਹੌਸਲਾ

ਪਟਿਆਲਾ (ਪ੍ਰਤਿਭਾ)-''ਸੱਜੀ ਲੱਤ ਦੇ ਪੂਰੀ ਤਰ੍ਹਾਂ ਪੈਰਾਲਾਈਜ਼ ਹੋਣ ਤੋਂ ਬਾਅਦ ਲੱਗਭਗ ਤਿੰਨ ਸਾਲ ਤਕ ਡਿਪ੍ਰੈਸ਼ਨ ਵਿਚ ਰਹਿਣ ਤੋਂ ਬਾਅਦ ਹਰ ਖਿਡਾਰੀ ਖੇਡ ਛੱਡਣ ਦੀ ਸੋਚ ਹੀ ਲੈਂਦਾ ਹੈ ਅਤੇ ਅਜਿਹਾ ਹੀ ਕੁਝ ਡਿਸਕਸ ਥ੍ਰੋਅਰ ਕਿਰਪਾਲ ਸਿੰਘ ਬਾਠ ਨੇ ਵੀ ਸੋਚ ਲਿਆ ਸੀ। ਫਿਰ ਅਜਿਹੇ ਸਮੇਂ ਵਿਚ ਉਤਸ਼ਾਹ ਮਿਲਣਾ ਅਤੇ ਬੀਮਾਰੀ ਨਾਲ ਲੜ ਕੇ ਖੁਦ ਨੂੰ ਫਿਰ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰਨਾ ਅਤੇ ਦੇਸ਼ ਲਈ ਤਮਗਾ ਜਿੱਤਣ ਦੀ ਕਹਾਣੀ ਹੈ ਕਿਰਪਾਲ ਦੀ।'' ਪਿਛਲੇ ਸਾਲ ਨੇਪਾਲ ਦੇ ਕਾਠਮੰਡੂ ਵਿਚ ਹੋਈਆਂ ਸਾਊਥ ਏਸ਼ੀਅਨ ਗੇਮਜ਼ ਵਿਚ ਦੇਸ਼ ਲਈ ਸੋਨ ਤਮਗਾ ਜਿੱਤਣ ਵਾਲੇ ਬਾਠ ਤੋਂ ਹੁਣ ਓਲੰਪਿਕ ਖੇਡਾਂ ਵਿਚ ਵੀ ਉਮੀਦਾਂ ਵਧ ਗਈਆਂ ਹਨ। ਉਸ ਨੇ ਸਾਊਥ ਏਸ਼ੀਅਨ ਗੇਮਜ਼ ਵਿਚ 27 ਸਾਲ ਪੁਰਾਣਾ ਰਿਕਾਰਡ ਵੀ ਤੋੜਿਆ ਹੈ।

ਐੱਨ. ਆਈ. ਐੱਸ. 'ਚ ਟ੍ਰੇਨਿੰਗ ਕਰ ਰਿਹਾ
PunjabKesari

15 ਵਾਰ ਨੈਸ਼ਨਲ ਚੈਂਪੀਅਨ ਰਹਿ ਚੁੱਕਾ ਕਿਰਪਾਲ ਸਿੰਘ ਫਿਲਹਾਲ ਐੱਨ. ਆਈ. ਐੱਸ. ਵਿਚ ਹੀ ਟ੍ਰੇਨਿੰਗ ਕਰ ਰਿਹਾ ਹੈ ਅਤੇ ਉਸ ਦਾ ਅਗਲਾ ਟੀਚਾ ਓਲੰਪਿਕ ਖੇਡਾਂ ਵਿਚ ਤਮਗਾ ਜਿੱਤਣ ਦਾ ਹੈ। ਵਿਦੇਸ਼ੀ ਕੋਚ ਯੂਰੀ ਮੋਨੇਕੋ ਤੋਂ ਤਕਨੀਕੀ ਟ੍ਰੇਨਿੰਗ ਲੈ ਰਿਹਾ ਕਿਰਪਾਲ ਜ਼ਿਆਦਾ ਸਮਾਂ ਖੁਦ ਹੀ ਪ੍ਰੈਕਟਿਸ ਕਰਦਾ ਹੈ। ਇੰਨੀ ਵੱਡੀ ਬੀਮਾਰੀ ਨੂੰ ਹਰਾਉਣ ਵਾਲਾ 6 ਫੁੱਟ 4 ਇੰਚ ਦਾ ਥ੍ਰੋਅਰ ਆਪਣਾ ਸੁਪਨਾ ਪੂਰਾ ਕਰਨ ਲਈ ਮਿਹਨਤ ਤਾਂ ਕਰ ਰਿਹਾ ਹੈ ਅਤੇ ਇਸ ਮਿਹਨਤ ਦਾ ਕੀ ਫਲ ਮਿਲੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕਿਰਪਾਲ ਨੇ ਦੱਸਿਆ ਕਿ ਉਸ ਦੀ ਇਕ ਛੋਟੀ ਜਿਹੀ ਬੇਟੀ ਹੈ, ਜਿਸ ਤੋਂ ਉਹ ਅੱਗੇ ਵਧਣਾ ਸਿੱਖਦਾ ਹੈ ਅਤੇ ਮਾਤਾ ਸੁਖਬੀਰ ਕੌਰ ਤੋਂ ਪ੍ਰੇਰਨਾ ਲੈ ਕੇ ਸੁਪਨੇ ਨੂੰ ਪੂਰਾ ਕਰਨ ਵਿਚ ਲੱਗਾ ਹੋਇਆ ਹੈ।  

2006 'ਚ ਵੱਡੇ ਭਰਾ ਤੋਂ ਪ੍ਰੇਰਿਤ ਹੋ ਕੇ ਗੇਮ ਸ਼ੁਰੂ ਕੀਤੀ
PunjabKesari
ਡਿਸਕਸ ਥ੍ਰੋ ਵਿਚ ਦੇਸ਼ ਦੀ ਤਮਗਾ ਉਮੀਦ ਕਿਰਪਾਲ ਸਿੰਘ ਬਾਠ ਨੇ 2006 ਵਿਚ ਗੇਮ ਆਪਣੇ ਵੱਡੇ ਭਰਾ ਨੂੰ ਦੇਖਦੇ ਹੋਏ ਸ਼ੁਰੂ ਕੀਤੀ ਸੀ। 6 ਸਾਲ ਤਕ ਉਸ ਦੀ ਗੇਮ ਕਾਫੀ ਵਧੀਆ ਰਹੀ ਅਤੇ ਉਹ ਜੂਨੀਅਰ  ਤੇ ਫਿਰ ਸੀਨੀਅਰ ਲੈਵਲ 'ਤੇ ਨੈਸ਼ਨਲ ਤਮਗੇ ਜਿੱਤਦਾ ਰਿਹਾ ਪਰ 2012 ਵਿਚ ਓਲੰਪਿਕ ਖੇਡਾਂ ਲਈ ਟ੍ਰਾਇਲ ਦੇਣ ਦੌਰਾਨ ਉਸ ਨੂੰ ਲੋਅਰ ਬੈਕ ਇੰਜਰੀ ਹੋ ਗਈ ਪਰ ਆਪਣੀ ਇੰਜਰੀ ਨੂੰ ਉਸ ਨੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਖੇਡਦਾ ਰਿਹਾ। ਹਾਲਾਤ ਵਿਗੜ ਗਏ ਅਤੇ ਉਸ ਨੂੰ ਪੈਰਾਲਾਈਜ਼ ਸੱਜੀ ਲੱਤ ਵਿਚ ਹੋ ਗਿਆ ਅਤੇ ਪੂਰੀ ਤਰ੍ਹਾਂ ਬੈੱਡ ਰੈਸਟ 'ਤੇ ਆ ਗਿਆ।

ਪਿਤਾ ਦੀ ਮੌਤ ਨੇ ਫਿਰ ਤੋੜ ਦਿੱਤਾ
ਆਪਣੀ ਬੀਮਾਰੀ ਤੋਂ ਨਿਕਲ ਕੇ 2015 ਵਿਚ ਕਿਰਪਾਲ ਨੇ ਖੇਡਣਾ ਸ਼ੁਰੂ ਕੀਤਾ ਅਤੇ ਮੁਕਾਬਲੇ ਵਿਚ ਹਿੱਸਾ ਵੀ ਲੈਣਾ ਸ਼ੁਰੂ ਕਰ ਦਿੱਤਾ। ਕੁਝ ਸਮਾਂ ਹੀ ਹੋਇਆ ਸੀ ਕਿ ਇਸੇ ਦੌਰਾਨ ਕੈਂਸਰ ਕਾਰਣ ਪਿਤਾ ਨਰਿੰਦਰ ਬੀਰ ਸਿੰਘ ਦੀ ਮੌਤ ਹੋ ਗਈ। ਬੀਮਾਰੀ ਅਤੇ ਫਿਰ ਪਿਤਾ ਦੇ ਦਿਹਾਂਤ ਕਾਰਣ ਮੁਸ਼ਕਿਲ ਸਮਾਂ ਰਿਹਾ ਪਰ ਉਸ ਨੇ ਹੌਸਲਾ ਨਹੀਂ ਹਾਰਿਆ ਅਤੇ 2016 ਵਿਚ ਗੇਮ ਪੂਰੀ ਗੰਭੀਰਤਾ ਨਾਲ ਸ਼ੁਰੂ ਕੀਤੀ। ਹਾਲਾਂਕਿ ਦਿਮਾਗੀ ਪ੍ਰੇਸ਼ਾਨੀ ਕਾਰਣ ਮੁਸ਼ਕਿਲ ਜ਼ਰੂਰ ਆ ਰਹੀ ਸੀ। ਅਜਿਹੀ ਹਾਲਤ ਵਿਚ ਪਿਤਾ ਦੇ ਦੋਸਤ ਜਗੀਰ ਸਿੰਘ ਨੇ ਆਪਣੀ ਬੇਟੀ ਨਾਲ ਕਿਰਪਾਲ ਦਾ ਵਿਆਹ ਕਰ ਦਿੱਤਾ। ਇਸ ਤੋਂ ਬਾਅਦ ਫਿਰ ਤੋਂ ਨੈਸ਼ਨਲ ਤਮਗਾ ਅਤੇ ਇੰਟਰਨੈਸ਼ਨਲ ਤਮਗੇ ਆਉਣੇ ਸ਼ੁਰੂ ਹੋਏ ਅਤੇ ਇਸ ਕਾਰਣ ਹੌਸਲੇ ਬੁਲੰਦ ਹੋਏ। ਹੁਣ ਉਹ ਐੱਨ. ਆਈ. ਐੱਸ. ਵਿਚ ਟ੍ਰੇਨਿੰਗ ਲੈ ਰਿਹਾ ਹੈ।

ਪਿਤਾ ਦੇ ਦੋਸਤ ਨੇ ਟੁੱਟੀ ਹਿੰਮਤ ਨੂੰ ਜੋੜਿਆ
3 ਸਾਲ ਤਕ ਬੀਮਾਰੀ ਕਾਰਣ ਹੌਸਲਾ ਛੱਡ ਚੁੱਕੇ ਬਾਠ ਦੀ ਜਦੋਂ ਉਸ ਦੇ ਪਿਤਾ ਦੇ ਦੋਸਤ (ਹੁਣ ਉਸ ਦੇ ਸਹੁਰਾ) ਜਗੀਰ ਸਿੰਘ ਨੇ ਹਾਲਤ ਦੇਖੀ ਤਾਂ ਉਸ ਨੇ ਹੱਲਾਸ਼ੇਰੀ ਦਿੱਤੀ ਅਤੇ ਫਿਰ ਤੋਂ ਮੈਦਾਨ ਵਿਚ ਵਾਪਸ ਜਾਣ ਲਈ ਕਿਹਾ। ਜਗੀਰ ਸਿੰਘ ਦੀ ਗੱਲ ਦਾ ਉਸ 'ਤੇ ਕਾਫੀ ਅਸਰ ਹੋਇਆ ਅਤੇ ਹੌਲੀ-ਹੌਲੀ ਟ੍ਰੇਨਿੰਗ ਸ਼ੁਰੂ ਕੀਤੀ, ਜਿਸ ਨਾਲ ਕਿ ਉਸ ਦਾ ਪੈਰਾਲਾਈਜ਼ ਵੀ ਠੀਕ ਹੋਇਆ।

PunjabKesari

ਕਿਰਪਾਲ ਸਿੰਘ ਬਾਠ ਦੀਆਂ ਪ੍ਰਾਪਤੀਆਂ

  • 2006-2007 ਅਤੇ 2008 ਵਿਚ ਨੈਸ਼ਨਲ ਸਕੂਲ ਚੈਂਪੀਅਨ (ਰਿਕਾਰਡ ਨਾਲ), ਅੰਡਰ-14, 17 ਤੇ 19 ਤਿੰਨੋਂ ਵਰਗ ਦੇ ਚੈਂਪੀਅਨ ਰਿਹਾ।
  • 2009-2010 ਤੇ 2011 ਵਿਚ ਇੰਟਰ ਯੂਨੀਵਰਸਿਟੀ ਚੈਂਪੀਅਨ।
  • ਜੂਨੀਅਰ ਏਸ਼ੀਆ ਚੈਂਪੀਅਨਸ਼ਿਪ 2010 ਵਿਚ ਬ੍ਰਾਊਂਜ਼ ਮੈਡਲ।
  • ਜੂਨੀਅਰ ਵਰਲਡ ਚੈਂਪੀਅਨਸ਼ਿਪ 2010 ਵਿਚ ਹਿੱਸਾ ਲਿਆ।
  • ਵਰਲਡ ਯੂਨੀਵਰਸਿਟੀ ਖੇਡਾਂ 2011 ਵਿਚ ਹਿੱਸਾ ਲਿਆ।
  • ਫੈੱਡਰੇਸ਼ਨ ਕੱਪ 2016 ਵਿਚ ਸੋਨ ਤਮਗਾ।
  • ਸਾਊਥ ਏਸ਼ੀਅਨ ਗੇਮਜ਼ 2016 'ਚ ਚਾਂਦੀ ਤਮਗਾ ।
  • ਫੈੱਡਰੇਸ਼ਨ ਕੱਪ 2017 ਵਿਚ ਬ੍ਰਾਊਂਜ਼ ਮੈਡਲ ।
  • ਸਾਊਥ ਏਸ਼ੀਅਨ ਗੇਮਜ਼ ਨੇਪਾਲ 2019 ਵਿਚ ਸੋਨ ਤਮਗਾ ।

Related News